ਕਰਨਾਟਕ ਸਰਕਾਰ ਗਠਨ, ਸੁਪਰੀਮ ਕੋਰਟ ਪਹੁੰਚੀ ਹਿੰਦੂ ਮਹਾਂਸਭਾ

HINDU MAHASABHA, SUPREME COURT,

ਨਵੀਂ ਦਿੱਲੀ (ਏਜੰਸੀ)। ਕੁਲ ਹਿੰਦ ਹਿੰਦੂ ਮਹਾਂਸਭਾ ਨੇ ਕਰਨਾਟਕ ‘ਚ ਕਾਂਗਰਸ-ਜੇਡੀਐੱਸ ਗਠਜੋੜ ਨੂੰ ਸਰਕਾਰ ਬਣਾਉਣ ਦੇ ਰਾਜਪਾਲ ਦੇ ਸੱਦੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੈ। ਸੋਮਵਾਰ ਸ਼ਾਮ ਨੂੰ ਕੋਰਟ ਪਹੁੰਚੇ ਹਿੰਦੂ ਸੰਗਠਨ ਨੇ ਰਾਜਪਾਲ ਵਾਜੁਭਾਈ ਵਾਲਾ ਦੇ ਫੈਸਲੇ ‘ਤੇ ਸਥਗਨ ਆਦੇਸ਼ ਦੇਣ ਲਈ ਤੁਰੰਤ ਸੁਣਾਵਾਈ ਦੀ ਮੰਗ ਕੀਤੀ ਹੈ। ਮਹਾਂਸਭਾ ਨੇ ਅਰਜ਼ੀ ‘ਚ ਕਿਹਾ ਕਿ ਚੋਣਾਂ ਤੋਂ ਬਾਅਦ ਹੋਇਆ ਇਹ ਗਠਜੋੜ ਗੈਰ-ਸੰਵਿਧਾਨਿਕ ਹੈ। ਕੁਮਾਰਸਵਾਮੀ 23 ਮਈ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। (Supreme Court)

ਇਸ ਤੋਂ ਪਹਿਲਾਂ ਜੇਡੀਐੱਸ ਨੇਤਾ ਅਤੇ ਕਰਨਾਟਕ ਦੇ ਭਾਵੀ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਸੋਮਵਾਰ ਨੂੰ ਦਿੱਲੀ ਪਹੁੰਚ ਕੇ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ 20 ਮਿੰਟਾਂ ਤੱਕ ਚੱਲੀ। ਦੱਸਦੇ ਹਨ ਕਿ ਇਹ ਰਸਮੀ ਬੈਠਕ ਸੀ ਅਤੇ ਸਰਕਾਰ ਗਠਨ ਦੇ ਫਾਰਮੂਲੇ ‘ਤੇ ਹੋਰ ਨੇਤਾਵਾਂ ਨਾਲ ਚਰਚਾ ਹੋਈ।

ਕਰਨਾਟਕਾ ‘ਚ ਕਾਂਗਰਸ ਅਤੇ ਜੇਡੀਐੱਸ ਗਠਜੋੜ ਦੀ ਸਰਕਾਰ 23 ਮਈ ਨੂੰ ਸਹੁੰ ਚੁੱਕੇਗੀ। ਉਸ ਤੋਂ ਪਹਿਲਾਂ ਦੋਵਾਂ ਹੀ ਪਾਰਟੀਆਂ ਵਿਚਕਾਰ ਡਿਪਟੀ ਸੀਐੱਸਮ, ਮੰਤਰੀ ਅਤੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਈ। ਸੂਤਰਾਂ ਮੁਤਾਬਿਕ ਕੁਮਾਰਸਵਾਮੀ ਨਾਲ ਮੁਲਾਕਾਤ ਦੌਰਾਨ ਕਾਂਗਰਸ ਵੱਲੋਂ ਸਰਕਾਰ ‘ਚ ਆਪਣੇ ਲਈ ਡਿਪਟੀ ਸੀਐੱਮ ਦੇ ਦੋ ਅਹੁਦੇ ਮੰਗੇ ਗਏ ਹਨ। ਹਾਲਾਂਕਿ ਜੇਡੀਯੂ ਵੱਲੋਂ ਅਜੇ ਇਸ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਦਿੱਤੀ ਗਈ ਹੈ।