ਇੱਕ ਲੱਖ ਰੁਪਏ ਤੇ ਐਪਲ ਦਾ ਮੋਬਾਇਲ ਵਾਪਸ ਕਰਕੇ ਵਿਖਾਈ ਇਮਾਨਦਾਰੀ

Honesty, Mobile, Paying, Million, Rupees

ਲੋਕਾਂ ਕੀਤੀ ਰਾਹੁਲ ਦੀ ਇਮਾਨਦਾਰੀ ਦੀ ਪ੍ਰਸੰਸ਼ਾ | Apple Mobile

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਅਜੋਕੇ ਸਮੇਂ ‘ਚ ਜਿੱਥੇ ਲਾਲਚ ਵੱਸ ਮਨੁੱਖਆਪਣਿਆਂ ਨਾਲ ਵੀ ਠੱਗੀ ਮਾਰਨ ਤੋਂ ਗਰੇਜ ਨਹੀਂ ਕਰ ਰਿਹਾ ਪਰ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਇਮਾਨਦਾਰੀ ਤੇ ਸਚਾਈ ‘ਤੇ ਕਾਇਮ ਹਨ ਇਸਦੀ ਤਾਜਾ ਮਿਸ਼ਾਲ ਤਿਲਕ ਨਗਰ ਗਲੀ ਨੰਬਰ-1 ਵਾਸੀ ਰਾਹੁਲ ਪੁੱਤਰ ਸੁਭਾਸ਼ ਚੰਦਰ ਜੋ ਕਿ ਸਰਕਾਰ ਸਕੂਲ ਵਿਖੇ 11ਵੀਂ ਜਮਾਤ ਦਾ ਵਿਦਿਆਰਥੀ ਹੈ ਵੱਲੋਂ ਸੜਕ ਤੇ ਡਿੱਗੇ ਹੋਏ ਇਕ ਲੱਖ ਰੁਪਏ ਤੇ ਕੀਮਤ ਮੋਬਾਇਲ ਵਾਪਸ ਕਰਨ ਤੋਂ ਮਿਲਦੀ ਹੈ।

ਜਾਣਕਾਰੀ ਅਨੁਸਰ ਬੀਤੇ ਦਿਨੀ ਬੀਐਸਐਨਐਲ ਅਧਿਕਾਰੀ ਅਸ਼ਵਨੀ ਅਰੋੜਾ ਆਪਣੇ ਮੋਟਰਸਾਇਕਲ ‘ਤੇ ਸਵੇਰੇ ਸਥਾਨਕ ਤਿਲਕ ਨਗਰ ਦੀ ਗਲੀ ਨੰਬਰ-1 ਰਾਹੀਂ ਆਪਣੇ ਦਫ਼ਤਰ ਜਾ ਰਿਹਾ ਸੀ, ਉਸਨੇ ਬਰਸਾਤ ਹੋਣ ਕਾਰਨ ਪੈਸੇ ਅਤੇ ਮੋਬਾਇਲ ਇਕ ਥੈਲੇ ‘ਚ ਪਾ ਕੇ ਅੱਗੇ ਮੋਟਰਸਾਇਕਲ ਤੇ ਟੰਗੇ ਹੋਏ ਸਨ। ਇਸ ਦੌਰਾਨ ਇਹ ਥੈਲਾ ਗਲੀ ਵਿਚ ਡਿੱਗ ਪਿਆ ਪਰ ਉਸਨੂੰ ਪਤਾ ਨਹੀਂ ਲੱਗਿਆ ਅਤੇ ਕਾਫ਼ੀ ਦੂਰ ਜਾ ਕੇ ਉਸਨੂੰ ਥੈਲੇ ਦੇ ਡਿੱਗਣ ਸਬੰਧੀ ਪਤਾ ਲੱਗਾ ਤਾਂ ਉਸਨੇ ਕਾਫ਼ੀ ਭਾਲ ਕੀਤੀ ਪਰ ਪਤਾ ਨਾ ਲੱਗ ਸਕਿਆ।

ਇਹ ਵੀ ਪੜ੍ਹੋ : …ਅਜਿਹੇ ਤਿਆਗ ਦੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਨਾ ਲੱਭੀ

ਅਸ਼ਵਨੀ ਅਰੋੜਾ ਨੇ ਦੱਸਿਆ ਕਿ ਇਸੇ ਦਰਮਿਆਨ ਘਰੋਂ ਉਨ੍ਹਾਂ ਦੀ ਬੇਟੀ ਦਾ ਫ਼ੋਨ ਆਇਆ ਤਾਂ ਉਸ ਸਮੇਂ ਬੈਗ ਲੱਭਣ ਵਾਲੇ ਤਿਲਕ ਨਗਰ ਵਾਸੀ ਰਾਹੁਲ ਨੇ ਉਨ੍ਹਾਂ ਦੀ ਬੇਟੀ ਨੂੰ ਦੱਸਿਆ ਕਿ ਇਹ ਮੋਬਾਇਲ ਅਤੇ ਥੈਲਾ ਉਨ੍ਹਾਂ ਦੇ ਕੋਲ ਹੈ ਜੋ ਕਿ ਮੋਟਰਸਾਇਕਲ ਤੋਂ ਡਿੱਗਿਆ ਸੀ। ਉਨ੍ਹਾਂ ਨੇ ਬੈਗ ਵਿਚ ਪਏ ਇਕ ਲੱਖ ਰੁਪਏ ਅਤੇ ਐਪਲ ਮੋਬਾਇਲ ਬਾਰੇ ਨਿਸ਼ਾਨੀ ਦੱਸ ਕੇ ਉਨ੍ਹਾਂ ਆਪਣੀ ਅਮਾਨਤ ਰਾਹੁਲ ਤੋਂ ਪ੍ਰਾਪਤ ਕੀਤੀ। ਇਸ ਸੰਬੰਧੀ ਅੱਜ ਉਨ੍ਹਾਂ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪਾਰਕ ਸੁਸਾਇਟੀ ਵੱਲੋਂ ਉਨ੍ਹਾਂ ਦੀ ਇਸ ਇਮਾਨਦਾਰੀ ਬਦਲੇ ਰਾਹੁਲ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ।

ਉਨ੍ਹਾਂ ਰਾਹੁਲ ਦੀ ਇਮਾਨਦਾਰੀ ‘ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਅੱਜ ਵੀ ਸਮਾਜ ‘ਚ ਇਮਾਨਦਾਰ ਲੋਕਾਂ ਦੀ ਕਮੀ ਨਹੀਂ ਅਤੇ ਇਮਾਨਦਾਰੀ ਅਜੇ ਵੀ ਜਿੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰਪਾਲ ਕੱਪੜੇ ਵਾਲੇ, ਪੀ.ਏ ਗੁਰਮੀਤ ਸਿੰਘ, ਡਾ. ਦਵਿੰਦਰ ਸੋਢੀ, ਰਾਜ ਕੁਮਾਰ ਸ਼ਰਮਾ, ਸੁਰਿੰਦਰ ਸ਼ਰਮਾ, ਫਕੀਰ ਚੰਦ ਕਰਨੈਲ ਸਿੰਘ ਪੈਂਟਰ, ਪ੍ਰਦੀਪ ਧੂੜੀਆ, ਰਾਣਾ ਅਮਿੱਤ, ਵੀਰ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ। (Apple Mobile)