ਹੈਦਰਾਬਾਦ ਜ਼ਬਰ ਜਨਾਹ: ਫੋਰੈਂਸਿਕ ਰਿਪੋਰਟ ‘ਚ ਹੋਇਆ ਨਵਾਂ ਖੁਲਾਸਾ

Hyderabad, Rape Case, Forensic Report

ਜ਼ਬਰ ਜਨਾਹ ਤੋਂ ਪਹਿਲਾਂ ਧੱਕੇ ਨਾਲ ਪਿਆਈ ਗਈ ਸੀ ਸ਼ਰਾਬ
ਪੁਲਿਸ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਹੈ

ਨਵੀਂ ਦਿੱਲੀ (ਏਜੰਸੀ)। ਹੈਦਰਾਬਾਦ Hyderabad ‘ਚ ਮਹਿਲਾ ਡਾਕਟਰ ਨਾਲ ਹੋਏ ਜ਼ਬਰ ਜਨਾਹ ਮਾਮਲੇ ‘ਚ ਜਾਂਚ ਟੀਮਾਂ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਉਕਤ ਜ਼ਬਰ ਜਨਾਹ ਅਤੇ ਹੱਤਿਆ ਮਾਮਲੇ ਨੂੰ ਲੈ ਕੇ ਹਰ ਰੋਜ ਨਵੇਂ ਖੁਲਾਸੇ ਹੋ ਰਹੇ ਹਨ। ਮਹਿਲਾ ਡਾਕਟਰ ਦੀ ਡੀ.ਐੱਨ.ਏ. ਰਿਪੋਰਟ ਆਉਣ ਤੋਂ ਬਾਅਦ ਫੋਰੈਂਸਿੰਕ ਜਾਂਚ ‘ਚ ਵੀ ਨਵੇਂ ਖੁਲਾਸੇ ਹੋਏ ਹਨ।। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਡਾਕਟਰ ਨੂੰ ਮਾਰਨ ਤੋਂ ਪਹਿਲਾਂ ਦੋਸ਼ੀਆਂ ਨੇ ਜਬਰਦਸਤੀ ਸ਼ਰਾਬ ਪਿਲਾਈ ਸੀ। ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਦੋਸ਼ੀਆਂ ਨੇ ਡਾਕਟਰ ਨਾਲ ਜਬਰ ਜ਼ਨਾਹ ਅਤੇ ਹੱਤਿਆ ਕਰਨ ਤੋਂ ਪਹਿਲਾਂ ਜ਼ਬਰਦਸਤੀ ਸ਼ਰਾਬ ਵੀ ਪਿਲਾਈ ਸੀ। ਹੁਣ ਪੋਸਟਮਾਰਟਮ ਫੋਰੈਂਸਿਕ ਟਾਕਸਿਕੋਲੋਜੀ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਡੀ.ਐੱਨ.ਏ. ਜਾਂਚ ਤੋਂ ਇਸ ਗੱਲ ਦੀ ਵੀ ਪੁਸ਼ਟੀ ਹੋ ਗਈ ਹੈ ਕਿ ਘਟਨਾ ਸਥਾਨ ‘ਤੇ ਮਿਲੇ ਸੈਮੀਨਲ ਦੇ ਦਾਗ ਚਾਰਾਂ ਦੋਸ਼ੀਆਂ ਦੇ ਹੀ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।