ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Rain News Pun...

    Rain News Punjab: ਪੰਜਾਬ ’ਚ ਕਈ ਥਾਵਾਂ ’ਤੇ ਪਿਆ ਭਰਵਾਂ ਮੀਂਹ, ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

    Rain News Punjab
    ਲੁਧਿਆਣਾ ’ਚ ਪਏ ਭਾਰੀ ਮੀਂਹ ਤੋਂ ਬਾਅਦ ਸੜਕਾਂ ’ਤੇ ਖੜੇ ਪਾਣੀ ’ਚੋਂ ਲੰਘਦੇ ਰਾਹਗੀਰ।

    ਪੰਜਾਬ ਤੇ ਹਰਿਆਣਾ ’ਚ 25 ਤੋਂ 30 ਜੂਨ ਤੱਕ ਭਰਵਾਂ ਮੀਹ ਪੈਣ ਦੀ ਸੰਭਾਵਨਾ

    Rain News Punjab: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਅੱਜ ਕਈ ਜ਼ਿਲ੍ਹਿਆਂ ਵਿੱਚ ਮੀਂਹ ਵਰ੍ਹਿਆ, ਜਿਸ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਇੱਧਰ ਮੌਸਮ ਵਿਭਾਗ ਵੱਲੋਂ 25 ਜੂਨ ਤੋਂ 30 ਜੂਨ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ।

    ਜਾਣਕਾਰੀ ਅਨੁਸਾਰ ਅੱਜ ਸਵੇਰੇ ਅਤੇ ਲੰਘੀ ਰਾਤ ਜ਼ੋਰਦਾਰ ਮੀਂਹ ਪਿਆ ਜਿਸ ਨਾਲ ਪਟਿਆਲਾ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਇਸ ਤੋਂ ਇਲਾਵਾ ਅੱਜ ਪੰਜਾਬ ਦੇ ਅੰਮ੍ਰਿਤਸਰ, ਰੋਪੜ, ਲੁਧਿਆਣਾ, ਸ੍ਰੀ ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ’ਚ ਵੀ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹੀਆਂ। ਇੱਧਰ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਅੰਦਰ 25 ਅਤੇ 26 ਜੂਨ ਨੂੰ ਭਾਰੀ ਮੀਂਹ ਪੈਣ ਸਬੰਧੀ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 27, 29 ਅਤੇ 30 ਜੂਨ ਨੂੰ ਭਾਰੀ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਦੌਰਾਨ ਮੀਂਹ ਪੈਣ ਦੀਆਂ ਭਰਵੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਅਤੇ ਤਾਪਮਾਨ ’ਚ ਗਿਰਾਵਟ ਦਰਜ ਹੋਵੇਗੀ।

    ਪੰਜਾਬ ਅੰਦਰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਜਦੋਂਕਿ ਹਰਿਆਣਾ ਅੰਦਰ 38.6 ਡਿਗਰੀ ਰਿਹਾ

    ਉਂਝ ਭਾਵੇਂ ਕਿ ਅਜੇ ਵੀ ਹੁੰਮਸ ਭਰੀ ਗਰਮੀ ਬਣੀ ਹੋਈ ਹੈ ਕਿਉਂਕਿ ਪੰਜਾਬ ਅੰਦਰ ਚੰਗਾ ਮੀਂਹ ਪੈਣ ਤੋਂ ਅਜੇ ਕਈ ਜ਼ਿਲ੍ਹੇ ਵਿਰਵੇ ਹਨ। ਲੁਧਿਆਣਾ ਦੇ ਘੁਡਾਣੀ ਕਲਾ ਵਿਖੇ ਅੱਜ ਵੱਟਾਂ ਤੋੜ ਮੀਂਹ ਦਰਜ ਕੀਤਾ ਗਿਆ ਹੈ, ਜਿਸ ਕਾਰਨ ਖੇਤਾਂ ਅੰਦਰ ਪੂਰੀ ਤਰ੍ਹਾਂ ਜਲ ਥਲ ਹੋ ਗਿਆ। ਇਸ ਦੇ ਨਾਲ ਵੀ ਪਟਿਆਲਾ ਵਿਖੇ ਵੀ ਭਾਰੀ ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਸਮੇਤ ਕਈ ਮੁਹੱਲਿਆਂ ਦੀਆਂ ਸੜਕਾਂ ਪਾਣੀ ਨਾਲ ਜਲਥਲ ਹੋ ਗਈਆਂ।

    ਇਹ ਵੀ ਪੜ੍ਹੋ: Faridkot Shop Theft: ਫ਼ਰੀਦਕੋਟ ’ਚ ਫਿਰ ਬਿਜਲੀ ਦੀ ਦੁਕਾਨ ਚੋਰਾਂ ਨੇ ਕੀਤੀ ਖਾਲੀ

    ਇਧਰ ਅੱਜ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਅੰਦਰ ਅੱਜ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ਦਾ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦਕਿ ਪੰਜਾਬ ਦੇ ਬਾਕੀ ਜਿਲ੍ਹਿਆਂ ਅੰਦਰ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਹੀ ਰਿਹਾ। ਇਸ ਤੋਂ ਇਲਾਵਾ ਜੇਕਰ ਹਰਿਆਣਾ ਰਾਜ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਅੰਦਰ ਅੱਜ ਵੱਧ ਤੋਂ ਵੱਧ ਤਾਪਮਾਨ ਸਰਸਾ ਦਾ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦ ਕਿ ਬਾਕੀ ਜਿਲ੍ਹਿਆਂ ਅੰਦਰ ਤਾਪਮਾਨ 35 ਡਿਗਰੀ ਤੋਂ ਹੇਠਾਂ ਰਿਹਾ ਹੈ। ਪੰਜਾਬ ਦੇ ਜਿਹੜੇ ਜਿਲ੍ਹਿਆਂ ਅੰਦਰ ਅੱਜ ਮੀਂਹ ਪਿਆ ਹੈ ਉੱਥੇ ਤਾਪਮਾਨ 33 ਡਿਗਰੀ ਦੇ ਵਿਚਕਾਰ ਰਿਹਾ ਹੈ। ਪੰਜਾਬ ਅੰਦਰ ਕਈ ਥਾਵਾਂ ’ਤੇ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਹੋਇਆ ਹੈ ਕਿਉਂਕਿ ਸੂਬੇ ਅੰਦਰ ਝੋਨੇ ਦਾ ਸੀਜਨ ਜੋਰਾਂ ਸ਼ੋਰਾਂ ’ਤੇ ਚੱਲ ਰਿਹਾ ਹੈ। ਅਗਲੇ ਦਿਨਾਂ ਦੌਰਾਨ ਭਰਵਾਂ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿੱਚ ਤੇਜ਼ੀ ਦਾ ਕੰਮ ਕਰੇਗਾ। Rain News Punjab

    ਥਰਮਲਾਂ ਦੇ 15 ’ਚੋਂ 14 ਯੂਨਿਟ ਚਾਲੂ , ਇੱਕ ਬੰਦ | Rain News Punjab

    ਇਧਰ ਜੇਕਰ ਅੱਜ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਿਜਲੀ ਦੀ ਮੰਗ 15500 ਮੈਗਾਵਾਟ ਦੇ ਨੇੜੇ ਦਰਜ ਕੀਤੀ ਗਈ ਹੈ ਜਦਕਿ ਸ਼ਾਮ ਵੇਲੇ ਬਿਜਲੀ ਦੀ ਮੰਗ 13 ਹਜਾਰ ਮੈਗਾਵਾਟ ਦੇ ਨੇੜੇ ਚੱਲ ਰਹੀ ਸੀ। ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ ਨੌ ਯੂਨਿਟ ਚਾਲੂ ਸਨ। ਜਿੰਨਾ ਵੱਲੋਂ 1776 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ। ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਚਾਰ ਨੰਬਰ ਯੂਨਿਟ ਬੰਦ ਹੈ। ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲਾਂ ਦੇ ਪੰਜੋ ਯੂਨਿਟ ਚਾਲੂ ਹਨ ਅਤੇ ਇਨਾਂ ਵੱਲੋਂ 3100 ਮੈਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ। ਪੰਜਾਬ ਵਿੱਚ ਭਰਵਾਂ ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਮੰਗ ਹੇਠਾਂ ਆ ਜਾਵੇਗੀ। ਬੀਤੇ ਦਿਨੀ ਬਿਜਲੀ ਦੀ ਮੰਗ 16,700 ਮੈਗਾਵਾਟ ਤੋਂ ਪਾਰ ਹੋ ਗਈ ਸੀ। Rain News Punjab