ਟੀ-20 ਵਿਸ਼ਵ ਕੱਪ : ਅਫਗਾਨਿਸਤਾਨ ਨਾਲ ਮੁਕਾਬਲੇ ’ਚ ਭਾਰਤੀ ਟੀਮ ਨੂੰ ਚਾਹੀਦੀ ਹੈ ਅੱਜ ਵੱਡੀ ਜਿੱਤ

ਜੇਕਰ ਭਾਰਤੀ ਟੀਮ ਹਾਰੀ ਤਾਂ ਸੈਮੀਫਾਈਲਨ ਦੀ ਦੌੜ ’ਚੋਂ ਹੋ ਜਾਵੇਗੀ ਬਾਹਰ

(ਏਜੰਸੀ) ਆਬੂਧਾਬੀ। ਖਰਾਬ ਪ੍ਰਦਰਸ਼ਨ ਨਾਲ ਜੂਝ ਰਹੀ ਭਾਰਤੀ ਿਕਟ ਟੀਮ ਟੀ-20 ਵਿਸ਼ਵ ਕੱਪ ’ਚ ਆਪਣੀ ਮੁਹਿੰਮ ਨੂੰ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ’ਚ ਹੈ। ਅੱਜ ਭਾਰਤੀ ਟੀਮ ਅਫਗਾਨਿਸਤਾਨ ਨਾਲ ਖੇਡੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਟੀਮ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਣਗੀਆਂ। ਭਾਰਤ ਨੂੰ ਜੇਕਰ ਸੈਮੀਫਾਈਨਲ ਦੀ ਦੌੜ ’ਚ ਬਣੇ ਰਹਿਣਾ ਹੈ ਤਾਂ ਉਸ ਨੂੰ ਹਰ ਹਾਲ ’ਚ ਅੱਜ ਵੱਡੀ ਜਿੱਤ ਦਰਜ ਕਰਨੀ ਪਵੇਗੀ ਨਹੀਂ ਤਾਂ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।

ਭਾਰਤੀ ਟੀਮ ’ਚ ਕੁਝ ਬਦਲਾਅ ਵੀ ਵੇਖਣ ਨੂੰ ਮਿਲ ਸਕਦਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਗਿਆਰਾਂ ਤੋਂ ਲਗਾਤਾਰ ਬਾਹਰ ਸੀਨੀਅਰ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਲਈ ਸੈਮੀਫਾਈਨਲ ਦਾ ਰਾਹ ਕਾਫੀ ਔਖਾ ਹੋ ਗਿਆ ਹੈ। ਦੂਸਰੇ ਪਾਸੇ ਅਫਗਾਨਿਸਤਾਨ ਨੇ ਸਕਾਟਲੈਂਡ ਅਤੇ ਨਾਮੀਬੀਆ ਨੂੰ ਹਰਾਉਣ ਤੋਂ ਇਲਾਵਾ ਪਾਕਿਸਤਾਨ ਨੂੰ ਹਾਰ ਦੇ ਕੰਢੇ ਤੱਕ ਪਹੰੁਚਾ ਦਿੱਤਾ ਸੀ ਪਰ ਆਸਿਫ ਅਲੀ ਨੇ ਇੱਕ ਓਵਰ ’ਚ ਚਾਰ ਛੱਕੇ ਲਾ ਕੇ ਉਨ੍ਹਾਂ ਤੋਂ ਜਿੱਤ ਖੋਹ ਲਈ।

ਹੁਣ ਮੁਹੰਮਦ ਨਬੀ ਅਤੇ ਰਾਸ਼ਿਦ ਖਾਨ ਟੀ-20 ਲੀਗ ’ਚ ਖੇਡਣ ਦੇ ਆਪਣੇ ਸਾਰੇ ਅਨੁਭਵਾਂ ਦਾ ਇਸਤੇਮਾਲ ਭਾਰਤ ਖਿਲਾਫ਼ ਕਰਨਾ ਚਾਹੰੁਣਗੇ ਤਾਂ ਕਿ ਆਪਣੀ ਟੀਮ ਦਾ ਦਾਅਵਾ ਮਜ਼ਬੂਤ ਕਰ ਸਕਣ ਦੂਜੇ ਪਾਸੇ ਆਖਰੀ ਤਿੰਨ ਮੈਚਾਂ ’ਚ ਭਾਰਤੀ ਟੀਮ ਦੀ ਕਪਤਾਨੀ ਕਰਨ ਜਾ ਰਹੇ ਕੋਹਲੀ ਤੋਂ ਬਿਹਤਰ ਟੀਮ ਚੋਣ ਦੀ ਉਮੀਦ ਹੋਵੇਗੀ ਅਸ਼ਵਿਨ ਵਰਗੇ ਗੇਂਦਬਾਜ਼ ਨੂੰ ਬਾਹਰ ਰੱਖਣ ਦੇ ਫੈਸਲੇ ’ਤੇ ਵਾਰ-ਵਾਰ ਸਵਾਲ ਉੱਠ ਰਹੇ ਹਨ। ਹੁਣ ਭਾਰਤ ਨੂੰ ਟੂਰਨਾਮੈਂਟ ’ਚ ਵਜੂਦ ਬਣਾਈ ਰੱਖਣ ਲਈ ਅਫਗਾਨਿਸਤਾਨ ਖਿਲਾਫ਼ ਉਨ੍ਹਾਂ ਦੇ ਅਨੁਭਵ ਦੀ ਜ਼ਰੂਰਤ ਹੈ।

ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਹਜ਼ਰਤੁੱਲ੍ਹਾ ਜਜ਼ਾਈ ਅਤੇ ਮੁਹੰਮਦ ਸ਼ਹਿਜਾਦ ਉਨ੍ਹਾਂ ਦੀਆਂ ਗੇਂਦਾਂ ਦਾ ਸਾਹਮਣਾ ਸ਼ਾਇਦ ਨਾ ਕਰ ਸਕਣਗੇ। ਕੋਹਲੀ ਜੇਕਰ ਇੱਕ ਵਾਰ ਫਿਰ ਅਸ਼ਵਿਨ ਦੀ ਅਣਦੇਖੀ ਕਰਦੇ ਹਨ ਤਾਂ ਬਾਹਰੀ ਅਤੇ ਅੰਦਰਲੀਆਂ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਣਗੀਆਂ। ਅਫਗਾਨਿਸਤਾਨ ਖਿਲਾਫ਼ ਰਾਸ਼ਿਦ ਅਤੇ ਗੁਲਬਦੀਨ ਨਾਇਬ ਵਿੱਚ ਦੋ ਓਵਰ ਅਹਿਮ ਹੋਣਗੇ, ਜਿਨ੍ਹਾਂ ਨੂੰ ਸੰਭਲਕੇ ਖੇਡਣਾ ਹੋਵੇਗਾ ਇਹ ਅਜਿਹਾ ਮੈਚ ਹੈ, ਜਿਸ ’ਚ ਜਿੱਤਣ ’ਤੇ ਭਾਰਤ ਨੂੰ ਕੋਈ ਸਿਹਰਾ ਨਹੀਂ ਮਿਲੇਗਾ ਅਤੇ ਹਾਰਨ ’ਤੇ ਆਲੋਚਨਾ ਦੇ ਸੁਰ ਹੋਰ ਤਿੱਖੇ ਹੋ ਜਾਣਗੇ ਅਤੇ ਕਪਤਾਨ ਕੋਹਲੀ ਇਸ ਤੋਂ ਅਨਜਾਣ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ