…ਅਜਿਹੇ ਤਿਆਗ ਦੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਨਾ ਲੱਭੀ

Dera Sacha Sauda

ਕੁਦਰਤੀ ਆਫਤਾਂ ਦੌਰਾਨ ਕੋਈ ਆਪਣੀ ਕਾਨੂੰਨੀ ਡਿਊਟੀ ਕਰਦਾ ਹੈ ਤੇ ਕੋਈ ਆਪਣੀ ਰੋਜ਼ੀ-ਰੋਟੀ ਲਈ ਕੰਮ ਕਰਦਾ ਹੈ ਇਸ ਮਾਹੌਲ ’ਚ ਉਹ ਲੋਕ ਵੀ ਹਨ ਜਿਹੜੇ ਨਾ ਤਾਂ ਤਨਖਾਹ ਲੈਂਦੇ ਹਨ ਤੇ ਨਾ ਹੀ ਉਹਨਾਂ ਨੂੰ ਕਿਸੇ ਸੁਆਰਥ ਦੀ ਲੋੜ ਹੈ ਤੇ ਨਾ ਹੀ ਉਹ ਕਿਸੇ ਦੀ ਮੱਦਦ ਨਾਲ ਅੱਗੇ ਆਉਂਦੇ ਇਹ ਲੋਕ ਸਿਰਫ਼ ਤੇ ਸਿਰਫ਼ ਦੂਜਿਆਂ ਦੀ ਬਿਹਤਰੀ ਲਈ ਆਪਣਾ ਸਮਾਂ, ਧਨ ਲਾਉਣ ਦੇ ਨਾਲ-ਨਾਲ ਜਾਨ ਤੱਕ ਜ਼ੋਖਿਮ ਉਠਾਉਣ ਲਈ ਤਿਆਰ ਰਹਿੰਦੇ ਹਨ ਇਹ ਦਿ੍ਰਸ਼ ਵੇਖਣ ਨੂੰ ਮਿਲ ਰਹੇ ਪੰਜਾਬ ਤੇ ਹਰਿਆਣਾ ’ਚ ਆਏ ਹੜ੍ਹਾਂ ਦੇ ਦੌਰਾਨ ਇਨ੍ਹਾਂ ਪਰਉਪਕਾਰੀ ਲੋਕਾਂ ਦੇ ਆਉਣ ਦੀ ਇੱਕੋ-ਇੱਕ ਵਜ੍ਹਾ ਸਵੈ ਇੱਛਾ ਹੈ ਇਹ ਪਾਣੀ ’ਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ, ਪੀੜਤਾਂ ਨੂੰ ਭੋਜਨ ਤੇ ਪਸ਼ੂਆਂ ਲਈ ਚਾਰਾ ਦੇ ਰਹੇ ਹਨ। (Dera Sacha Sauda)

ਇਹ ਵੀ ਪੜ੍ਹੋ : ਘੱਗਰ ਦੇ ਉਸ ਪਾਰ ਗਰੀਨ ਐਸ ਦੇ ਸੇਵਾਦਾਰਾਂ ਵੱਲੋਂ ਬੇਜੁ਼ਬਾਨ ਪਸ਼ੂਆਂ ਲਈ ਵੰਡਿਆ ਹਰਾ ਚਾਰਾ

ਪੰਜ-ਦਸ ਫੁੱਟ ਡੂੰਘੇ ਪਾਣੀ ’ਚ ਵੀ ਇਹ ਉੱਤਰ ਜਾਂਦੇ ਹਨ ਤੇ ਇਹ ਲੋਕ ਇਹ ਵੀ ਲਿਖ ਕੇ ਦੇ ਕੇ ਆਏ ਹਨ ਕਿ ਭਲਾਈ ਕਾਰਜਾਂ ’ਚ ਸਾਡੀ ਜਾਨ ਵੀ ਚਲੀ ਜਾਵੇ ਤਾਂ ਇਸ ਦੀ ਜਿੰਮੇਵਾਰੀ ਸਾਡੀ ਆਪਣੀ ਹੀ ਹੈ ਇਹ ਵੀ ਅਜ਼ੂਬਾ ਹੈ ਕਿ ਇਹਨਾਂ ਲੋਕਾਂ ਕੋਲ ਆਪਣਾ ਲੰਗਰ ਪਾਣੀ ਤੇ ਆਵਾਜਾਈ ਦੇ ਸਾਧਨ ਹਨ ਇਹ ਕਿਸੇ ਤੋਂ ਪਾਣੀ ਤੱਕ ਨਹੀਂ ਪੀਂਦੇ ਤੇ ਦੂਜਿਆਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਲਈ ਸਮੁੰਦਰ ਬਣੇ ਦਰਿਆਵਾਂ ’ਚ ਉੱਤਰ ਜਾਂਦੇ ਹਨ ਪੱਲਿਓਂ ਖਰਚਾ ਕਰਕੇ ਪਹੁੰਚਦੇ ਹਨ ਤੇ ਕਿਸੇ ’ਤੇ ਬੋਝ ਬਣੇ ਤੋਂ ਬਿਨਾਂ ਦੂਜਿਆਂ ਦੀ ਭਲਾਈ ਲਈ ਜੁਟ ਜਾਂਦੇ ਹਨ।

ਇਹ ਵੀ ਪੜ੍ਹੋ : ਹੜ੍ਹ ਤੋਂ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ ਪੰਜਾਬ ਸਰਕਾਰ : ਜੌੜਾਮਾਜਰਾ

ਤਿਆਗ ਦੀ ਅਜਿਹੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਲੱਭਣੀ ਬੇਹੱਦ ਔਖੀ ਹੈ ਇਕੱਲੀ ਤਸਵੀਰ ਖਿਚਵਾ ਕੇ ਘਰਾਂ ਨੂੰ ਤੁਰ ਪੈਣਾ ਇਨ੍ਹਾਂ ਦੀ ਫਿਤਰਤ ਨਹੀਂ ਆਮ ਤੌਰ ’ਤੇ ਖਾਲ ਦਾ, ਮਾਈਨਰ ਦਾ ਪਾਣੀ ਕਿਸੇ ਤੋਂ ਸਾਂਭਿਆ ਨਹੀਂ ਜਾਂਦਾ ਤੇ ਇਹ ਲੋਕ ਦਰਿਆ ਨਾਲ ਮੱਥਾ ਲਾ ਲੈਂਦੇ ਹਨ ਇਸ ਧੰਨ ਕਰਨੀ ਵਾਲੇ ਹਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ। (Dera Sacha Sauda)

ਜਿਨ੍ਹਾਂ ਦੇ ਦਿਲਾਂ ’ਚ ਮਾਨਵਤਾ ਦੀ ਸੇਵਾ ਲਈ ਸਵੈ ਇੱਛਾ ਪੈਦਾ ਕੀਤੀ ਹੈ ਸੱਚੇ ਮੁਰਸ਼ਿਦੇ ਕਾਮਿਲ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਹਨਾਂ ਸੇਵਾਦਾਰਾਂ ਨੇ ਤਾਂ 2004 ’ਚ ਅੰਡੇਮਾਨ ਨਿਕੋਬਾਰ ਟਾਪੂਆਂ ਜਿਹੇ ਅਣਜਾਣ ਤੇ ਖਤਰੇ ਵਾਲੇ ਖੇਤਰਾਂ ’ਚ ਸੁਨਾਮੀ ਵੇਲੇ ਬੇਮਿਸਾਲ ਸੇਵਾ ਕੀਤੀ ਸੀ ਖੂਨਦਾਨ ਕਰਨਾ ਤਾਂ ਇਹਨਾਂ ਲਈ ਖੱਬੇ ਹੱਥ ਦਾ ਕੰਮ ਹੈ ਜਿਹੜਾ ਪਾਣੀ ਟਰੱਕ ਜਿਹੇ ਸਾਧਨਾਂ ਨੂੰ ਇੱਕ ਖਿਡੌਣੇ ਵਾਂਗ ਰੋੜ੍ਹ ਕੇ ਲੈ ਜਾਵੇ, ਉਸ ਪਾਣੀ ਦੇ ਵਹਾਅ ’ਚ ਜਾਨਾਂ ਹੂਲ ਕੇ ਕਿਸੇ ਦੀ ਜਾਨ ਨੂੰ ਬਚਾਉਣਾ, ਬੰਨ੍ਹ ’ਚ ਪਏ ਪਾੜ ਨੂੰ ਪੂਰਨਾ ਦਰਿਆ ਨੂੰ ਨੱਥ ਮਾਰਨ ਵਾਂਗ ਹੁੰਦਾ ਹੈ ਇਹ ਅਸੰਭਵ ਤੇ ਵੱਡਾ ਕਾਰਜ ਮਹਾਨ ਰੂਹਾਨੀ ਪ੍ਰੇਰਨਾ, ਦਿ੍ਰੜ ਇੱਛਾ ਸ਼ਕਤੀ, ਸਮੱਰਪਣ ਤੇ ਤਿਆਗ ਦੀ ਭਾਵਨਾ ਨਾਲ ਹੀ ਸੰਭਵ ਹੈ ਸਲਾਮ ਹੈ?ਇਹਨਾਂ ਸੱਚੇ ਪਰਮਾਰਥੀ ਯੋਧਿਆਂ ਨੂੰ।

-ਸੰਪਾਦਕ