ਡੇਰਾ ਸ਼ਰਧਾਲੂਆਂ ਖੰਡਰ ਹੋਏ ਮਕਾਨ ਨੂੰ ਕੁਝ ਹੀ ਘੰਟਿਆਂ ’ਚ ਨਵੇਂ ’ਚ ਬਦਲਿਆ

Welfare Work

ਮੇਰੀ ਮਜ਼ਬੂਰੀ ਤੇ ਹਾਲਾਤਾਂ ਨੂੰ ਸਿਰਫ਼ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੀ ਸਮਝਿਆ: ਜਸਬੀਰ ਕੌਰ (Welfare Work )

(ਚੰਦਰ) ਮੰਡੀ ਅਰਨੀਵਾਲਾ। ਜਸਬੀਰ ਕੌਰ, ਉਸ ਦੀ ਧੀ ਜੋਤੀ ਤੇ ਪੁੱਤਰ ਪਿ੍ਰੰਸ ਨੂੰ ਹੁਣ ਆਪਣੇ ਖੰਡਰ ਘਰ ’ਚ ਰਹਿਣ ਦਾ ਕੋਈ ਡਰ ਨਹੀਂ ਰਿਹਾ ਜਾਣਕਾਰੀ ਅਨੁਸਾਰ ਬਲਾਕ ਅਰਨੀਵਾਲਾ ਦੇ ਡੇਰਾ ਸ਼ਰਧਾਲੂਆਂ ਨੇ ਇਸ ਲੋੜਵੰਦ ਪਰਿਵਾਰ ਦੇ ਖੰਡਰ ਹੋਏ ਮਕਾਨ ਨੂੰ ਕੁਝ ਹੀ ਘੰਟਿਆਂ ਵਿੱਚ ਨਵੇਂ ਮਕਾਨ ਵਿੱਚ ਬਦਲ ਦਿੱਤਾ ਜਿਸ ਨੂੰ ਉਕਤ ਮਹਿਲਾ ਪੂਰੀ ਜ਼ਿੰਦਗੀ ਬਣਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਸੀ। ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਦੇ ਪਿੰਡ ਬੰਨਾਵਾਲਾ ਦੀ ਵਸਨੀਕ ਜਸਬੀਰ ਕੌਰ ਇੰਸਾਂ ਦਾ ਪਤੀ ਸੁਖਵਿੰਦਰ ਸਿੰਘ ਤਕਰੀਬਨ 5 ਕੁ ਸਾਲ ਪਹਿਲਾਂ ਲਾਪਤਾ ਹੋ ਗਿਆ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ, ਜਿਸ ਤੋਂ ਬਾਅਦ ਜਸਬੀਰ ਕੌਰ ਪਿੰਡ ਅੰਦਰ ਲੋਕਾਂ ਦੇ ਘਰ ਗੋਹਾ-ਕੂੜਾ ਅਤੇ ਦਿਹਾੜੀ-ਮਜ਼ਦੂਰੀ ਦਾ ਕੰਮ ਕਰਕੇ ਆਪਣੀਆਂ ਤੇ ਆਪਣੀ ਨੌਜਵਾਨ ਧੀ ਤੇ ਬੇਟੇ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ।

ਮੌਜ਼ੂਦਾ ਸਮੇਂ ’ਚ ਇਨ੍ਹਾਂ ਦੇ ਘਰ ਦੀ ਹਾਲਤ ਇੰਨੀ ਖਰਾਬ ਸੀ ਕਿ ਮਕਾਨ ਦੀ ਛੱਤ ਕਿਸੇ ਵੀ ਸਮੇਂ ਡਿੱਗ ਸਕਦੀ ਸੀ ਜਿਸ ਦਾ ਦਾ ਡਰ ਜਸਬੀਰ ਕੌਰ ਨੂੰ ਹਰ ਵੇਲੇ ਲੱਗਾ ਰਹਿੰਦਾ ਸੀ, ਇਸ ਘਰ ਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾਉਣਾ ਜਸਬੀਰ ਕੌਰ ਲਈ ਸੁਪਨਾ ਸੀ ਪਰ ਉਨ੍ਹਾਂ ਦੇ ਨਵੇਂ ਤੇ ਨਰੋਏ ਮਕਾਨ ’ਚ ਰਹਿੰਦੀ ਜ਼ਿੰਦਗੀ ਬਤੀਤ ਕਰਨ ਦੇ ਸੁਪਨੇ ਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਅਰਨੀਵਾਲਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਤੇ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਅਤੇ

ਪਿੰਡ ਬੰਨਾਵਾਲਾ ਦੇ 15 ਮੈਂਬਰ ਗੁਰਭੇਜ ਸਿੰਘ, ਧਰਮਪਾਲ, ਕਿ੍ਰਸ਼ਨ ਇੰਸਾਂ, ਚਾਂਦ ਇੰਸਾਂ ਤੇ ਹੋਰ ਸੇਵਾਦਾਰ ਜਗਰੂਪ ਸਿੰਘ, ਮਿੱਠੂ ਸਿੰਘ, ਲਾਭ ਸਿੰਘ, ਲਖਵਿੰਦਰ ਸਿੰਘ, ਦਿਲਬਾਗ ਇੰਸਾਂ, ਬੁੱਧ ਸਿੰਘ, ਬੱਬੂ ਅਤੇ ਅਰਨੀਵਾਲਾ ਤੋਂ ਭੰਗੀਦਾਸ ਰਣਜੀਤ ਸਿੰਘ ਬੱਲਾ, ਜਗਦੀਸ਼ ਇੰਸਾਂ, ਵਿਕਾਸ ਸਰਨਾ, ਲਵਪ੍ਰੀਤ, ਰਵਿੰਦਰ ਸਿੰਘ ਤੇ ਜ਼ਿੰਮੇਵਾਰ ਸੁਜਾਨ ਭੈਣ ਸੁਮਨ, ਸੁਖਦੇਵ ਕੌਰ, ਮਲਕੀਤ ਕੌਰ ਸੇਵਾਦਾਰਾਂ ਦੀ ਯੋਗ ਤੇ ਸੁਚੱਜੀ ਅਗਵਾਈ ਹੇਠ ਮਾਤਰ ਕੁਝ ਘੰਟਿਆਂ ’ਚ ਹੀ ਪੂਰਾ ਕਰਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ