22ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ | Imran Khan
- ਸਹੁੰ ਚੁੱਕ ਸਮਾਗਮ ‘ਚ ਪੁੱਜੇ ਨਵਜੋਤ ਸਿੰਘ ਸਿੱਧੂ | Imran Khan
ਇਸਲਾਮਾਬਾਦ, (ਏਜੰਸੀ)। ਇਮਰਾਨ ਖਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਹਨਾਂ ਨੂੰ ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ।। ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੂੰ ਦੇਸ਼ ਦੀ ਨਵੀਂ ਚੁਣੀ ਸੰਸਦ ਨੇ ਕੱਲ੍ਹ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ। ਇਮਰਾਨ ਦੇ ਸਹੁੰ ਚੁੱਕ ਸਮਾਗਮ ‘ਚ ਭਾਰਤ ਤੋਂ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਦੇਸ਼ ‘ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੇ ਤਿੰਨ ਹਫਤਿਆਂ ਬਾਅਦ ਉਹਨਾਂ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਫਿਲਹਾਲ ਦੇਸ਼ ‘ਚ ਚੋਣਾਂ ਕਰਵਾਉਣ ਲਈ ਗਠਿਤ ਕੰਮ ਚਲਾਊ ਸਰਕਾਰ ਕੰਮ ਕਰ ਰਹੀ ਸੀ।
ਆਮ ਚੋਣਾਂ ‘ਚ 116 ਸੀਟਾਂ ਨਾਲ ਇਮਰਾਨ ਦੀ ਪਾਰਟੀ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਈ ਤੇ। ਬਾਅਦ ‘ਚ 9 ਆਜ਼ਾਦ ਉਮੀਦਵਾਰਾਂ ਦੇ ਖਾਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਗਿਣਤੀ ਵਧ ਕੇ 125 ਹੋ ਗਈ। ਇਸ ਤੋਂ ਇਲਾਵਾ ਸੰਸਦ ਵਿੱਚ ਮਹਿਲਾਵਾਂ ਲਈ ਰਿਜ਼ਰਵੇਸ਼ਨ 60 ਸੀਟਾਂ ‘ਚੋਂ 28 ਸੀਟਾਂ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਰਿਜ਼ਰਵੇਸ਼ਨ 10 ‘ਚੋਂ 5 ਸੀਟਾਂ ਮਿਲਣ ਤੋਂ ਬਾਅਦ ਤਹਿਰੀਕ-ਏ-ਇਨਸਾਫ ਦੇ ਮੈਂਬਰਾਂ ਦੀ ਗਿਣਤੀ ਵਧ ਕੇ 158 ਹੋ ਗਈ।