ਕੇਰਲ : ਹੜ੍ਹ ਨਾਲ 324 ਲੋਕਾਂ ਦੀ ਮੌਤ

Kerala, 324 People, killed, floods

ਦੋ ਲੱਖ ਦੇ ਕਰੀਬ ਲੋਕ ਹੋਏ ਬੇਘਰ | Flood

ਤਿਰੂਵਨੰਤਪੁਰਮ, (ਏਜੰਸੀ)। ਹੜਾਂ (Flood) ਕਾਰਨ ਕੇਰਲ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਪੂਰੇ ਸੂਬੇ ‘ਚ ਜਨ ਜੀਵਨ ਲੀਹ ਤੋਂ ਲਹਿ ਗਿਆ ਹੈ। ਇਸ ਸਬੰਧੀ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ‘ਚ ਬਾਰਸ਼ ਅਤੇ ਹੜ ਕਾਰਨ 29 ਮਈ ਤੋਂ ਹੁਣ ਤੱਕ 324 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ੍ਰੀ ਵਿਜਯਨ ਨੇ ਕਿਹਾ ਕਿ ਇਹਨਾਂ 324 ਮੌਤਾਂ ‘ਚੋਂ 164 ਮੌਤਾਂ ਅੱਠ ਅਗਸਤ ਤੋਂ ਬਾਅਦ ਹੋਈਆਂ ਹਨ। ਕੇਰਲ ‘ਚ ਹੁਣ ਤੱਕ ਸਭ ਤੋਂ ਵੱਡਾ ਬਚਾਅ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ‘ਚ ਵੱਖ-ਵੱਖ ਏਜੰਸੀਆਂ ਨੇ ਇਕੱਲੇ ਸ਼ੁੱਕਰਵਾਰ ਨੂੰ 82,442 ਲੋਕਾਂ ਨੂੰ ਬਚਾਇਆ ਹੈ। (Flood)

ਅਲੁਵਾ ਤੋਂ 71,591, ਚਲਾਕੁੜੀ ਤੋਂ 5,500, ਚੇਂਗਨੁੰਰ ਤੋਂ 3,060, ਕੁਟਟਾਨਦ ਤੋਂ 2 ਹਜ਼ਾਰ ਅਤੇ ਤਿਰੂਵੱਲਾ ਅਤੇ ਅਰਾਣਮੁਲਾ ਤੋਂ 741 ਲੋਕਾਂ ਨੂੰ ਬਚਾਇਆ ਗਿਆ ਹੈ। ਸ਼ੁੱਕਰਵਾਰ ਸ਼ਾਮ ਤੱਕ ਸੂਬੇ ਦੇ 70,085 ਪਰਿਵਾਰਾਂ ਦੇ 3,14,391 ਲੋਕਾਂ ਨੂੰ ਰਾਹਤ ਕੈਂਪਾਂ ‘ਚ ਪਹੁੰਚਾਇਆ ਜਾ ਚੁੱਕਾ ਹੈ। ਰਾਹਤ ਅਤੇ ਬਚਾਅ ਅਭਿਆਨ ‘ਚ 40 ਹਜ਼ਾਰ ਪੁਲਿਸ ਕਰਮਚਾਰੀ ਅਤੇ ਅਗਨੀਸ਼ਮਨ ਦਲ ਦੇ 3200 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜਲ ਸੈਨਾ ਦੀਆਂ 46, ਹਵਾਈ ਫੌਜ ਦੀਆਂ 13, ਤਟ ਰੱਖਿਅਕਾਂ ਦੀਆਂ 16 ਟੀਮਾਂ ਅਤੇ ਰਾਸ਼ਟਰੀ ਆਫਤ ਅਨੁਕਿਰਿਆ ਬਲ (ਐਨਡੀਆਰਐਫ) ਦੀਆਂ 79 ਅਤੇ ਮਤਸੇ ਪਾਲਣ ਵਿਭਾਗ ਦੀਆਂ 403 ਕਿਸ਼ਤੀਆਂ ਬਚਾਅ ਰਾਹਤ ਅਭਿਆਨ ‘ਚ ਲੱਗੀਆਂ ਹੋਈਆਂ ਹਨ।