ICC World Cup 2023 : ਭਾਰਤ ਨੂੰ ਜਿੱਤ ਲਈ ਮਿਲਿਆ 273 ਦੌੜਾਂ ਦਾ ਟੀਚਾ

ICC World Cup 2023

ਜਸਪ੍ਰੀਤ ਬੁਮਰਾਹ ਨੇ ਲਈਆਂ 4 ਵਿਕਟਾਂ | ICC World Cup 2023

  • ਹਸ਼ਮਤੁੱਲਾ ਸ਼ਹੀਦੀ ਨੇ ਖੇਡੀ 80 ਦੌੜਾਂ ਦੀ ਪਾਰੀ | ICC World Cup 2023

ਦਿੱਲੀ (ਏਜੰਸੀ)। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਵਿਸ਼ਵ ਕੱਪ 2023 ਦਾ ਨੌਵਾਂ ਮੁਕਾਬਲਾ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 272 ਦੌੜਾਂ ਬਣਾਈਆਂ। ਹੁਣ ਭਾਰਤ ਨੂੰ ਜਿੱਤ ਲਈ 273 ਦੌੜਾਂ ਦਾ ਟੀਚਾ ਮਿਲਿਆ ਹੈ। ਅਫਗਾਨਿਸਤਾਨ ਵੱਲੋਂ ਸਭ ਤੋਂ ਜ਼ਿਆਦਾ ਹਸ਼ਮਤੁੱਲਾ ਸ਼ਹੀਦੀ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਸ਼ਹੀਦੀ ਨੇ 80 ਦੌੜਾਂ ਬਣਾਈਆਂ। ਟੀਮ ਇੰਡੀਆ ਵੱਲੋਂ ਸਭ ਤੋਂ ਜ਼ਿਆਦਾ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਆਪਣੇ 10 ਓਵਰਾਂ ’ਚ ਸਿਰਫ 39 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹੁਣ ਭਾਰਤ ਨੂੰ ਇਸ ਵਿਸ਼ਵ ਕੱਪ ’ਚ ਲਗਾਤਾਰ ਦੂਜਾ ਮੁਕਾਬਲਾ ਜਿੱਤਣ ਲਈ 273 ਦੌੜਾਂ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਭਾਰਤ ਨੇ ਇਸ ਟੂਰਨਾਮੈਂਟ ’ਚ ਪਿਛਲੇ ਮੁਕਾਬਲੇ ਦੌਰਾਨ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ। (ICC World Cup 2023)

ਇਹ ਵੀ ਪੜ੍ਹੋ : ਨਿੱਕੇ ਖਿਡਾਰੀਆਂ ਨੇ ਸੈਂਟਰ ਪੱਧਰੀ ਖੇਡਾਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਇਸ ਮੈਚ ‘ਚ ਮੀਂਹ ਦੀ ਗੱਲ ਕਰੀਏ ਤਾਂ ਦਿੱਲੀ ‘ਚ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ’ਚ ਅੱਜ ਦਾ ਦਿਨ ਗਰਮ ਹੀ ਰਹਿਣ ਵਾਲਾ ਹੈ, ਦਿਨ ’ਚ ਜ਼ਿਆਦਾਤਰ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਅਤੇ ਸ਼ਾਮ ਨੂੰ ਇਹ ਤਾਪਮਾਨ 27 ਡਿਗਰੀ ਤੱਕ ਹੇਠਾਂ ਆ ਸਕਦਾ ਹੈ।ਕੁਲ ਮਿਲਾ ਕੇ ਮੌਸਮ ਦਾ ਮਿਜ਼ਾਜ ਕ੍ਰਿਕੇਟ ਲਈ ਪੂਰੀ ਤਰ੍ਹਾਂ ਠੀਕ ਹੈ। ਮੌਸਮ ਦੇ ਠੀਕ ਰਹਿਣ ਦੇ ਨਾਲ-ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਪਰਫੈਕਟ ਮੰਨੀ ਜਾਂਦੀ ਹੈ। (ICC World Cup 2023)

ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਚ ਦੇ ਪਿਛਲੇ ਮੈਚ ’ਚ ਬਹੁਤ ਦੌੜਾਂ ਬਣੀਆਂ ਸਨ। ਪਿਛਲਾ ਮੁਕਾਬਲਾ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਗਿਆ ਸੀ ਅਤੇ ਇੱਥੇ ਕੁਲ 754 ਦੌੜਾਂ ਬਣੀਆਂ ਸਨ। ਇਸ ਪਿੱਚ ’ਤੇ ਅੱਜ ਤੱਕ ਦੇ ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਵੀ ਬਣਿਆ ਸੀ ਅਤੇ ਨਾਲ ਹੀ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਇੱਥੇ ਹੀ ਬਣਿਆ ਸੀ। ਅੱਜ ਦੇ ਮੈਚ ’ਚ ਵੀ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ।