ਇੱਕ ਹਫ਼ਤੇ ’ਚ ਸੋਨਾ 1399 ਰੁਪਏ ਤੇ ਚਾਂਦੀ ’ਚ 3083 ਰੁਪਏ ਹੋਈ ਸਸਤੀ

ਸੋਨਾ 1399 ਰੁਪਏ ਦੀ ਗਿਰਾਵਟ ਨਾਲ 46682 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ

ਮੁੰਬਈ (ਏਜੰਸੀ)। ਕੌਮਾਂਤਰੀ ਪੱਧਰ ’ਤੇ ਬੀਤੇ ਹਫ਼ਤੇ ਕੀਮਤੀ ਧਾਤੂਆਂ ’ਚ ਹੋਈ ਬਿਕਵਾਲੀ ਦਾ ਅਸਰ ਘਰੇਲੂ ਬਜ਼ਾਰ ’ਚ ਵੀ ਦਿਸਿਆ ਜਿੱਥੇ ਸੋਨੇ ’ਚ 1399 ਰੁਪਏ ਦੀ ਤੇ ਚਾਂਦੀ ’ਚ 3083 ਰੁਪਏ ਦੀ ਹਫਤੇ ’ਚ ਗਿਰਾਵਟ ਦਰਜ ਕੀਤੀ ਗਈ ਕੌਮਾਂਤਰੀ ਬਜ਼ਾਰ ’ਚ ਸੋਨਾ ਹਾਜ਼ਿਰ 57.74 ਡਾਲਰ ਪ੍ਰਤੀ ਔਂਸ ਦੀ ਹਫ਼ਤਾਵਾਰੀ ਗਿਰਾਵਟ ਲੈ ਕੇ 1766.16 ਡਾਲਰ ਪ੍ਰਤੀ ਔਂਸ ’ਤੇ ਰਿਹਾ।

ਉੱਥੇ ਅਮਰੀਕੀ ਸੋਨਾ ਵਾਯਦਾ ਵੀ 60.30 ਡਾਲਰ ਪ੍ਰਤੀ ਔਂਸ ਦੀ ਗਿਰਾਵਟ ਲੈ ਕੇ 1763.30 ਡਾਲਰ ਪ੍ਰਤੀ ਔਂਸ ’ਤੇ ਰਿਹਾ ਇਸ ਦੌਰਾਨ ਚਾਂਦੀ ਹਾਜ਼ਿਰ 1.25 ਫੀਸਦੀ ਖਿਸਕ ਕੇ 24.25 ਡਾਲਰ ਪ੍ਰਤੀ ਔਂਸ ਰਿਹਾ ਕੌਮਾਂਤਰੀ ਬਜ਼ਾਰ ’ਚ ਹੋਈ ਬਿਕਵਾਲੀ ਦਾ ਅਸਰ ਘਰੇਲੂ ਬਜ਼ਾਰ ’ਚ ਵੀ ਦਿਸਿਆ ਜਿੱਥੇ ਦੇਸ਼ ਦੇ ਸਭ ਤੋਂ ਵੱਡੇ ਵਾਯਦਾ ਬਜਾਰ ਐਮਸੀਐਕਸ ’ਚ ਸੋਨਾ 1399 ਰੁਪਏ ਦੀ ਗਿਰਾਵਟ ਨਾਲ 46682 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਰਿਹਾ ਜਦੋਂਕਿ ਸੋਨਾ 133 ਰੁਪਏ ਦੇ ਵਾਧੇ ਨਾਲ 48199 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਰਿਹਾ। ਸਮਖਿਆ ਅਧੀਨ ਮਿਆਦ ’ਚ ਚਾਂਦੀ 3083 ਰੁਪਏ ਦੀ ਵੱਡੀ ਗਿਰਾਵਟ ਨਾਲ 64831 ਰੁਪਏ ਪ੍ਰਤੀ ਕਿੱੱਲੋਗ੍ਰਾਮ ਰਹੀ ਇਸ ਦੌਰਾਨ ਚਾਂਦੀ ਮਿਨੀ 2914 ਰੁਪਏ ਖਿਸਕ ਕੇ 65186 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ