ਸੁਲਮਾਨਪੁਰ (ਏਜੰਸੀ)। ਉੱਤਰ ਪ੍ਰਦੇਸ ਦੇ ਸੁਲਤਾਨਪੁਰ ਰੇਲਵੇ ਸਟੇਸ਼ਨ ਦੇ ਨੇੜੇ ਵੀਰਵਾਰ ਨੂੰ ਦੋ ਮਾਲਗੱਡੀਆਂ (Freight Trains) ਦੀ ਟੱਕਰ ’ਚ ਦੋ ਰੇਲ ਚਾਲਕ ਗੰਭੀਰ ਰੂਪ ’ਚ ਜਖ਼ਮੀ ਹੋ ਗਏ ਅਤੇ ਦਸ ਡੱਬੇ ਪਟੜੀ ਤੋਂ ਉੱਤਰਨ ਨਾਲ ਲਖਨਊ ਪਿ੍ਰਆਗਰਾਜ ਰੇਲਮਾਰਗ ਬੰਦ ਹੋ ਗਿਆ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਗਭੜੀਆ ਓਵਰ ਬਰਿੱਜ ਦੇ ਹੇਠਾਂ ਅੱਜ ਭੋਜ ਦੋ ਮਾਲਗੱਡੀਆਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਦੋਵਾਂ ਰੇਲਾਂ ਦੇ ਲੋਕੋ ਪਾਇਲਟ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਦੋਵਾਂ ਦੀ ਟੱਕਰ ਨਾਲ 10 ਡੱਬੇ ਪਟੜੀ ’ਤੇ ਬੁਰੀ ਤਰ੍ਹਾਂ ਨੂਕਸਾਨੇ ਗਏ ਹਨ। ਹਾਦਸੇ ਨਾਲ ਰੇਲ ਮਾਰਗ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਤੋਂ ਲੰਘਣ ਵਾਲੀਆਂ ਸਾਰੀਆਂ ਰੇਲਾਂ ਨੂੰ ਉੱਤਰ ਰੇਲਵੇ ਨੇ ਫੈਜਾਬਾਦ ਤੇ ਪ੍ਰਤਾਪਗੜ੍ਹ ਦੇ ਰਸਤੇ ਡਾਇਵਰਟ ਕਰ ਦਿੱਤਾ ਹੈ। ਰੇਲਾਂ ਦੀ ਆਵਾਜਾਈ ਠੱਪ ਹੋਣ ਨਾਲ ਯਾਤਰੀ ਪ੍ਰੇਸ਼ਾਨ ਹਨ। ਹਾਦਸੇ ਵਾਲੇ ਸਥਾਨ ’ਤੇ ਪਹੁੰਚੇ ਸੁਲਤਾਨਪੁਰ ਦੇ ਉੱਪਰ ਜ਼ਿਲ੍ਹਾ ਅਧਿਕਾਰੀ ਸੀਪੀ ਪਾਠਕ ਨੇ ਦੱਸਿਆ ਕਿ ਪ੍ਰਭਾਵਿਤ ਹੋਏ ਰੇਲ ਮਾਰਗ ਨੂੰ ਖਾਲੀ ਕਰਵਾਉਣ ਲਈ ਰੇਲ ਵਿਭਾਗ ਦੀ ਤਕਨੀਕੀ ਟੀਮ ਲਖਨਊ ਤੋਂ ਰਵਾਨਾ ਹੋ ਗਈ ਹੈ। ਉਨ੍ਹਾਂ ਦੇਰ ਸ਼ਾਮ ਤੰਕ ਰੇਲਮਾਰਗ ’ਤੇ ਆਵਾਜਾਈ ਬਹਾਲ ਕਰਨ ਦੀ ਉਮੀਦ ਪ੍ਰਗਟ ਕੀਤੀ ਹੈ। ਉੱਪ ਜ਼ਿਲ੍ਹਾ ਅਧਿਕਾਰੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ। (Freight Trains)
ਸਟੇਸ਼ਨ ਮਾਰਟਰ ਐੱਸਐੱਸ ਮੀਨਾ ਨੇ ਦੱਸਿਆ ਕਿ ਪਹਿਲੀ ਨਜ਼ਰੇ ਮਾਲਗੱਡੀਆਂ ਲਾਪ੍ਰਵਾਹੀ ਕਾਰਨ ਹਾਦਸੇ ਦਾ ਸ਼ਿਕਾਰ ਹੋਈਆਂ ਹੋਈਆਂ ਹਨ। ਉਸ ਨੂੰ ਹੋਮ ਸਿਗਨਲ ’ਤੇ ਰੋਕਣ ਦਾ ਸੰਕੇਤ ਦਿੱਤਾ ਗਿਆ ਸੀ, ਫਿਲਹਾਲ ਜਾਂਚ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇਗਾ।