ਆਈਸੀਸੀ ਟੈਸਟ ਰੈਂਕਿੰਗ;ਕੋਹਲੀ ਨਹੀਂ ਹਿੱਲੇ

ਰਬਾਦਾ ਬਣੇ ਨੰਬਰ 1 ਗੇਂਦਬਾਜ਼

 

ਕੋਹਲੀ ਤੋਂ ਇਲਾਵਾ ਸਿਰਫ਼ ਚੇਤੇਸ਼ਵਰ ਪੁਜਾਰਾ (ਛੇਵੇਂ) ਅੱਵਲ ਦਸ ‘ਚ

ਕੋਹਲੀ ਨੂੰ ਅੱਵਲ ਸਥਾਨ ‘ਤੇ ਅਜੇ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਦੂਸਰੇ ਨੰਬਰ ‘ਤੇ ਕਾਬਜ ਸਟੀਵ ਸਮਿੱਥ (910) ਦੀ ਪਾਬੰਦੀ ਨਹੀਂ ਹਟੀ ਹੈ ਅਤੇ ਉਹ ਅਗਲੀ ਲੜੀ ‘ਚ ਨਹੀਂ ਖੇਡ ਸਕਣਗੇ

 
ਦੁਬਈ, 28 ਨਵੰਬਰ

ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਮਹੱਤਵਪੂਰਨ ਲੜੀ ਤੋਂ ਪਹਿਲਾਂ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਅੱਵਲ  ਬਣੇ ਹੋਏ ਹਨ ਜਦੋਂਕਿ ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਡਾ ਫਿਰ ਤੋਂ ਦੁਨੀਆਂ ਦੇ ਨੰਬਰ ਇੱਕ ਟੈਸਟ ਗੇਂਦਬਾਜ਼ ਬਣ ਗਏ ਹਨ

 

ਕੋਹਲੀ ਤੋਂ ਇਲਾਵਾ ਸਿਰਫ਼ ਚੇਤੇਸ਼ਵਰ ਪੁਜਾਰਾ (ਛੇਵੇਂ) ਅੱਵਲ ਦਸ ‘ਚ

ਆਈਸੀਸੀ ਦੀ ਬੁੱਧਵਾਰ ਨੂੰ ਦੁਬਈ ‘ਚ ਜਾਰੀ ਰੈਂਕਿੰਗ ਦੇ ਅਨੁਸਾਰ ਕੋਹਲੀ ਦੇ 935 ਅੰਕ ਹਨ ਅਤੇ ਉਹਨਾਂ ਦੀ ਅੱਵਲ ਰੈਂਕਿੰਗ ਨੂੰ ਫਿਹਲਹਾਲ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਦੂਸਰੇ ਨੰਬਰ ‘ਤੇ ਕਾਬਜ ਸਟੀਵ ਸਮਿੱਥ (910)  ਪਾਬੰਦੀ ਕਾਰਨ ਅਗਲੀ ਲੜੀ ‘ਚ ਨਹੀਂ ਖੇਡ ਸਕਦੇ ਇਸ ਨਾਲ ਉਹਨਾਂ ਦੀ ਰੇਟਿੰਗ 900 ਅੰਕ ਤੋਂ ਹੇਠਾਂ ਖ਼ਿਸਕਣੀ ਤੈਅ ਹੈ ਭਾਰਤੀ ਬੱਲੇਬਾਜ਼ਾਂ ‘ਚ ਕੋਹਲੀ ਤੋਂ ਇਲਾਵਾ ਸਿਰਫ਼ ਚੇਤੇਸ਼ਵਰ ਪੁਜਾਰਾ (ਛੇਵੇਂ) ਅੱਵਲ ਦਸ ‘ਚ ਸ਼ਾਮਲ ਹਨ ਚੋਟੀ ਦੇ ਦਸ ਬੱਲੇਬਾਜ਼ਾਂ ‘ਚ ਸਿਰਫ਼ ਦਿਨੇਸ਼ ਚਾਂਡੀਮਲ ਦੀ ਜਗ੍ਹਾ ਉਸਮਾਨ ਖ਼ਵਾਜਾ ਦਾ ਦਸਵੇਂ ਨੰਬਰ ‘ਤੇ ਪਹੁੰਚਣਾ ਹੀ ਇੱਕ ਬਦਲਾਅ ਹੈ ਅਜਿੰਕੇ ਰਹਾਣੇ ਦੋ ਸਥਾਨ ਖ਼ਿਸਕ ਕੇ 19ਵੇਂ ਅਤੇ ਲੋਕੇਸ਼ ਰਾਹੁਲ ਦੋ ਸਥਾਨ ਉੱਪਰ ਸਾਂਝੇ 24ਵੇਂ ਸਥਾਨ ‘ਤੇ ਪਹੁੰਚ ਗਏ ਹਨ

 
ਗੇਂਦਬਾਜ਼ੀ ਰੈਂਕਿੰਗ ‘ਚ ਅੱਵਲ ‘ਤੇ ਬਦਲਾਅ ਹੋਇਆ ਹੈ ਅਤੇ ਰਬਾਡਾ ਫਿਰ ਤੋਂ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ ਉਹਨਾਂ ਇੰਗਲੈਂਡ ਦੇ ਜੇਮਸ ਐਂਡਰਸਨ ਦੀ ਜਗ੍ਹਾ ਲਈ ਹੈ ਜੋ ਸ਼੍ਰੀਲੰਕਾ ਵਿਰੁੱਧ ਆਖ਼ਰੀ ਟੈਸਟ ਮੈਚ ਨਹੀਂ ਖੇਡ ਸਕੇ ਸਨ ਇਸ ਨਾਲ ਐਂਡਰਸਨ ਨੂੰ 9 ਰੇਟਿੰਗ ਅੰਕ ਦਾ ਨੁਕਸਾਨ ਹੋਇਆ ਹੈ ਅਤੇ ਉਹ ਹੁਣ ਰਬਾਡਾ ਤੋਂ 8 ਅੰਕ ਪਿੱਛੇ ਹਨ ਭਾਰਤੀ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਵੀ ਇੱਕ ਸਥਾਨ ਉੱਪਰ 7ਵੇਂ ਸਥਾਨ ‘ਤੇ ਪਹੁੰਚ ਗਏ ਹਨ ਰਵਿੰਦਰ ਜਡੇਜਾ(ਪੰਜਵੇਂ) ਹੁਣ ਵੀ ਭਾਰਤ ਦੇ ਨੰਬਰ ਇੱਕ ਗੇਂਦਬਾਜ਼ ਬਣੇ ਹੋਏ ਹਨ ਅਸ਼ਵਿਨ ਨੂੰ ਟਰੇਂਟ ਬੋਲਟ(ਅੱਠਵੇਂ) ਦੇ ਦੋ ਸਥਾਨ ਹੇਠਾਂ ਖ਼ਿਸਕਣ ਦਾ ਫਾਇਦਾ ਮਿਲਿਆ ਹੈ ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਨਿਊਜ਼ੀਲੈਂਡ ਵਿਰੁੱਧ 14 ਵਿਕਟਾਂ ਲੈਣ ਦੇ ਦਮ ‘ਤੇ 9 ਸਥਾਨ ਦੀ ਛਾਲ ਲਾਈ ਹੈ ਅਤੇ ਉਹ ਦਸਵੇਂ ਸਥਾਨ’ਤੇ ਪਹੁੰਚ ਗਏ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।