ਪੰਜਾਬ 3 ਵਿਕਟਾਂ ‘ਤੇ 136 ਦੌੜਾਂ ਬਣਾ ਕੇ  ਮਜ਼ਬੂਤ ਸਥਿਤੀ ‘ਚ

ਯੁਵਰਾਜ ਨੇ ਕੀਤੀ ਵਾਪਸੀ, ਗੰਭੀਰ ਰਹੇ ਨਾਕਾਮ

ਨਵੀਂ ਦਿੱਲੀ, 28 ਨਵੰਬਰ

 

ਪੰਜਾਬ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 32 ਦੌੜਾਂ ‘ਤੇ 6 ਵਿਕਟਾਂ ਲੈ ਕੇ ਦਿੱਲੀ ਨੂੰ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਇੱਥੇ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਪਹਿਲੀ ਪਾਰੀ ‘ਚ ਸਿਰਫ਼ 107 ਦੌੜਾਂ ‘ਤੇ ਢੇਰ ਕਰ ਦਿੱਤਾ

 
ਪੰਜਾਬ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਤਿੰਨ ਵਿਕਟਾਂ ਬ’ਤੇ 136 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਪੰਜਾਬ ਦੇ ਕੋਲ ਹੁਣ 29 ਦੌੜਾਂ ਦਾ ਵਾਧਾ ਹੋ ਗਿਆ ਹੈ ਜੀਵਨਜੋਤ ਸਿੰਘ 39 ਅਤੇ ਅਨਮੋਲਪ੍ਰੀਤ ਸਿੰਘ 22 ਦੌੜਾਂ ਬਣਾ ਕੇ ਆਊਟ ਹੋਏ ਸਟੰਪਸ ਸਮੇਂ ਕਪਤਾਨ ਮਨਦੀਪ ਸਿੰਘ 103 ਗੇਂਦਾਂ ‘ਤੇ 6 ਚੌਕਿਆਂ ਦੀ ਮੱਦਦ ਨਾਲ 54 ਅਤੇ ਯੁਵਰਾਜ ਸਿੰਘ 47 ਗੇਂਦਾਂ ‘ਤੇ ਤਿੰਨ ਚੌਕਿਆਂ ਦੇ ਸਹਾਰੇ 16 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਦਿੱਲੀ ਵੱਲੋਂ ਵਿਕਾਸ ਮਿਸ਼ਰਾ ਨੇ 27 ਦੌੜਾਂ ‘ਤੇ ਦੋ ਵਿਕਟਾਂ ਅਤੇ ਸਿਮਰਜੀਤ ਸਿੰਘ ਨੇ 17 ਦੌੜਾਂ ‘ਤੇ ਇੱਕ ਵਿਕਟ ਲਈ

 
ਦਿੱਲੀ ਦੇ ਕਪਤਾਨ ਨਿਤੀਸ਼ ਰਾਣਾ ਨੇ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਪੰਜਾਬ ਦੇ ਗੇਂਦਬਾਜ਼ਾਂ ਖ਼ਾਸ ਤੌਰ ‘ਤੇ ਸਿਧਾਰਥ ਨੇ ਤੇਜ਼ ਗੇਂਦਬਾਜ਼ੀ ਲਈ ਮਾਫ਼ਕ ਹਾਲਾਤਾਂ ਦਾ ਪੂਰਾ ਫ਼ਾਇਦਾ ਲੈਂਦਿਆਂ ਦਿੱਲੀ ਨੂੰ ਬੱਲੇਬਾਜ਼ੀ ਨੂੰ ਢੇਰ ਕਰ ਦਿੱਤਾ

 
ਪਿਛਲੇ ਮੁਕਾਬਲੇ ‘ਚ ਨਾ ਖੇਡਣ ਵਾਲੇ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ ਇਸ ਮੈਚ ‘ਚ ਪਰਤੇ ਪਰ ਸਿਰਫ਼ 1 ਦੌੜ ਬਣਾ ਕੇ ਦੂਸਰੇ ਓਵਰ ਦੀ ਪਹਿਲੀ ਗੇਂਦ ‘ਤੇ ਲੱਤ ਅੜਿੱਕਾ ਆਊਟ ਹੋ ਗਏ ਪੰਨੂ ਨੇ ਗੰਭੀਰ ਨੂੰ ਆਊਟ ਕੀਤਾ ਸਿਧਾਰਥ ਨੇ ਧਰੁਵ ਸ਼ੌਰੀ ਨੂੰ ਬੋਲਡ ਕਰਕੇ ਆਪਣਾ ਪਹਿਲਾ ਸ਼ਿਕਾਰ ਕੀਤਾ ਕਪਤਾਨ ਨੀਤੀਸ਼ ਰਾਣਾ 17 ਦੌੜਾਂ ਬਣਾਉਣ ਤੋਂ ਬਾਅਦ ਸਿਧਾਰਥ ਦੀ ਗੇਂਦ ‘ਤੇ ਬੋਲਡ ਹੋ ਗਏ ਦਿੱਲੀ ਨੇ ਆਪਣੇ ਆਖ਼ਰੀ ਪੰਜ ਵਿਕਟ 6 ਦੌੜਾਂ ਜੋੜ ਕੇ ਗੁਆ ਦਿੱਤੇ ਅਤੇ ਉਸਦੀ ਪਾਰੀ 42.5 ਓਵਰਾਂ ‘ਚ 107 ਦੌੜਾਂ ‘ਤੇ ਸਿਮਟ ਗਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।