ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਅੱਗ ਦੀ ਲਪੇਟ ’ਚ ਆਉਣ ਨਾਲ ਮੌਤ, ਬੇਟਾ ਜ਼ਖਮੀ

ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਅੱਗ ਦੀ ਲਪੇਟ ’ਚ ਆਉਣ ਨਾਲ ਮੌਤ, ਬੇਟਾ ਜ਼ਖਮੀ

ਬੁਢਲਾਡਾ, (ਸੰਜੀਵ ਤਾਇਲ) | ਬੁਢਲਾਡਾ ਸ਼ਹਿਰ ਅੰਦਰ ਵਾਪਰੀ ਇੱਕ ਬੇਹੱਦ ਮੰਦਭਾਗੀ ਘਟਨਾ ਦੌਰਾਨ ਪੰਜਾਬ ਨੈਸ਼ਨਲ ਬੈਂਕ ਨਜਦੀਕ ਰਹਿੰਦੇ ਇੱਕ ਪੰਸਾਰੀ ਤੇ ਉਸਦੀ ਪਤਨੀ ਦੇ ਘਰ ’ਚ ਅਚਾਨਕ ਅੱਗ ਲੱਗਣ ਨਾਲ ਮੌਤ ਹੋ ਜਾਣ ਅਤੇ ਉਨ੍ਹਾਂ ਦੇ ਬੇਟੇ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ।ਇੱਕਤਰ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੀ ਰਾਤ 12 ਵਜੇ ਦੇ ਕਰੀਬ ਅਚਾਨਕ ਲੱਗੀ ਅੱਗ ’ਚ ਰਾਮਪਾਲ ਕੁਮਾਰ (62) ਉਸਦੀ ਪਤਨੀ ਕਿ੍ਰਸ਼ਨਾ (60) ਦੀ ਅੱਗ ਦੀਆਂ ਲਪਟਾਂ ’ਚ ਘਿਰ ਜਾਣ ਕਰਕੇ ਅੰਦਰ ਹੀ ਮੌਤ ਹੋ ਗਈ

ਜਦਕਿ ਇਸ ਘਰ ਦੇ ਚੁਬਾਰੇ ’ਤੇ ਰਹਿੰਦੇ ਮਿ੍ਰਤਕ ਦੇ ਬੇਟੇ ਕਿ੍ਰਸ਼ਨ ਕੁਮਾਰ (28) ਨੇ ਆਪਣੇ ਮਾਤਾ-ਪਿਤਾ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਇਸ ਤੇਜ ਅੱਗ ’ਚ ਝੁਲਸ ਗਿਆ ਜਿਸਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ।ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਅੱਗ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਹੋਣਾ ਹੀ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮਿ੍ਰਤਕ ਦਾ ਪਰਿਵਾਰ ਪੰਸਾਰਟ ਦਾ ਕੰਮ ਕਰਦਾ ਹੋਣ ਕਰਕੇ ਘਰ ਅੰਦਰ ਘਿਉ ਅਤੇ ਹੋਰ ਸਮੱਗਰੀ ਪਈ ਹੋਣ ਕਰਕੇ ਅੱਗ ਇਕ ਦਮ ਫੈਲ ਗਈ ਜਿਸ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਮਿ੍ਰਤਕ ਰਾਮਪਾਲ ਦੀ ਨੂੰਹ ਅਤੇ ਕਿ੍ਰਸ਼ਨ ਕੁਮਾਰ ਦੀ ਪਤਨੀ ਨੇ ਉਪਰੋਂ ਚੁਬਾਰੇ ’ਚੋਂ ਬਾਹਰ ਰੌਲਾ ਪਾਉਣ ’ਤੇ ਪੁੁੱਜੇ ਮੁਹੱਲਾ ਵਾਸੀਆਂ ਤੇ ਹੋਰਨਾਂ ਲੋਕਾਂ ਨੇ ਘੱਟੋ-ਘੱਟ 4 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਕਾਬੂ ਪਾਇਆ ਇਸੇ ਦਰਮਿਆਨ ਡੀ ਐਸ ਪੀ ਬੁਢਲਾਡਾ ਅਤੇ ਥਾਣਾ ਸ਼ਹਿਰੀ ਬੁਢਲਾਡਾ ਦੀ ਪੁਲਿਸ ਨੇ ਵੀ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ’ਚ ਮਦਦ ਕੀਤੀ।

ਇਸ ਮੌਕੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਸ਼ਹਿਰ ਅੰਦਰ ਕੋਈ ਫਾਇਰ ਬਿ੍ਰਗੇਡ ਦਾ ਪ੍ਰਬੰਧ ਹੁੰਦਾਂ ਤਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।ਲੋਕਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇਸ ਘਰ ਦੇ ਨਜਦੀਕ ਇੱਕ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਤੋਂ ਬਾਅਦ ਵੀ ਫਾਇਰ ਬਿ੍ਰਗੇਡ ਦੀ ਮੰਗ ਉੱਠੀ ਸੀ ਪਰ ਸ਼ਹਿਰ ਵਾਸੀਆਂ ਦਾ ਏਕਾ ਨਾ ਹੋਣ ਕਰਕੇ ਉਹ ਮੰਗ ਵਿੱਚੇ ਹੀ ਦਬ ਕੇ ਰਹਿ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ