ਹਿਮਾਚਲ ਪ੍ਰਦੇਸ਼ ’ਚ ਟਰਾਂਸਪੋਰਟ ਤੇ ਉਦਯੋਗ ਮੰਤਰੀ ਨੇ ਕੀਤੀ ਪੂਜਨੀਕ ਗੁਰੂ ਜੀ ਦੀ ਜੰਮ ਕੇ ਤਾਰੀਫ

ਹਿਮਾਚਲ ਪ੍ਰਦੇਸ਼ ’ਚ ਟਰਾਂਸਪੋਰਟ ਤੇ ਉਦਯੋਗ ਮੰਤਰੀ ਨੇ ਕੀਤੀ ਪੂਜਨੀਕ ਗੁਰੂ ਜੀ ਦੀ ਜੰਮ ਕੇ ਤਾਰੀਫ

ਪਰਾਗਪੁਰ/ਕਾਂਗੜਾ (ਐੱਮ ਕੇ ਸ਼ਾਇਨਾ)। ਐਤਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਆਨ ਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਛੋਟੀ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਪੂਜਨੀਕ ਗੁਰੂ ਜੀ ਔਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨਾਲ ਰੂਬਰੂ ਹੋਏ ਅਤੇ ਸਾਧ-ਸੰਗਤ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦਿੱਤਾ। ਇਸ ਮੌਕੇ ਹਿਮਾਚਲ ਦੇ ਟਰਾਂਸਪੋਰਟ ਅਤੇ ਉਦਯੋਗ ਮੰਤਰੀ ਵਿਕਰਮ ਠਾਕੁਰ ਅਤੇ ਪ੍ਰੇਮ ਲਤਾ ਪਰਮਾਰ, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਾਂਗੜਾ ਅਤੇ ਹੋਰ ਸਮਾਜ ਸੇਵੀਆਂ ਨੇ ਸ਼ਮੂਲੀਅਤ ਕੀਤੀ। ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਸੱਚ ਕਹੂੰ ਪੱਤਰਕਾਰ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ,

ਜਿਸ ਤਰੀਕੇ ਨਾਲ ਇੱਥੇ ਡੇਰਾ ਸੱਚਾ ਸੌਦਾ ਦਾ ਸਤਿਸੰਗ ਹੋਇਆ ਹੈ ਅਤੇ ਪੂਜਨੀਕ ਗੁਰੂ ਜੀ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦੋਂ ਇੱਕ ਧਾਰਮਿਕ ਸੰਸਥਾ ਨਸ਼ੇ ਵਿੱਚ ਗ੍ਰਸਤ ਨੌਜਵਾਨਾਂ ਨੂੰ ਇੱਕ ਚੰਗੀ ਦਿਸ਼ਾ ਵਿੱਚ ਲੈ ਕੇ ਜਾ ਰਹੀ ਹੋਵੇ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨਸ਼ਾ ਛੁਡਾਉਣ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ ਜੋ ਕਿ ਬੇਮਿਸਾਲ ਹੈ। ਅੱਜ ਮੈਂ ਇੱਥੇ ਸਤਿਸੰਗ ਸੁਣਨ ਆਇਆ ਹਾਂ, ਮੈਨੂੰ ਇਹ ਬਹੁਤ ਪਸੰਦ ਆਇਆ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਹਿਮਾਚਲ ਦੇ ਲੋਕ ਵੀ ਗੁਰੂ ਜੀ ਤੋਂ ਸਿੱਖਿਆ ਲੈ ਕੇ ਚੰਗੇ ਕੰਮ ਕਰਨਗੇ। ਪੂਜਨੀਕ ਗੁਰੂ ਜੀ ਨੇ ਬਹੁਤ ਵਧੀਆ ਗੱਲ ਦੱਸੀ ਹੈ ਕਿ ਦੀਵਾਲੀ ’ਤੇ ਸਾਨੂੰ ਪੁੰਨ ਦੇ ਕੰਮ ਕਰਨੇ ਚਾਹੀਦੇ ਹਨ, ਮੈਂ ਸਾਰੇ ਹਿਮਾਚਲ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਦੀਵਾਲੀ ਮਨਾਓ ਪਰ ਆਪਣਾ ਵੀ ਖਿਆਲ ਰੱਖੋ।

ਵਿਕਰਮ ਠਾਕੁਰ
ਟਰਾਂਸਪੋਰਟ ਅਤੇ ਉਦਯੋਗ ਮੰਤਰੀ
ਹਿਮਾਚਲ ਪ੍ਰਦੇਸ਼


ਮੇਰਾ ਘਰ ਇਸ ਪਵਿੱਤਰ ਧਰਤੀ ’ਤੇ ਹੈ, ਜਿੱਥੇ ਪੂਜਨੀਕ ਗੁਰੂ ਜੀ ਆਨਲਾਈਨ ਸਤਿਸੰਗ ਕਰ ਰਹੇ ਹਨ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਸਾਨੂੰ ਪੂਜਨੀਕ ਗੁਰੂ ਜੀ ਦੇ ਦਰਸ਼ਨ ਹੋਏ ਹਨ। ਅੱਜ ਤੱਕ ਸੰਗਤਾਂ ਦੇ ਦਰਸ਼ਨ ਹੁੰਦੇ ਸਨ ਪਰ ਅੱਜ ਪੂਜਨੀਕ ਗੁਰੂ ਜੀ ਦੇ ਦਰਸ਼ਨ ਹੋਏ ਹਨ। ਮੈਂ ਇਸ ਧਰਤੀ ਨੂੰ ਬਹੁਤ ਭਾਗਾਂ ਵਾਲਾ ਸਮਝਦੀ ਹਾਂ ਕਿਉਂਕਿ ਇੱਥੇ ਇੱਕ ਮਹਾਨ ਸ਼ਖਸੀਅਤ, ਪੂਜਨੀਕ ਗੁਰੂ ਜੀ ਲਾਈਵ ਹੋਏ ਹਨ। ਮੇਰੇ ਕੋਲ ਸ਼ਬਦ ਨਹੀਂ ਹਨ,

ਅਸੀਂ ਧੰਨ ਹਾਂ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨ ਹੋਏ ਹਨ। ਗੁਰੂ ਜੀ ਨੇ ਸਭ ਤੋਂ ਪਹਿਲਾਂ ਸਫ਼ਾਈ ਬਾਰੇ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਉਸੇ ਮੁਹਿੰਮ ਦੀ ਪਾਲਣਾ ਕੀਤੀ ਹੈ। ਗੁਰੂ ਜੀ ਨੇ ਨਸ਼ਿਆਂ ਵਿਰੁੱਧ ਵੀ ਵੱਡੀ ਜੰਗ ਛੇੜੀ ਹੋਈ ਹੈ ਜੋ ਸ਼ਲਾਘਾਯੋਗ ਹੈ। ਮੈਂ ਸਤਿਕਾਰਯੋਗ ਗੁਰੂ ਜੀ ਨੂੰ ਅਪੀਲ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਹ ਪ੍ਰਤੱਖ ਰੂਪ ਵਿੱਚ ਹਿਮਾਚਲ ਵਿੱਚ ਜਰੂਰ ਆਉਣ।

ਸਨੇਹ ਲਤਾ ਪਰਮਾਰ
ਜ਼ਿਲ੍ਹਾ ਪ੍ਰੀਸ਼ਦ ਕਾਂਗੜਾ ਦੇ ਉਪ ਚੇਅਰਮੈਨ
ਹਿਮਾਚਲ ਪ੍ਰਦੇਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ