ਅਕਾਲੀ ਦਲ ਵੱਲੋਂ ਲੋਕ ਕਚਹਿਰੀ ‘ਚ ‘ਵਾਇਆ ਮਲੋਟ’ ਉਤਰਨ ਦੀ ਯੋਜਨਾ

Akali, Malout, Lok, Kachari

ਪ੍ਰਧਾਨ ਮੰਤਰੀ ਦੀ ਰੈਲੀ ਬਹਾਨੇ-ਅਕਾਲੀਆਂ ਵੱਲੋਂ ਮਿਸ਼ਨ-2019 ਦੇ ਨਿਸ਼ਾਨੇ | Bathinda News

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਫੇਰੀ ਮੌਕੇ ਸ਼੍ਰੋਮਣੀ (Bathinda News) ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁਲਾਈ ਨੂੰ ਮਲੋਟ ‘ਚ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ ਇਹ ਰੈਲੀ ਮਲੋਟ ਦੀ ਮੁੱਖ ਅਨਾਜ ਮੰਡੀ ਵਿਖੇ ਕਰਵਾਈ ਜਾ ਰਹੀ ਹੈ ਅਕਾਲੀ ਦਲ ਕੈਪਟਨ ਸਰਕਾਰ ਨੂੰ ਆਪਣੀ ਤਾਕਤ ਦਿਖਾਏਗਾ ਤੇ ਪੰਜਾਬ ਦੇ ਲੋਕਾਂ ਅੱਗੇ ਗੱਠਜੋੜ ਦੇ ਏਕੇ ਦਾ ਮੁਜ਼ਾਹਰਾ ਵੀ ਕਰੇਗਾ ਸਮਾਗਮਾਂ ਦਾ ਪ੍ਰਬੰਧ ਅਕਾਲੀ ਦਲ ਕਰ ਰਿਹਾ ਹੈ ਤੇ ਭਾਜਪਾ ਹੱਥ ਵਟਾ ਰਹੀ ਹੈ ਪ੍ਰਧਾਨ ਮੰਤਰੀ 11 ਜੁਲਾਈ ਨੂੰ ਜੈਪੁਰ ‘ਚ ਵੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਰਸਤੇ ‘ਚ ਹੋਣ ਕਰਕੇ ਪ੍ਰਧਾਨ ਮੰਤਰੀ ਦਾ ਪੰਜਾਬ ‘ਚ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। (Bathinda News)

ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੁਝ ਦਿਨ ਪਹਿਲਾਂ ਪੀਐੱਮਓ ਨੂੰ ਇਸ ਬਾਰੇ ਚਿੱਠੀ ਲਿਖੀ ਸੀ ਇਸ ਰੈਲੀ ‘ਚ ਹਰਿਆਣਾ ਤੇ ਰਾਜਸਥਾਨ  ਵੱਲੋਂ ਵੀ ਰੈਲੀ ‘ਚ ਸ਼ਮੂਲੀਅਤ ਕੀਤੀ ਜਾਣੀ ਹੈ ਜਦੋਂਕਿ ਅਕਾਲੀ ਨੇਤਾ ਸਿਰਫ ਪੰਜਾਬ ਦੀ ਰੈਲੀ ਕਰਾਰ ਦੇ ਰਹੇ ਹਨ ਜਿਸ ‘ਚ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਾਮਲ ਹੋਣਾ ਹੈ ਅਕਾਲੀ ਆਗੂਆਂ ਦਾ ਕਹਿਣਾ ਹੈ ਖੇਤੀ ਖੇਤਰ ਲਈ ਚੁੱਕੇ ਕਦਮਾਂ ਬਦਲੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਏਗਾ ਦੂਸਰੀ ਤਰਫ ਸਿਆਸੀ ਹਲਕਿਆਂ ਨੇ ਇਸ ਨੂੰ ਮਿਸ਼ਨ 2019 ਦੀ ਸ਼ੁਰੂਆਤ ਮੰਨਿਆ ਹੈ। ਇਸ ਵੇਲੇ ਪੰਜਾਬ ‘ਚ ਕੈਪਟਨ ਸਰਕਾਰ ਖਿਲਾਫ ਜੋ ਮਾਹੌਲ ਬਣਿਆ ਹੋਇਆ ਹੈ। (Bathinda News)

ਇਹ ਵੀ ਪੜ੍ਹੋ : …ਅਜਿਹੇ ਤਿਆਗ ਦੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਨਾ ਲੱਭੀ

ਅਕਾਲੀ ਲੀਡਰਸ਼ਿਪ ਉਸ ਦਾ ਫਾਇਦਾ ਲੈਣਾ ਚਾਹੁੰਦੀ ਹੈ ਇਹੋ ਕਾਰਨ ਹੈ ਕਿ ਅਕਾਲੀ ਦਲ ਨੇ ਇਸ ਮੌਕੇ ਵੱਡੇ ਇਕੱਠ ਦਾ ਟੀਚਾ ਰੱਖਿਆ ਹੈ ਸਮਾਗਮ ਦੇ ਪ੍ਰਬੰਧਾਂ ਵਾਸਤੇ ਸਮੁੱਚਾ ਅਕਾਲੀ ਦਲ ਪੱਬਾਂ ਭਾਰ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਰੈਲੀ ‘ਚ ਲਿਆਂਦੇ ਗਏ ਇਕੱਠ ਨੂੰ ਇੱਕ ਪੱਖ ਵਜੋਂ ਦੇਖਿਆ ਜਾਵੇਗਾ ਰਣਨੀਤੀ ਇਹੋ ਹੈ ਕਿ ਅਕਾਲੀ ਦਲ ਵੱਡਾ ਇਕੱਠ ਕਰਕੇ ਆਪਣੇ ਵਰਕਰਾਂ ਦੇ ਮਨੋਬਲ ਨੂੰ ਚੁੱਕਣਾ ਚਾਹੁੰਦਾ ਹੈ ਨਾਲ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਕਾਇਮ ਹੈ ਇਸ ਰੈਲੀ ਵਾਸਤੇ ਅਕਾਲੀ ਦਲ ਨੇ ਸਾਰੀ ਤਾਕਤ ਝੋਕ ਦਿੱਤੀ ਹੈ। (Bathinda News)

ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉਨ੍ਹਾਂ ਆਖਿਆ ਕਿ ਬੇਸ਼ੱਕ ਪੰਜਾਬ ਭਰ ਤੋਂ ਅਕਾਲੀ ਵਰਕਰ ਮਲੋਟ ਪੁੱਜਣਗੇ ਪਰ ਮੁੱਖ ਤੌਰ ‘ਤੇ ਇਕੱਠ ਮਾਲਵੇ ਦਾ ਹੋਵੇਗਾ ਉਨ੍ਹਾਂ ਦੱਸਿਆ ਕਿ ਮਾਲਵਾ ਦੇ ਜ਼ਿਲ੍ਹਿਆਂ ‘ਚੋਂ ਲੋਕ ਢੋਹਣ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਓਧਰ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੁਦ ਲੋਕਾਂ ਨੂੰ ਸੱਦਾ ਦੇਣ ਲਈ ਨਿਕਲ ਪਏ ਹਨ। (Bathinda News)

ਅੱਜ ਉਨ੍ਹਾਂ ਬਠਿੰਡਾ ਜ਼ਿਲ੍ਹੇ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਤਿਆਰੀ ‘ਚ ਜੁਟ ਜਾਣ ਲਈ ਕਿਹਾ ਐਤਵਾਰ ਨੂੰ 10 ਵਜੇ ਪਿੰਡ ਬਾਦਲ ‘ਚ ਬਠਿੰਡਾ ਜ਼ਿਲ੍ਹੇ ਦੀ ਮੀਟਿੰਗ ਸੱਦੀ ਗਈ ਹੈ, ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਇਤਿਹਾਸਕ ਕਦਮ ਚੁੱਕੇ ਹਨ, ਇਸ ਲਈ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਗੇ। (Bathinda News)

ਜ਼ਿਲ੍ਹਾ ਪ੍ਰਸ਼ਾਸਨ ਵੀ ਮੁਸਤੈਦ ਹੋਇਆ | Bathinda News

ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਨੇ ਵੀ ਤਿਆਰੀਆਂ ਵਿੱਢ ਦਿੱਤੀਆਂ ਹਨ ਹਾਲਾਂਕਿ ਅਜੇ ਸਰਕਾਰੀ ਤੌਰ ‘ਤੇ ਪ੍ਰੋਗਰਾਮ ਸਬੰਧੀ ਕੋਈ ਵੇਰਵੇ ਨਹੀਂ ਆਏ ਪਰ ਡਿਪਟੀ ਕਮਿਸ਼ਨਰ ਮੁਕਤਸਰ ਨੇ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਵਾਸਤੇ ਆਖ ਦਿੱਤਾ ਹੈ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਦਾ ਕਹਿਣਾ ਸੀ ਕਿ ਰੈਲੀ ਦੇ ਪ੍ਰਬੰਧ ਅਕਾਲੀ ਦਲ ਵੱਲੋਂ ਕੀਤੇ ਜਾਣੇ ਹਨ ਪ੍ਰਸ਼ਾਸਨ ਸਿਰਫ ਪ੍ਰਧਾਨ ਮੰਤਰੀ ਦੇ ਦੌਰੇ ਦੀ ਦੇਖ-ਰੇਖ ਕਰ ਰਿਹਾ ਹੈ।