ਦਿੱਲੀ ’ਚ ਭਾਰੀ ਮੀਂਹ ਨਾਲ ਥਾਂ-ਥਾਂ ਲੱਗਿਆ ਜਾਮ

ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਤੇ ਐਨਸੀਆਰ ’ਚ ਸ਼ਨਿੱਚਰਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵੱਖ-ਵੱਖ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਆਈਟੀਓ, ਮਿੰਟੋ ਬ੍ਰਿਜ ਸਮੇਤ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀ ਅੱਧੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸੜਕਾਂ ਤੇ ਸਾਰੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।

ਦਿੱਲੀ ਦੇ ਸਫਦਰਜੰਗ ’ਚ ਅੱਜ ਸਵੇਰੇ 2:30 ਵਜੇ ਤੋਂ 5:30 ਵਜੇ ਦੌਰਾਨ 73.2 ਮਿਮੀ ਮੀਂਹ ਦਰਜ ਕੀਤਾ ਗਿਆ,ਜਦੋਂਕਿ ਇਸ ਦੌਰਾਨ ਪਾਲਮ ’ਚ 11 ਮਿਮੀ ਮੀਂਹ ਦਰਜ ਕੀਤਾ ਗਿਆ ਦਿੱਲੀ ਟਰੈਫਿਕ ਪੁਲਿਸ ਦੇ ਅਨੁਸਾਰ ਆਈਟੀਓ, ਅਜ਼ਾਦ ਮਾਰਕਿਟ ਅੰਡਰਪਾਸ, ਮਿੰਟੋ ਬ੍ਰਿਜ, ਮੂਲਚੰਦ ਅੰਡਰਪਾਸ, ਪੁਲ ਪ੍ਰਹਾਦਪੁਰ ਅੰਡਰਪਾਸ ਸਮੇਤ ਕਈ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ ਹੈ।

ਦਿੱਲੀ ਤੇ ਐਨਸੀਆਰ ’ਚ ਬੱਦਲ ਛਾਏ

ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਅਗਲੇ ਦੋ ਘੰਟਿਆਂ ਦੌਰਾਨ ਦਿੱਲੀ-ਐਨਸੀਆਰ, ਫਰੀਦਾਬਾਦ, ਗਾਜਿਆਬਾਦ, ਇੰਦਰਾਪੁਰਮ ਤੇ ਆਸ-ਪਾਸ ਦੇ ਇਲਾਕਿਆਂ ’ਚ ਕਈ ਥਾਵਾਂ ’ਤੇ ਮੱਧਮ ਤੇ ਮੋਹਲੇਧਾਰ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦਿੱਲੀ ਤੇ ਐਨਸੀਆਰ ’ਚ ਬੱਦਲ ਛਾਏ ਰਹਿਣ ਤੇ ਤੇਜ਼ ਹਵਾਵਾਂ ਨਾਲ ਵੱਖ-ਵੱਖ ਇਲਾਕਿਆਂ ’ਚ ਮੋਹਲੇਧਾਰ ਮੀਂਹ ਪੈਣ ਦਾ ਅਨੁਮਾਨ ਪ੍ਰਗਟਾਇਆ ਸੀ ਘੱਟੋ-ਘੱਟ 25 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 31 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੇ ਅਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ