ਅੰਨਾ ਦੇ ਧਰਨੇ ‘ਚ ਕਿਸਾਨ ਨੇ ਫਡਨਵੀਸ ‘ਤੇ ਸੁੱਟੀ ਜੁੱਤੀ

Dharna, Anna, Farmer, Fadnavis

ਫਡਨਵੀਸ ਜੂਸ ਪਿਆ ਕੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਕਰਵਾ ਰਹੇ ਸਨ ਖਤਮ

ਨਵੀਂ ਦਿੱਲੀ (ਏਜੰਸੀ)। ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਡਨਵੀਸ ‘ਤੇ ਇੱਕ ਕਿਸਾਨ ਨੇ ਉਸ ਸਮੇਂ ਜੁੱਤੀ ਉੱਛਾਲ ਦਿੱਤੀ ਜਦੋਂ ਉਹ  ਰਾਮਲੀਲ੍ਹਾ ਮੈਦਾਨ ‘ਚ ਅੰਨਾ ਹਜ਼ਾਰੇ ਨੂੰ ਜੂਸ ਪਿਆ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਆਏ ਸਨ। ਖਬਰ ਲਿਖੇ ਜਾਣ ਤੱਕ ਉਕਤ ਕਿਸਾਨ ਦੀ ਗ੍ਰਿਫ਼ਤਾਰ ਦੀ ਗ੍ਰਿਫ਼ਤਾਰੀ ਦੀ ਸੂਚਨਾ ਨਹੀਂ ਸੀ। ਸੋਸ਼ਲ ਵਰਕਰ ਅੰਨਾ ਹਜ਼ਾਰੇ ਦੀ ਪਿਛਲੇ 7 ਦਿਨਾਂ ਤੋਂ ਜਾਰੀ ਭੁੱਖ ਹੜਤਾਲ ਬੁੱਧਵਾਰ ਸ਼ਾਮ ਨੂੰ ਖ਼ਤਮ ਹੋ ਗਈ। ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਡਨਵੀਸ ਤੇ ਕੇਂਦਰੀ ਖੇਤੀ ਰਾਜ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਪਹੁੰਚੇ ਤੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਮੰਚ ‘ਤੇ ਮੌਜ਼ੂਦ ਅੰਨਾ ਦੇ ਸਾਥੀਆਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਸ਼ਾਮ ਲਗਭਗ 5 ਵਜੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਫਡਣਵੀਂਸ ਰਾਮਲੀਲਾ ਮੈਦਾਨ ਵਿਖੇ ਪਹੁੰਚੇ ਤੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ।

ਫਡਣਵੀਸ ਨੇ ਅੰਨਾ ਨੂੰ ਜੂਸ ਪਿਆ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਇਸ ਦੌਰਾਨ ਖੇਤੀ ਰਾਜ ਮੰਤਰੀ ਗਜਿੰਦਰ ਸਿੰਘ ਵੀ ਮੌਜ਼ੂਦ ਸਨ। ਅੰਨਾ ਨੇ ਭੁੱਖ ਹੜਤਾਲ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖੇਤੀ ਉਪਜ ਦੀ ਲਾਗਤ ਦੇ ਆਧਾਰ ‘ਤੇ ਡੇਢ ਗੁਣਾ ਜ਼ਿਆਦਾ ਕੀਮਤ ਦੇਣ ਦਾ ਫੈਸਲਾ ਕੀਤਾ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਲੋਕਪਾਲ ਦੀ ਨਿਯੁਕਤੀ ‘ਤੇ ਕੇਂਦਰ ਛੇਤੀ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਨੂੰ ਇਨ੍ਹਾਂ ਸਭ ਨੂੰ ਪੂਰਾ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿਆਂਗੇ, ਨਹੀਂ ਤਾਂ ਅਸੀਂ ਫਿਰ ਤੋਂ ਅੰਦੋਲਨ ਕਰਾਂਗੇ। ਜ਼ਿਕਰਯੋਗ ਹੈ ਕਿ ਅੰਨਾ ਹਜਾਰੇ 23 ਮਾਰਚ ਤੋਂ ਭੁੱਖ ਹੜਤਾਲ ‘ਤੇ ਸਨ ਤੇ ਅੱਜ ਉਨ੍ਹਾਂ ਦੀ ਹੜਤਾਲ ਦਾ ਸੱਤਵਾਂ ਦਿਨ ਸੀ। ਉਨ੍ਹਾਂ ਦੇ ਸਹਿਯੋਗੀ ਦੱਤਾ ਅਵਾਰੀ ਨੇ ਦੱਸਿਆ ਕਿ ਭੁੱਖ ਹੜਤਾਲ ਦੌਰਾਨ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਚਲਾਉਣ ਵਾਲੇ ਅੰਨਾ ਦਾ ਭਾਰ ਪੰਜ ਕਿੱਲੋਗ੍ਰਾਮ ਤੋਂ ਜ਼ਿਆਦਾ ਘੱਟ ਗਿਆ ਤੇ ਉਨ੍ਹਾਂ ਦਾ ਬੀਪੀ ਵੀ ਡਾਊਨ ਹੋ ਗਿਆ।