ਡਾ. ਸੁਰਿੰਦਰ ਦਿਵੇਦੀ ਪੰਜਾਬ ਮਹਾਂ ਬ੍ਰਾਹਮਣ ਸਭਾ ਦੇ ਸੀ. ਮੀਤ ਪ੍ਰਧਾਨ ਨਿਯੁਕਤ

ਡਾ. ਸੁਰਿੰਦਰ ਦਿਵੇਦੀ ਪੰਜਾਬ ਮਹਾਂ ਬ੍ਰਾਹਮਣ ਸਭਾ ਦੇ ਸੀ. ਮੀਤ ਪ੍ਰਧਾਨ ਨਿਯੁਕਤ

ਕੋਟਕਪੂਰਾ, (ਅਜੈ ਮਨਚੰਦਾ)। ਬੀਤੇ ਦਿਨੀਂ ਉੱਤਰ ਭਾਰਤ ਸ਼੍ਰੀ ਬ੍ਰਾਹਮਣ ਮਹਾਂ ਸਭਾ (ਰਜਿ.) ਦੀ ਮੀਟਿੰਗ ਫਰੀਦਕੋਟ ਵਿਖੇ ਸੰਪੰਨ ਹੋਈ। ਇਸ ਦੀ ਪ੍ਰਧਾਨਗੀ ਸ਼੍ਰੀ ਬ੍ਰਾਹਮਣ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਸੋਮਜੀਤ ਪਾਲ ਸ਼ਰਮਾ ਸ਼੍ਰੀ ਮੁਕਸਤਰ ਸਾਹਿਬ ਨੇ ਕੀਤੀ। ਇਸ ਮੌਕੇ ਉੱਤਰ ਭਾਰਤ ਸ਼੍ਰੀ ਬ੍ਰਾਹਮਣ ਸਭਾ ਦੇ ਰਾਸ਼ਟਰੀ ਪ੍ਰਧਾਨ ਦੁਰਗੇਸ਼ ਸ਼ਰਮਾ ਮੌਂਟੂ ਵਿਸ਼ੇਸ਼ ਰੂਪ ‘ਚ ਸ਼ਾਮਲ ਹੋਏ।

ਦੁਰਗੇਸ਼ ਸ਼ਰਮਾ ਨੇ ਪੰਜਾਬ ਪ੍ਰਧਾਨ ਸੋਮਜੀਤ ਪਾਲ ਸ਼ਰਮਾ ਦੀ ਸਹਿਮਤੀ ਨਾਲ ਕੋਟਕਪੂਰਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਬ੍ਰਾਹਮਣ ਸਮਾਜ ਦੇ ਸਿਰਕੱਢ ਆਗੂ ਡਾ.ਸੁਰਿੰਦਰ ਕੁਮਾਰ ਦਿਵੇਦੀ ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਬ੍ਰਾਹਮਣ ਸਮਾਜ ਦੇ ਉਤਥਾਨ ਲਈ ਲਗਾਤਾਰ ਕੰਮ ਕਰ ਰਹੇ ਹਨ ਨੂੰ ਪੰਜਾਬ ਮਹਾਂ ਬ੍ਰਾਹਮਣ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਉਪਰੰਤ ਡਾ. ਸੁਰਿੰਦਰ ਦਿਵੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਪੂਰੇ ਬ੍ਰਾਹਮਣ ਸਮਾਜ ਨੇ ਸੌਂਪੀ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਰਾਕੇਸ਼ ਸ਼ਰਮਾ, ਮਾਸਟਰ ਹਰਬੰਸ ਲਾਲ ਸ਼ਰਮਾ, ਰਾਜੀਵ ਪਾਠਕ, ਪ੍ਰਬੋਧ ਸ਼ਰਮਾ, ਅਮਿਤ ਮਿਸ਼ਰਾ, ਨਰੇਸ਼ ਸ਼ਰਮਾ, ਵਿਕਾਸ ਸ਼ਰਮਾ ਅਤੇ ਰਜਿੰਦਰ ਕੁਮਾਰ ਸ਼ਰਮਾ ਵੀ ਹਾਜਰ ਸਨ। ਡਾ. ਸੁਰਿੰਦਰ ਦਿਵੇਦੀ ਦੀ ਇਸ ਨਿਯੁਕਤੀ ‘ਤੇ ਪੂਰੇ ਬ੍ਰਾਹਮਣ ਸਮਾਜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜੋਰਦਾਰ ਸੁਆਗਤ ਕੀਤਾ ਹੈ ਜਿਨ੍ਹਾਂ ਵਿੱਚ ਸੱਤਪਾਲ ਸ਼ਰਮਾ, ਧਰਮ ਪਾਲ ਸ਼ਰਮਾ, ਬਲਦੇਵ ਸ਼ਰਮਾ, ਸੁਭਾਸ਼ ਸ਼ਰਮਾ, ਅੰਮ੍ਰਿਤਪਾਲ ਸ਼ਰਮਾ, ਪ੍ਰਦੀਪ ਰਤਨ ਸ਼ਰਮਾ, ਸ਼ਿਵਪਾਲ ਵਸਿਸ਼ਟ, ਅੰਮ੍ਰਿਤ ਜੋਸ਼ੀ, ਸੰਜੀਵ ਸ਼ਰਮਾ, ਹਰਦੀਪ ਸ਼ਰਮਾ, ਮਨੋਜ ਅਤੇ ਰਾਹੁਲ ਦੇ ਨਾਮ ਪ੍ਰਮੁੱਖ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ