ਜੀਂਦ ’ਚ ਕਿਸਾਨਾਂ ਵੱਲੋਂ ਦੁਸ਼ਿਅੰਤ ਚੌਟਾਲਾ ਦਾ ਭਾਰੀ ਵਿਰੋਧ

ਵੱਡੀ ਗਿਣਤੀ ’ਚ ਕਿਸਾਨਾਂ ਨੇ ਕੀਤਾ ਵਿਰੋਧ

  • ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਧੱਕਾਮੁੱਕੀ
  • ਕਿਸਾਨਾਂ ਨੇ ਚੋਟਾਲਾ ਦਫ਼ਤਰ ਘੇਰਿਆ

(ਸੱਚ ਕਹੂੰ ਨਿਊਜ਼) ਜੀਂਦ। ਹਰਿਅਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਜੀਂਦ ਪਹੁੰਚਣ ’ਤੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾ ਦਰਮਿਆਨ ਧੱਕਾ-ਮੁੱਕੀ ਵੀ ਹੋਈ ਜਿਵੇਂ ਹੀ ਕਿਸਾਨਾਂ ਨੂੰ ਦੁਸ਼ਿਅੰਤ ਦੇ ਜੀਂਦ ਪੁੱਜਣ ਦਾ ਪਤਾ ਚੱਲਿਆਂ ਤਾਂ ਸੈਂਕੜੇ ਕਿਸਾਨਾਂ ਨੇ ਸ਼ਹਿਰ ’ਚ ਜੇਜੇਪੀ ਦਫ਼ਤਰ ਨੂੰ ਘੇਰ ਲਿਆ। ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ ਹਰਿਆਣਾ ’ਚ ਜੇਜੇਪੀ-ਭਾਜਪਾ ਦਾ ਵਿਰੋਧ ਕਰ ਰਹੇ ਹਨ ਜੀਂਦ ’ਚ ਜੇਜੇਪੀ ਦਫ਼ਤਰ ਦੇ ਬਾਹਰ ਪੂਰੇ ਜ਼ਿਲ੍ਹੇ ਦੇ ਕਿਸਾਨ ਇਕੱਠੇ ਹੋ ਗਏ ਤੇ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੋ ਗਿਆ।

ਜੇਜੇਪੀ ਦਫ਼ਤਰ ਦੇ ਨੇੜੇ ਬੈਰੀਕੇਡ ਲਾਏ ਗਏ ਤੇ ਵੱਡੀ ਗਿਣਤੀ ’ਚ ਪੈਰਾ ਮਿਲਟਰੀ ਫੋਰਸ ਆਈਟੀਬੀਪੀ ਦੇ ਜਵਾਨ ਤਾਇਨਾਤ ਕਰ ਦਿੱਤਾ ਗਏ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦੁਸ਼ਿਅੰਤ ਚੌਟਾਲਾ ਨੂੰ ਇੱਥੇ ਨਹੀਂ ਵੜ੍ਹਨ ਦਿਆਂਗੇ ਤੇ ਕਿਸਾਨ ਪੁਲਿਸ ਦੇ ਰੋਕਣ ਦੇ ਬਾਵਜ਼ੂਦ ਵੀ ਦਫ਼ਤਰ ਵੱਲ ਵਧਣ ਲੱਗੇ। ਜਦੋਂ ਕਿਸਾਨ ਨਾ ਰੁਕੇ ਤਾਂ ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦਰਮਿਆਨ ਧੱਕਾ-ਮੱੁਕੀ ਹੋ ਗਈ। ਕਿਸਾਨਾਂ ਨੇ ਇਸ ਦੌਰਾਨ ਜ਼ੋਸ ’ਚ ਆ ਕੇ ਜ਼ੋਰ-ਜ਼ੋਰ ਦੀ ਭਾਜਪਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜੀਂਦ ’ਚ ਹਾਲੇ ਵੀ ਹਾਲਾਤ ਤਣਾਅ ਪੂਰਨ ਬਣੇ ਹੌਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ