ਇੰਜ ਕਰੋ ਗਰਮ ਕੱਪੜਿਆਂ ਦੀ ਦੇਖਭਾਲ

Here's how , Take Care, Hot Clothes

ਸੱਚ ਕਹੂੰ ਡੈਸਕ। ਸਰਦੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਮਹਿਲਾਵਾਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗਰਮ ਕੱਪੜੇ ਵੀ ਪਹਿਨਣੇ ਸ਼ੁਰ ਕਰ ਦਿੱਤੇ ਹਨ ਅਜਿਹੇ ‘ਚ ਸੱਚ ਕਹੂੰ ਤੁਹਾਨੂੰ ਦੱਸਦਾ ਹੈ ਕਿ ਕਿਵੇਂ ਊਨੀ ਕੱਪੜਿਆਂ ਦੀ ਦੇਖਭਾਲ ਕਰਨੀ ਹੈ ਗਰਮ ਕੱਪੜਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਇਨ੍ਹਾਂ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਲੰਮੇ ਸਮੇਂ ਤੱਕ ਨਵਾਂ ਬਣਾ ਕੇ ਰੱਖਿਆ ਜਾ ਸਕਦਾ ਹੈ

ਆਓ! ਜਾਣਦੇ ਹਾਂ ਕਿ ਕਿਵੇਂ ਕਰੀਏ ਗਰਮ ਕੱਪੜਿਆਂ ਦੀ ਦੇਖਭਾਲ:-

  •  ਊਨੀ ਕੱਪੜੇ ਜੇਕਰ ਤੁਸੀਂ ਸਰਦੀ ਆਉਣ ‘ਤੇ  ਮਹੀਨਿਆਂ ਬਾਅਦ ਕੱਢੇ ਹਨ ਤਾਂ ਉਨ੍ਹਾਂ ‘ਚੋਂ ਬਦਬੂ ਆਉਂਦੀ ਹੈ ਇਸ ਲਈ ਇਨ੍ਹਾਂ ਨੂੰ ਧੁੱਪ ‘ਚ ਕੁੱਝ ਘੰਟੇ ਫੈਲਾ ਕੇ ਰੱਖਣ ‘ਤੇ ਇਨ੍ਹਾਂ ਦੀ ਬਦਬੂ ਚਲੀ ਜਾਂਦੀ ਹੈ ਇਸ ਤੋਂ ਬਾਅਦ ਇਨ੍ਹਾਂ ਨੂੰ ਧੋ ਕੇ ਕੰਮ ਲੈਣਾ ਚਾਹੀਦਾ ਹੈ
  •  ਜੇਕਰ ਕੱਪੜਿਆਂ?’ਤੇ ਦਾਗ-ਧੱਬੇ ਲੱਗ ਜਾਣ ਤਾਂ ਇਸ ਨੂੰ ਰਗੜੋ ਨਾ ਬਲਕਿ ਡ੍ਰਾਈ ਕਲੀਨ ਕਰਵਾਓ ਦਾਗ ਗੂੜ੍ਹੇ ਹੋਣ ‘ਤੇ ਊਨੀ ਕੱਪੜਿਆਂ?ਲਈ ਬਣੇ ਸਰਫ਼ ਦਾ ਹੀ ਇਸਤੇਮਾਲ ਕਰੋ
  •  ਕਈ ਲੋਕ ਸਵੈਟਰ ਨੂੰ ਵਾਸ਼ਿੰਗ ਮਸ਼ੀਨ ‘ਚ ਧੋ ਦਿੰਦੇ ਹਨ ਜਿਸ ਨਾਲ ਉਹ ਜ਼ਲਦੀ ਹੀ ਪੁਰਾਣੇ ਦਿਸਣੇ ਸ਼ੁਰੂ ਹੋ ਜਾਂਦੇ ਹਨ ਕੱਪੜਿਆਂ?ਨੂੰ ਨਵੇਂ ਰੱਖਣ ਲਈ ਉਨ੍ਹਾਂ ਨੂੰ ਮੁਲਾਇਮ ਬੁਰਸ਼ ਨਾਲ ਸਾਫ਼ ਕਰੋ
  •  ਊਨੀ ਕੱਪੜਿਆਂ?ਨੂੰ ਵਾਸ਼ਿੰਗ ਮਸ਼ੀਨ ‘ਚ ਧੋਣ ਲਈ ਕੱਪੜਿਆਂ?ਦੀ ਥੈਲੀ ‘ਚ ਪਾ ਕੇ ਧੋਣਾ ਚਾਹੀਦੈ ਨਹੀਂ ਦਾ ਧਾਗੇ ਨਿੱਕਲ ਆਉਂਦੇ ਹਨ
  •  ਗਰਮ ਪਾਣੀ ਨਾਲ ਕੱਪੜੇ ਨਹੀਂ ਧੋਣੇ ਚਾਹੀਦੇ
  •  ਊਨੀ ਕੱਪੜਿਆਂ ਦੇ ਵੱਟ ਦੂਰ ਕਰਨ ਲਈ ਸਟੀਮ ਪ੍ਰੈਸ ਦਾ ਹੀ ਇਸਤੇਮਾਲ ਕਰੋ
  •  ਇਨ੍ਹਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਓ ਊਨੀ ਕੱਪੜਿਆਂ ਨੂੰ ਸਟੋਰ ਕਰਦੇ ਸਮੇਂ ਨੇਪਥਲੀਨ ਦੀਆਂ ਗੋਲੀਆਂ ਜ਼ਰੂਰ ਪਾਓ
  •  ਊਨੀ ਕੱਪੜਿਆਂ ਨੂੰ ਸੁਕਾਉਣ ਲਈ ਇਨ੍ਹਾਂ ਨੂੰ ਕਦੇ ਵੀ ਤਾਰ ‘ਤੇ ਨਾ ਪਾਓ ਅਜਿਹਾ ਕਰਨ ‘ਤੇ ਇਹ ਖਰਾਬ ਹੋ ਜਾਂਦੇ ਹਨ

    ਊਨੀ ਕੱਪੜਿਆਂ ਤੋਂ ਦਾਗ-ਧੱਬੇ ਹਟਾਉਣ ਦੇ ਤਰੀਕੇ

  • ਊਨੀ ਕੱਪੜਿਆਂ ‘ਤੇ ਜੇਕਰ ਚਾਹ-ਕੌਫੀ ਦਾ ਦਾਗ ਲੱਗ ਜਾਵੇ ਤਾਂ ਗਲਿਸਰੀਨ ਨਾਲ ਛੁਡਵਾਓ
  • ਫਲ ਦੇ ਦਾਗ ਹਨ ਤਾਂ ਨਮਕ ਨਾਲ ਛੁਡਵਾਓ
  • ਇੰਕ ਦਾ ਦਾਗ ਮਿਟਾਉਣ ਲਈ ਟਮਾਟਰ ਦਾ ਰਸ ਕੰਮ ‘ਚ ਲਓ
  • ਤੇਲ ਦਾ ਦਾਗ ਖਤਮ ਕਰਨ ਲਈ ਦਹੀਂ ਲਾ ਦਿਓ ਫਿਰ ਧੋਣ ਨਾਲ ਤੇਲ ਦਾ ਦਾਗ ਨਿੱਕਲ ਜਾਂਦਾ ਹੈ
  • ਚਾਹ ਡਿੱਗਣ ‘ਤੇ ਤੁਰੰਤ ਪਾਣੀ ‘ਚ ਡੁਬੋ ਦਿਓ
  • ਜੇਕਰ ਦਾਗ ਪੁਰਾਣਾ ਹੋਵੇ ਤਾਂ?ਬੋਰਿਕ ਪਾਊਡਰ ਪਾ ਕੇ ਦਾਗ ਮਿਟਾਓ
  • ਪਾਣੀ ‘ਚ ਨਮਕ ਮਿਲਾ ਕੇ ਧੋਣ ਨਾਲ ਕੱਪੜੇ ਦਾ ਰੰਗ ਨਹੀਂ ਜਾਵੇਗਾ
  • ਕੱਪੜੇ ਧੋਣ ਸਮੇਂ ਅਮੋਨੀਆ ਦੀਆਂ ਕੁੱਝ ਬੂੰਦਾਂ ਪਾਉਣ ਨਾਲ ਪਸੀਨੇ ਦੀ ਬਦਬੂ ਨਿੱਕਲ ਜਾਂਦੀ ਹੈ
  • ਪਹਿਲੀ ਵਾਰ ਊਨੀ ਕੱਪੜਾ ਧੋਂਦੇ ਸਮੇਂ ਜੇਕਰ ਪਾਣੀ ‘ਚ ਸਿਰਕਾ ਪਾਇਆ ਜਾਵੇ ਤਾਂ Àੁੱਨ ਆਪਸ ‘ਚ ਜੁੜਦੀ ਨਹੀਂ ਕੱਪੜੇ ਖਿੜੇ-ਖਿੜੇ ਰਹਿੰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।