ਕੋਰੋਨਾ ਵੈਕਸੀਨ ਟਰਾਇਲ ਦਾ ਡਾਟਾ ਜਨਤਕ ਕੀਤੇ ਬਿਨਾ ਵੈਕਸੀਨ ਨੂੰ ਮਨਜ਼ੂਰੀ ਕਿਵੇਂ?

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਜ਼ਰੂਰ ਹੋਈ ਹੈ ਪਰ ਹਾਲੇ ਵੀ ਤੀਜੀ ਲਹਿਰ ਦਾ ਖਤਰਾ ਬਰਕਰਾਰ ਹੈ ਇਸ ਦਰਮਿਆਨ ਸੁਪਰੀਮ ਕੋਰਟ ਨੇ ਕੋਰੋਨਾ ਵੈਕਸੀਨ ਟਰਾਇਲ ਦਾ ਡਾਟਾ ਜਨਤਕ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਇਸ ਨਾਲ ਅਜਿਹਾ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਅਸੀਂ ਵੈਕਸੀਨ ਦੇ ਪ੍ਰਭਾਵੀ ਹੋਣ ’ਤੇ ਸਵਾਲ ਖੜਾ ਕਰ ਰਹੇ ਹਾਂ।

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਕੇਂਦਰੀ ਸਿਹਤ ਮੰਤਰਾਲੇ ਤੇ ਆਈਸੀਐਮਆਰ ਨੂੰ ਨੋਟਿਸ ਭੇਜਿਆ ਹੈ ਭਾਰਤ ’ਚ ਪਹਿਲਾਂ ਤੋਂ ਹੀ ਵੈਕਸੀਨ ਸਬੰਧੀ ਲੋਕਾਂ ਦਰਮਿਆਨ ਕਾਫ਼ੀ ਹਿਚਕਿਚਾਹਟ ਹੈ ਜ਼ਿਕਰਯੋਗ ਹੈ ਕਿ ਲੋਕਾਂ ’ਤੇ ਵੈਕਸੀਨ ਲਾਉਣ ਲਈ ਵਿਵਧ ਕਰਨ ਤੇ ਟਰਾਇਲ ਜਨਤਕ ਕਰਨ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਯ ਜਾਰੀ ਕੀਤਾ ਹਾਲਾਂਕਿ ਸੁਪਰੀਮ ਕੋਰਟ ਨੇ ਵੈਕਸੀਨ ਲਾਉਣ ਲਈ ਵਿਵਿਧ ਕਰਨ ’ਤੇ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ