ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ
(ਏਜੰਸੀ) ਨਵੀਂ ਦਿੱਲੀ। ਕਾਂਗਰਸ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਵਿਧਾਨ ਸਭਾ ਚੋਣ ’ਚ ਬਹੁਮਤ ਮਿਲਣ ’ਤੇ ਰਸੋਈ ਗੈਸ ਸਿਲੰਡਰ 500 ਰੁਪਏ ’ਚ ਦੇਵਾਂਗੇ ਤੇ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ ਤੇ ਮੁਫ਼ਤ ’ਚ ਬਿਜਲੀ ਦਿੱਤੀ ਜਾਵੇਗੀ। ਕਾਂਗਰਸ ਪ੍ਰਧਾਨ ਮੱਲਿਕ ਅਰਜ਼ਨ ਖੜ੍ਹਗੇ ਨੇ ਸੂਬਾ ਵਿਧਾਨ ਸਭਾ ਲਈ ਚੋਣਾਵੀ ਰੈਲੀਆਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਗੁਜਰਾਤ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਵੋਟਰ ਕਾਂਗਰਸ ਨੂੰ ਹੀ ਨੂੰ ਇੱਕ ਮਾਤਰ ਬਦਲਾਅ ਮੰਨਦੇ ਹਨ।
ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਕਾਂਗਰਸ ’ਤੇ ਭਰੋਸਾ ਜਿੱਤਣ ਲਈ ਅੱਠ ਪ੍ਰਣ ਤਿਆਰ ਕੀਤੇ ਹਨ ਜਿਨ੍ਹਾਂ ’ਚੋਂ ਪੰਜ ਸੌ ਰੁਪਏ ’ਚ ਐਲਪੀਜੀ ਗੈਸ ਸਿਲੰਡਰ, 300 ਯੂਨਿਟ ਬਿਜਲੀ ਮੁਆਫ਼, ਦਸ ਲੱਖ ਰੁਪਏ ਤੱਕ ਦਾ ਇਲਾਜ ਤੇ ਦਵਾਈਆਂ ਮੁਫ਼ਤ, ਕਿਸਾਨਾਂ ਦਾ ਤਿੰਨ ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼, ਸਰਕਾਰੀ ਨੌਕਰੀਆਂ ’ਚ ਠੇਕਾ ਪ੍ਰਥਾ ਬੰਦ ਤੇ 300 ਰੁਪਏ ਬੇਰੁਜ਼ਗਾਰੀ ਭੱਤਾ, ਤਿੰਨ ਹਜ਼ਾਰ ਸਰਕਾਰੀ ਇੰਗਲਿਸ਼ ਮੀਡੀਅਮ ਸਕੂਲ ਖੋਲ੍ਹਣਗੇ, ਕੋ-ਆਪਰੇਟਿਵ ਸੋਸਾਇਟੀ ’ਚ ਦੁੱਧ ’ਤੇ ਪੰਜ ਰੁਪਏ ਪ੍ਰਤੀ ਲੀਡਰ ਸਬਸਿਡੀ ਤੇ ਕੋਰੋਨਾਂ ’ਚ ਜਾਨ ਗਵਾਉਣ ਵਾਲੇ ਤਿੰਨ ਲੱਖ ਲੋਕਾਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਮੁਆਵਜਾ ਸ਼ਾਮਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ