ਨਡਾਲ ਫਿਰ ਬਣੇ ਨੰਬਰ ਇੱਕ

Nadal,Again,No1

8ਵੀਂ ਵਾਰ ਜਿੱਤਿਆ ਰੋਮ ਮਾਸਟਰਜ਼ ਖ਼ਿਤਾਬ

ਰੋਮ, (ਏਜੰਸੀ)। Rafael Nadal ਰਾਫੇਲ ਨਡਾਲ ਨੇ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਸ਼ਾਨਦਾਰ ਵਾਪਸੀ ਕਰਦਿਆਂ ਰੋਮ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਉਹ ਅੱਠਵੀਂ ਵਾਰ ਇਸ ਟੂਰਨਾਮੈਂਟ ‘ਚ ਚੈਂਪੀਅਨ ਬਣੇ ਨਡਾਲ ਨੇ ਖ਼ਿਤਾਬੀ ਮੁਕਾਬਲੇ ਨੂੰ ਅਲੇਕਜੈਂਡਰ ਜਵੇਰੇਵ ਨੂੰ 6-1, 1-6, 6-3 ਨਾਲ ਮਾਤ ਦਿੱਤੀ, ਇਸ ਦੇ ਨਾਲ ਹੀ ਉਹ ਇੱਕ ਵਾਰ ਫਿਰ ਵਿਸ਼ਵ ਨੰਬਰ 1 ਟੈਨਿਸ ਖਿਡਾਰੀ ਬਣ ਗਿਆ ਸਪੈਨਿਸ਼ ਸਟਾਰ ਨਡਾਲ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ।

ਪਰ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਨੇ ਇਸ ਤੋਂ ਬਾਅਦ 11ਚੋਂ 9 ਗੇਮਾਂ ਜਿੱਤ ਕੇ ਦੂਸਰਾ ਸੈੱਟ ਆਪਣੇ ਨਾਂਅ ਕਰ ਲਿਆ, ਫ਼ੈਸਲਾਕੁੰਨ ਸੈੱਟ ‘ਚ ਵੀ ਜਵੇਰੇਵ ਇੱਕ ਸਮੇਂ 3-1 ਨਾਲ ਅੱਗੇ ਚੱਲ ਰਿਹਾ ਸੀ ਇਸ ਤੋਂ ਬਾਅਦ ਮੀਂਹ ਦੇ ਕਾਰਨ ਕਾਫ਼ੀ ਦੇਰ ਤੱਕ ਖੇਡ ਰੁਕੀ ਰਹੀ ਨਡਾਲ ਨੇ ਮੈਚ ਫਿਰ ਤੋਂ ਸ਼ੁਰੂ ਹੋਣ ‘ਤੇ ਜਵੇਰੇਵ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਲਗਾਤਾਰ ਪੰਜ ਅੰਕ ਜਿੱਤ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ।

ਇਹ ਵੀ ਪੜ੍ਹੋ : ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ 

ਫਰੈਂਚ ਓਪਨ ਤੋਂ ਪਹਿਲਾਂ ਨਡਾਲ ਲਈ ਇਹ ਜਿੱਤ ਮਹੱਤਪੂਰਨ ਹੈ ਇਸ ਨਾਲ ਉਹ ਫਿਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਨਡਾਲ ਦੇ ਮੈਡ੍ਰਿਡ ਮਾਸਟਰਜ਼ ‘ਚ ਥਿਏਮ ਹੱਥੋਂ ਹਾਰਨ ਦੇ ਬਾਅਦ ਰੋਜ਼ਰ ਫੈਡਰਰ ਨੰਬਰ ਇੱਕ ਬਣ ਗਏ ਸਨ ਨਡਾਲ ਨੇ ਇਸ ਤਰ੍ਹਾਂ ਕਲੇਅ ਕੋਰਟ ‘ਤੇ ਖੇਡੇ ਗਏ ਪਿਛਲੇ ਚਾਰ ਟੂਰਨਾਮੈਂਟਾਂ ‘ਚੋਂ ਤਿੰਨ ‘ਚ ਜਿੱਤ ਦਰਜ ਕੀਤੀ ਹੈ ਅਤੇ ਹੁਣ ਫਰੈਂਚ ਓਪਨ ‘ਚ 11ਵੇਂ ਖ਼ਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।