Operation Sindoor: ਧਿਆਨ ਦਿਓ, ਸਕੂਲਾਂ ‘ਚ ਛੁੱਟੀ ਦਾ ਐਲਾਨ, ਹਰ ਪ੍ਰਕਾਰ ਦੀ ਲਾਈਟ ਬੰਦ ਕਰਨ ਦੀ ਅਪੀਲ, ਵਾਹਨ ਵੀ ਨਾ ਚਲਾਏ ਜਾਣ

Operation Sindoor
Operation Sindoor: ਧਿਆਨ ਦਿਓ, ਸਕੂਲਾਂ 'ਚ ਛੁੱਟੀ ਦਾ ਐਲਾਨ, ਹਰ ਪ੍ਰਕਾਰ ਦੀ ਲਾਈਟ ਬੰਦ ਕਰਨ ਦੀ ਅਪੀਲ, ਵਾਹਨ ਵੀ ਨਾ ਚਲਾਏ ਜਾਣ

Operation Sindoor: ਸਵੇਰੇ 11 ਵਜੇ ਹੋਵੇਗੀ ਮੌਕ ਡਰਿੱਲ

ਫਾਜ਼ਿਲਕਾ (ਰਜਨੀਸ਼ ਰਵੀ)। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਬਲੈਕਆਉਟ ਦਾ ਅਭਿਆਸ ਫਾਜ਼ਿਲਕਾ ਜ਼ਿਲ੍ਹੇ ਵਿਚ ਅੱਜ 7 ਮਈ 2025 ਦਿਨ ਬੁੱਧਵਾਰ ਨੂੰ ਰਾਤ 10 ਵਜੇ ਤੋਂ 10.30 ਵਜੇ ਤੱਕ ਹੋਵੇਗਾ।ਇਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਮਨਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਵਿਚ ਲੋਕ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਇਹ ਇਕ ਆਮ ਰਿਹਰਸਲ ਹੈ ਅਤੇ ਕਿਸੇ ਕਿਸਮ ਦੀ ਘਬਰਾਹਟ ਵਿਚ ਨਹੀਂ ਆਉਣਾ ਹੈ ਪਰ ਉਨ੍ਹਾਂ ਅਪੀਲ ਕੀਤੀ ਕਿ ਸਾਰੇ ਜ਼ਿਲ੍ਹਾ ਵਾਸੀ ਇਸ ਰਿਹਰਸਲ ਵਿਚ ਸਹਿਯੋਗ ਕਰਣਗੇ। ਇਸ ਤੋਂ ਬਿਨਾਂ ਦਿਨ ਵੇਲੇ ਸਵੇਰੇ 11 ਵਜੇ ਮੌਕ ਡਰਿੱਲ ਹੋਵੇਗੀ। Operation Sindoor

Read Also : Opereation Sindoor Live: ਭਾਰਤ ਨੇ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ‘ਤੇ ਕੀਤਾ ਵੱਡਾ ਹਮਲਾ

ਉਨ੍ਹਾਂ ਨੇ ਦੱਸਿਆ ਕਿ ਬਲੈਕਆਉਟ ਦੀ ਸ਼ੁਰੂਆਤ ਲਈ ਸਾਇਰਨ ਵਜੇਗਾ, ਜਦ ਸਾਇਰਨ ਵੱਜੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ ਅਤੇ ਬਲੈਕਆਉਟ ਦੇ ਸਮੇਂ ਦੀ ਸਮਾਪਤੀ ਤੇ ਵੀ ਸਾਇਰਨ ਵੱਜੇਗਾ ਜਿਸਤੋਂ ਬਾਅਦ ਲਾਈਟਾਂ ਜਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਸਮੇਂ ਕਿਸੇ ਵੀ ਕਿਸਮ ਦੀ ਲਾਇਟ ਨਹੀਂ ਜਗਾਉਣੀ ਹੈ। ਜੇਕਰ ਘਰ ਵਿਚ ਇਨਵਰਟਰ ਹੈ ਤਾਂ ਉਸ ਤੋਂ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰ ਦੇਣੀਆਂ ਹੈ।

Operation Sindoor

ਸਟਰੀਟ ਲਾਈਟ ਵੀ ਇਸ ਸਮੇਂ ਬੰਦ ਰੱਖੀ ਜਾਣੀ ਹੈ। ਇਸ ਸਮੇਂ ਦੌਰਾਨ ਜੇਕਰ ਤੁਸੀਂ ਸਫਰ ਤੇ ਹੋ ਤਾਂ ਆਪਣਾ ਵਾਹਨ ਸੜਕ ਦੇ ਕਿਨਾਰੇ ਸੁਰੱਖਿਅਤ ਥਾਂ ਤੇ ਰੋਕ ਕੇ ਵਾਹਨ ਦੀਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ। ਕਈ ਸੀਸੀਟੀਵੀ ਕੈਮਰਿਆਂ ਤੇ ਵੀ ਲਾਈਟ ਲੱਗੀ ਹੁੰਦੀ ਹੈ ਅਜਿਹੀਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ। ਇਸੇ ਤਰਾਂ ਬਿਜਲੀ ਨਿਗਮ ਵੱਲੋਂ ਇਸ ਸਮੇਂ ਦੌਰਾਨ ਬਿਜਲੀ ਬੰਦ ਕਰ ਦਿੱਤੀ ਜਾਵੇਗੀ ਤਾਂ ਕੋਈ ਵੀ ਨਾਗਰਿਕ ਜਨਰੇਟਰ ਜਾਂ ਇਨਵਰਟਰ ਰਾਹੀਂ ਵੀ ਰੌਸ਼ਨੀ ਕਰਨ ਲਈ ਕੋਈ ਲਾਈਟ ਨਾ ਜਗਾਏ। ਅੱਜ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।