ਸਤਿਗੁਰੂ ’ਤੇ ਦਿੜ੍ਹ ਵਿਸ਼ਵਾਸ ਰੱਖੋ: ਪੂਜਨੀਕ ਗੁਰੂ ਜੀ

ਸਤਿਗੁਰੂ ’ਤੇ ਦਿੜ੍ਹ ਵਿਸ਼ਵਾਸ ਰੱਖੋ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਸੱਚੇ ਮਨ ਨਾਲ, ਸੱਚੀ ਆਤਮਾ ਨਾਲ ਭਾਵ ਦਿ੍ਰੜ ਯਕੀਨ ਨਾਲ ਜੇਕਰ ਕੋਈ ਯਾਦ ਕਰਦਾ ਹੈ, ਤਾਂ ਉਹ ਰਹਿਮੋ-ਕਰਮ ਦਾ ਮਾਲਕ ਇਨਸਾਨ ਦੇ ਸਾਰੇ ਦੁੱਖ ਹਰ ਲੈਂਦਾ ਹੈ, ਗ਼ਮ, ਚਿੰਤਾ, ਪ੍ਰੇਸ਼ਾਨੀਆਂ ਤੋਂ ਮੋਕਸ਼-ਮੁਕਤੀ ਦਿਵਾ ਦਿੰਦਾ ਹੈ ਜਿਨ੍ਹਾਂ ਦੀ ਭਾਵਨਾ ਸ਼ੱੁਧ ਹੁੰਦੀ ਹੈ, ਉਹ ਪਰਮ ਪਿਤਾ ਪਰਮਾਤਮਾ ਦੀ ਕਿਰਪਾ-ਦਿ੍ਰਸ਼ਟੀ ਦੇ ਕਾਬਲ ਬਣ ਜਾਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪਰਮਾਤਮਾ ਇਹ ਨਹੀਂ ਦੇਖਦਾ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਜਾਂ ਤੁਹਾਡੀ ਕਿਹੜੀ ਜਾਤ ਹੈ, ਉਹ ਸਿਰਫ਼ ਇਹੀ ਦੇਖਦਾ ਹੈ ਕਿ ਤੁਹਾਡੇ ਦਿਲੋ-ਦਿਮਾਗ ’ਚ ਪਰਮ ਪਿਤਾ ਪਰਮਾਤਮਾ ਲਈ ਕਿਹੋ ਜਿਹੀ ਤੜਫ਼, ਲਗਨ, ਸ਼ਰਧਾ ਹੈ, ਜਿਸ ਦੇ ਅੰਦਰ ਜਿਸ ਤਰ੍ਹਾਂ ਦੀ ਸ਼ਰਧਾ ਹੁੰਦੀ ਹੈ, ਉਹੋ ਜਿਹੇ ਹੀ ਉਸ ਨੂੰ ਦਰਸ਼-ਦੀਦਾਰ ਹੁੰਦੇ ਹਨ ਮਾਲਕ, ਪਰਮ ਪਿਤਾ ਪਰਮਾਤਮਾ, ਕਿਸੇ ਪੈਸੇ ਦਾ, ਕਿਸੇ ਵਿਖਾਵੇ ਦਾ ਭੁੱਖਾ ਨਹੀਂ ਹੁੰਦਾ ਉਸ ਨੂੰ ਹਾਸਲ ਕਰਨ ਲਈ ਜੰਗਲ, ਪਹਾੜਾਂ, ਉਜਾੜਾਂ ’ਚ ਜਾਣਾ ਜ਼ਰੂਰੀ ਨਹੀਂ ਹੁੰਦਾ ਤੁਸੀਂ ਆਪਣੇ ਘਰ-ਪਰਿਵਾਰ ’ਚ ਰਹਿੰਦੇ ਹੋਏ, ਸੱਚੀ ਭਾਵਨਾ, ਦਿ੍ਰੜ ਯਕੀਨ ਨਾਲ ਉਸ ਨੂੰ ਯਾਦ ਕਰਦੇ ਹੋ ਤਾਂ ਉਹ ਤੁਹਾਡੇ ਕੋਲ ਭੱਜਿਆ ਆਉਦਾ ਹੈ ਤੁਹਾਡਾ ਦਿ੍ਰੜ ਯਕੀਨ ਇੰਨਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਉਸ ਨੂੰ ਹਿਲਾ ਨਾ ਸਕੇ ਇਨਸਾਨ ਆਪਣੇ ਸਤਿਗੁਰੂ, ਮਾਲਕ ਦੇ ਲਈ ਅਜਿਹਾ ਦਿ੍ਰੜ ਯਕੀਨ ਬਣਾ ਲਵੇ ਕਿ ਮੇਰਾ ਸਤਿਗੁਰੂ ਸਭ ਕੁਝ ਹੈ ਅਤੇ ਇਨਸਾਨ ਸਤਿਗੁਰੂ ਦੇ ਬਚਨਾਂ ’ਤੇ ਅਮਲ ਕਰੇ, ਤਾਂ ਯਕੀਨਨ ਉਸ ਦਾ ਜੀਵਨ ਬਦਲ ਜਾਵੇ, ਉਸ ਦੀ ਜ਼ਿੰਦਗੀ ਪਤਝੜ ਤੋਂ ਬਹਾਰਾਂ ’ਚ ਬਦਲ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ