ਰੇਲਵੇ ’ਚ ਵੱਡੇ ਸੁਧਾਰ ਦੀ ਆਸ

railway

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮਿ੍ਰਤ ਭਾਰਤ ਸਟੇਸ਼ਨ ਯੋਜਨਾ ਤਹਿਤ 508 ਰੇਲਵੇ ਸਟੇਸ਼ਨਾਂ (Railways) ਦੇ ਬਿਹਤਰ ਵਿਕਾਸ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਬਿਨਾਂ ਸ਼ੱਕ ਇਹ ਬਹੁਤ ਵੱਡੀ ਯੋਜਨਾ ਹੈ ਤੇ ਦੇਸ਼ ਨੂੰ ਇਸ ਦੀ ਸਖਤ ਜ਼ਰੂਰਤ ਸੀ। ਇਸ ਯੋਜਨਾ ਤਹਿਤ 1300 ਸਟੇਸ਼ਨਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਯੋਜਨਾ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ’ਤੇ 508 ਰੇਲਵੇ ਸਟੇਸ਼ਨ ਦੇ ਵਿਕਾਸ ਲਈ 25000 ਕਰੋੜ ਰੁਪਏ ਖਰਚ ਹੋਣਗੇ। ਚੰਗੀ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਖੁਦ ਇਸ ਦੀ ਨਿਗਰਾਨੀ ਕਰ ਰਹੇ ਹਨ।

ਰੇਲਵੇ (Railways) ਦੇਸ਼ ਦੀ ਰੀੜ੍ਹ ਹੈ ਰੋਜ਼ਾਨਾ ਢਾਈ ਕਰੋੜ ਆਬਾਦੀ ਰੇਲ ’ਚ ਸਫਰ ਕਰਦੀ ਹੈ ਪਰ ਵਧਦੀ ਹੋਈ ਆਬਾਦੀ ਦੇ ਮੁਤਾਬਿਕ ਰੇਲਵੇ ਦੀ ਹਾਲਾਤ ਖਾਸ ਕਰਕੇ ਸਟੇਸ਼ਨਾਂ ’ਤੇ ਪ੍ਰਬੰਧਾਂ ਪੱਖੋਂ ਚੰਗੀ ਨਹੀਂ। ਉਂਜ ਨਵੀਆਂ ਗੱਡੀਆਂ ਸ਼ੁਰੂ ਕਰਨ ਤੇ ਗੇੜੇ ਵਧਾਉਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਪਰ ਜਿੱਥੋਂ ਤੱਕ ਰੇਲਵੇ ਸਟੇਸ਼ਨਾਂ ’ਤੇ ਮੁਸਾਫਰਾਂ ਦੇ ਬੈਠਣ, ਪੀਣ ਵਾਲੇ ਪਾਣੀ, ਪਖਾਨਿਆਂ ਤੇ ਸਫਾਈ ਆਦਿ ਦਾ ਮਸਲਾ ਹੈ ਇਸ ’ਚ ਬਹੁਤ ਹੀ ਸੁਧਾਰ ਦੀ ਲੋੜ ਹੈ। ਦੇਸ਼ ਦੀ ਰਾਜਧਾਨੀ ਦਾ ਸਟੇਸ਼ਨ ਆਦਰਸ਼ ਸਟੇਸ਼ਨ ਹੋਣਾ ਚਾਹੀਦਾ ਹੈ। ਪਰ ਬਹੁਤੇ ਸਟੇਸ਼ਨਾਂ ’ਤੇ ਮੁਸਾਫਰਾਂ ਦੀ ਗਿਣਤੀ ਮੁਤਾਬਿਕ ਰੇਲ ਦਾ ਇੰਤਜਾਰ ਕਰ ਰਹੇ ਮੁਸਾਫਰਾਂ ਦੇ ਬੈਠਣ ਲਈ ਕੁਰਸੀਆਂ ਹੀ ਪੂਰੀਆਂ ਨਹੀਂ ਹੁੰਦੀਆਂ ਜਿਹੜਾ ਨਜ਼ਾਰਾ ਏਅਰਪੋਰਟ ’ਤੇ ਹੁੰਦਾ ਹੈ ਉਹ ਕੁਝ ਰੇਲਵੇ ਸਟੇਸ਼ਨਾਂ ’ਤੇ ਜ਼ਰੂਰ ਵਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ : ਜੁਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਵਾਉਣ ਲਈ ਮਿੰਨੀ ਟਰਾਂਸਪੋਰਟ ਸੜਕਾਂ ’ਤੇ ਪੁੱਜੀ, ਅੱਠ ਘੰਟੇ ਦਿੱਤਾ ਧਰਨਾ

ਉਂਜ ਕੇਂਦਰ ਸਰਕਾਰ ਵੱਲੋਂ ਰੇਲ ਬਜਟ ’ਚ ਭਾਰੀ ਵਾਧਾ ਕੀਤਾ ਗਿਆ ਹੈ। ਰੇਲ ਦਾ ਬਜਟ 2.5 ਲੱਖ ਕਰੋੜ ਤੱਕ ਜਾ ਪਹੰੁਚਿਆ ਹੈ। ਵੱਡੇ ਸਟੇਸ਼ਨਾਂ ’ਤੇ ਲਿਫਟਾਂ ਤੇ ਐਕਸੀਲੇਟਰ ਦੀ ਸੁਵਿਧਾ ਵਧੀ ਹੈ ਅਤੇ ਸਫਾਈ ਪੱਖੋਂ ਵੀ ਕਾਫੀ ਸੁਧਾਰ ਹੋਇਆ ਹੈ ਪਰ ਸਾਰੇ ਸਟੇਸ਼ਨਾਂ ’ਤੇ ਅਜੇ ਲੋੜੀਂਦੀਆਂ ਸਹੂਲਤਾਂ ਦੀ ਜ਼ਰੂਰਤ ਹੈ ਘੱਟੋ-ਘੱਟ ਜ਼ਿਲ੍ਹਾ ਪੱਧਰ ਦੇ ਰੇਲਵੇ ਸਟੇਸ਼ਨਾਂ ’ਤੇ ਸਾਰੀਆਂ ਸਹੂਲਤਾਂ ਮੌਜੂਦ ਹੋਣੀਆਂ ਜ਼ਰੂਰੀ ਹਨ। ਤਾਜ਼ਾ ਅੰਮਿ੍ਰਤ ਭਾਰਤ ਸਟੇਸ਼ਨ ਯੋਜਨਾ ਰੇਲਵੇ ’ਚ ਸੁਧਾਰਾਂ ਦੀ ਦਿਸ਼ਾ ’ਚ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋ ਸਕਦੀ ਹੈ ਇੰਨਾ ਵੱਡਾ ਬਜਟ 508 ਸਟੇਸ਼ਨਾਂ ਦਾ ਮੂੰਹ-ਮੱਥਾ ਜ਼ਰੂਰ ਸੰਵਾਰੇਗਾ। ਇਹ ਤੱਥ ਹਨ ਕਿ ਰੇਲਵੇ ’ਚ ਸੁਧਾਰ ਲਈ ਪੈਸਾ ਵਧਿਆ ਹੈ।

ਪਰ ਕੁਝ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਯੋਜਨਾਵਾਂ ਦੇ ਸਹੀ ਨਤੀਜੇ ਨਹੀਂ ਆਉਂਦੇ। ਇਹ ਵੀ ਜ਼ਰੂਰੀ ਹੈ ਕਿ ਆਧੁਨਿਕਤਾ ਦੇ ਨਾਲ-ਨਾਲ ਆਮ ਆਦਮੀ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜਾਵੇ। ਅਜੇ ਵੀ ਲੰਮੇ ਰੂਟ ਦੀਆਂ ਗੱਡੀਆਂ ’ਤੇ ਸਾਧਾਰਨ ਗਿਣਤੀ ਬਹੁਤ ਘੱਟ ਹੋਣ ਕਾਰਨ ਆਮ ਆਦਮੀ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਆਮ ਆਦਮੀ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਵੇਗੀ।