ਖੂਨਦਾਨ ਕਰਕੇ ਪਤੀ-ਪਤਨੀ ਨੇ ਮਨਾਇਆ ਜਨਮ ਦਿਨ

Blood Donation
  • ਪਤੀ 117 ਵਾਰ ਅਤੇ ਪਤਨੀ ਕਰ ਚੁੱਕੀ ਹੈ 40 ਵਾਰ ਖੂਨਦਾਨ ( Blood Donation)

  • ਪੂਜਨੀਕ ਗੁਰੂ ਜੀ ਤੋਂ ਮਿਲੀ ਖੂਨਦਾਨ ਕਰਨ ਦੀ ਪ੍ਰੇਰਨਾ

(ਨਰੇੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਸੰਗਰੂਰ ਦੇ ਪ੍ਰੇਮੀ ਰਿੰਕੂ ਕਥੂਰੀਆ ਅਤੇ ਨੀਤੂ ਕਥੂਰੀਆ ਦੋਵੇਂ ਪਤੀ-ਪਤਨੀ ਨੇ ਅੱਜ ਸਰਕਾਰੀ ਹਸਪਤਾਲ ’ਚ ਖੂਨਦਾਨ ( Blood Donation) ਕੀਤਾ। ਇਸ ਤੋਂ ਪਹਿਲਾਂ ਰਿੰਕੂ ਕਥੂਰੀਆ 117 ਵਾਰ ਅਤੇ ਉਹਨਾਂ ਦੀ ਪਤਨੀ ਨੀਤੂ ਕਥੂਰੀਆ 40 ਵਾਰ ਖੂਨਦਾਨ ਕਰ ਚੁੱਕੇ ਹਨ।

ਅੱਜ ਸਰਕਾਰੀ ਹਸਪਤਾਲ ਵਿਖੇ ਇੱਕ ਗਰਭਵਤੀ ਮਹਿਲਾ ਨੂੰ ਐਮਰਜੈਂਸੀ ਖੂਨ ਦੀ ਲੋੜ ਸੀ ਜਿਸ ਦਾ ਪਤਾ ਲੱਗਣ ’ਤੇ ਦੋਵੇਂ ਪਤੀ-ਪਤਨੀ ਖੂਨ ਦਾਨ ਕਰਨ ਲਈ ਤਿਆਰ ਹੋ ਗਏ। ਰਿੰਕੂ ਕਥੂਰੀਆ ਨੇ ਦੱਸਿਆ ਕਿ ਅੱਜ ਉਹਨਾਂ ਦੀ ਪਤਨੀ ਨੀਤੂ ਦਾ ਜਨਮ ਦਿਨ ਹੋਣ ਕਰਕੇ ਦੋਵਾਂ ਨੇ ਇਕੱਠੇ ਹੀ ਖੂਨਦਾਨ ( Blood Donation) ਕਰਨ ਦਾ ਫੈਸਲਾ ਕੀਤਾ। ਸਿਵਲ ਹਸਪਤਾਲ ਸੰਗਰੂਰ ’ਚ ਜਾ ਕੇ ਦੋਵਾਂ ਨੇ ਇਕੱਠਿਆਂ ਹੀ ਗਰਭਵਤੀ ਮਹਿਲਾ ਲਈ ਖੂਨਦਾਨ ਕੀਤਾ।

ਇਸ ਮੌਕੇ ਨੀਤੂ ਕਥੂਰੀਆ ਨੇ ਕਿਹਾ ਕਿ ਅੱਜ ਉਸ ਲਈ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਉਸਦੇ ਜਨਮ ਦਿਨ ਮੌਕੇ ਉਸ ਨੂੰ ਲੋੜਵੰਦ ਨੂੰ ਖੂਨਦਾਨ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਸਦੇ ਪਤੀ ਰਿੰਕੂ ਕਥੂਰੀਆ ਨੇ ਵੀ ਉਸਦੇ ਜਨਮ ਦਿਨ ਖੂਨਦਾਨ ਕਰਕੇ ਮਨਾਇਆ ਹੈ। ਇਸ ਤੋਂ ਪਹਿਲਾਂ ਵੀ ਅਸੀਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਹਮੇਸ਼ਾ ਹੀ ਖੂਨਦਾਨ ਕਰਦੇ ਹੀ ਰਹਿੰਦੇ ਹਾਂ ਸੱਚੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਸ਼ੀਰਵਾਦ ਸਦਕਾ ਅਸੀਂ ਖੂਨਦਾਨ ਕਰਦੇ ਹਾਂ ਅਤੇ ਕਰਦੇ ਹੀ ਰਹਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ