ਹਰਿਆਣਾ ਸਰਕਾਰ ਨੇ ਖੇਡ ਜਗਤ ਨੂੰ ਦਿੱਤਾ ਹੁਲਾਰਾ : 42 ਖਿਡਾਰੀਆਂ ਨੂੰ ਭੀਮ ਪੁਰਸਕਾਰ

ਪੁਰਸਕਾਰ ਲੈਣ ਵਾਲਿਆਂ ‘ਚ ਸਰਦਾਰ ਸਿੰਘ, ਬਬੀਤਾ ਫੋਗਾਟ, ਵਿਨੇਸ਼ ਫੋਗਾਟ, ਦੀਪਾ ਮਲਿਕ ਤੇ ਸਾਕਸ਼ੀ ਮਲਿਕ ਵੀ ਸ਼ਾਮਲ

(ਅਨਿਲ ਕੱਕੜ) ਚੰਡੀਗੜ੍ਹ।ਹਰਿਆਣਾ ਸਰਕਾਰ ਹੋਣਹਾਰ ਖਿਡਾਰੀਆਂ ਨੂੰ ਵੱਖ-ਵੱਖ ਵਿਭਾਗਾਂ ‘ਚ ਨੌਕਰੀ ਦੇਣ ਲਈ ਇੱਕ ਨੀਤੀ ਬਣਾ ਰਹੀ ਹੈ ਭਵਿੱਖ ‘ਚ ਓਲੰਪਿਕ ਖੇਡਾਂ ‘ਚ ਬਤੌਰ ਰੈਫਰੀ ਹਿੱਸਾ ਲੈਣ ਵਾਲੇ ਹਰਿਆਣਾ ਦੇ ਕੋਚਾਂ ਨੂੰ ਵੀ ਹੁਣ 15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਹਰਿਆਣਾ ਰਾਜ ਭਵਨ ‘ਚ ਖੇਡ ਦੇ ਖੇਤਰ ‘ਚ ਦਿੱਤਾ ਜਾਣ ਵਾਲਾ ਹਰਿਆਣਾ ਰਾਜ ਖੇਡ ਪੁਰਸਕਾਰ ‘ਭੀਮ ਐਵਾਰਡ’ ਸਨਮਾਨ ਸਮਾਰੋਹ ‘ਚ ਸੰਬੋਧਨ ਕਰ ਰਹੇ ਸਨ।( BHIM award)

42 ਖਿਡਾਰੀਆਂ ਨੂੰ ਭੀਮ ਐਵਾਰਡ ( BHIM award )ਨਾਲ ਸਨਮਾਨਿਤ ਕੀਤਾ

ਇਸ ਮੌਕੇ ਸੂਬਾ ਸਰਕਾਰ ਨੇ ਸ਼ਾਨਦਾਰ ਪ੍ਰਦਰਸ਼ਨ ਲਈ 42 ਖਿਡਾਰੀਆਂ ਨੂੰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ‘ਚ ਤਿੰਨ ਖਿਡਾਰਨਾਂ ਪ੍ਰਵੀਨ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ (ਰੋਲਰ ਸਕੇਟਿੰਗ) ਤੇ ਗੁਰਮੇਲ ਕੌਰ ਇੰਸਾਂ (ਹੈਂਡਬਾਲ) ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਖਿਡਾਰਨਾਂ ਹਨ ਇਸ ਦੌਰਾਨ ਖਿਡਾਰੀਆਂ ਨੂੰ ਪੁਰਸਕਾਰ ਰਾਜਪਾਲ ਕਪਤਾਨ ਸਿੰਘ ਸੋਲੰਕੀ ਵੱਲੋਂ ਸੂਬੇ ਦੇ ਖਿਡਾਰੀਆਂ ਬਬੀਤਾ ਫੋਗਾਟ, ਵਿਨੇਸ਼ ਫੋਗਾਟ, ਦੀਪਾ ਮਲਿਕ, ਸਾਕਸ਼ੀ ਮਲਿਕ, ਸਰਦਾਰ ਸਿੰਘ ਵਰਗੇ ਬਿਹਤਰੀਨ ਖਿਡਾਰੀਆਂ ਨੂੰ 5 ਲੱਖ ਰੁਪਏ ਦੀ ਰਾਸ਼ੀ, ਭੀਮ ਐਵਾਰਡ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀ ਪੁਲਿਸ ਵਿਭਾਗ ‘ਚ ਨੌਕਰੀ ਦੀ ਇੱਛਾ ਦੀ ਬਜਾਇ ਖੇਡ ਵਿਭਾਗਾਂ ‘ਚ ਖੇਡਾਂ ਨੂੰ ਅੱਗੇ ਵਧਾਉਣ ਲਈ ਨੌਕਰੀ ਦੀ ਇੱਛਾ ਕਰਨੀ ਚਾਹੀਦੀ ਹੈ ਉਹ ਆਪਣੇ ਜੀਵਨ ਨੂੰ ਖੇਡਾਂ ਨੂੰ ਸਮਰਪਿਤ ਕਰਨ ਇਸ ਸਬੰਧੀ ਸਰਕਾਰ ਛੇਤੀ ਹੀ ਖਿਡਾਰੀਆਂ ਲਈ ਭਰਤੀਆਂ ਸ਼ੁਰੂ ਕਰਨ ਜਾ ਰਹੀ ਹੈ ਪ੍ਰੋਗਰਾਮ ‘ਚ ਮੁੱਖ ਮੰਤਰੀ ਮਨੋਹਰ ਲਾਲ ਤੋਂ ਇਲਾਵਾ ਖੇਡ ਮੰਤਰੀ ਅਨਿਲ ਵਿੱਜ, ਖੇਤੀ ਮੰਤਰੀ ਓ ਪੀ ਧਨਖੜ ਵੀ ਖਾਸ ਤੌਰ ‘ਤੇ ਮੌਜ਼ੂਦ ਸਨ।

ਉਨ੍ਹਾਂ ਭੀਮ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਨੀਤੀ ਤਹਿਤ ਨੌਕਰੀਆਂ ਲਈ ਛੇਤੀ ਹੀ ਖਿਡਾਰੀਆਂ ਤੋਂ ਬਿਨੈ ਪੱਤਰ ਮੰਗੇ ਜਾਣਗੇ ਸੀਐਮ ਨੇ ਕਿਹਾ ਕਿ ਓਲੰਪਿਕ ਖੇਡਾਂ ‘ਚ ਸੋਨ ਜੇਤੂ ਨੂੰ 6 ਕਰੋੜ ਰੁਪਏ, ਚਾਂਦੀ ਜੇਤੂ ਨੂੰ 4 ਕਰੋੜ ਰੁਪਏ ਤੇ ਕਾਂਸੀ ਤਮਗਾ ਜੇਤੂ ਨੂੰ 2.5 ਕਰੋੜ ਰੁਪਏ ਦਿੱਤੇ ਜਾਂਦੇ ਹਨ ਤੇ ਓਲੰਪਿਕ ‘ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ 15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਸੂਬੇ ‘ਚ 525 ਖੇਡ ਨਰਸਰੀਆਂ ਤਿਆਰ ਕੀਤੀਆਂ ਜਾਣਗੀਆਂ ਤਾਂ ਕਿ ਪੇਂਡੂ ਖਿਡਾਰੀਆਂ ਨੂੰ ਅੱਗੇ ਆਉਣ ਦਾ ਮੌਕਾ ਪ੍ਰਾਪਤ ਹੋ ਸਕੇ।

ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ ਤਿੰਨ ਖਿਡਾਰਨਾਂ ਨੂੰ ਮਿਲਿਆ ਪੁਰਸਕਾਰ

ਹੁਣ ਤੱਕ 7 ਖਿਡਾਰਨਾਂ ਨੂੰ ਮਿਲ ਚੁੱਕਿਆ ਹੈ ‘ਭੀਮ ਪੁਰਸਕਾਰ’
ਚੰਡੀਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਪ੍ਰੇਰਨਾ ਨਾਲ ਖੇਡਾਂ ਦੇ ਖੇਤਰ ‘ਚ ਸਰਸਾ ਜ਼ਿਲ੍ਹਾ ਵਿਸ਼ਵ ਦੇ ਨਕਸ਼ੇ ‘ਤੇ ਛਾਇਆ ਹੋਇਆ ਹੈ ਇਸੇ ਲੜੀ ‘ਚ ਅੱਜ ਡੇਰਾ ਸੱਚਾ ਸੌਦਾ ‘ਚ ਸਥਿੱਤ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ ਤਿੰਨ ਹੋਣਹਾਰ ਖਿਡਾਰਨਾਂ ਨੇ ਭੀਮ ਪੁਰਸਕਾਰ ਹਾਸਲ ਕਰਕੇ ਸੰਸਥਾਨ ਤੇ ਦੇਸ਼ ਦਾ ਨਾਂਅ ਫਿਰ ਰੌਸ਼ਨ ਕੀਤਾ ਹੈ ਪ੍ਰਵੀਨ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ ਰੋਲਰ ਸਕੇਟਿੰਗ (ਏਸ਼ੀਅਨ ਚੈਂਪੀਅਨਸ਼ਿਪ) ਤੇ ਗੁਰਮੇਲ  ਕੌਰ ਇੰਸਾਂ ਹੈਂਡਬਾਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭੀਮ ਐਵਾਰਡ ਜਿੱਤਣ ਵਾਲੀਆਂ ਖਿਡਾਰਨਾਂ ਬਣੀਆਂ ਪੱਤਰਕਾਰਾਂ ਨਾਲ ਗੱਲਬਾਤ ‘ਚ ਤਿੰਨੇ ਹੀ ਖਿਡਾਰਨਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ

ਇਹ ਸਨਮਾਨ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੰਸਾਂ ਨੂੰ ਸਮਰਪਿਤ ਕਰਦੇ ਹਨ

ਰੋਲਰ ਸਕੇਟਿੰਗ ਦੀ ਪ੍ਰਵੀਨ ਕੌਰ ਇੰਸਾਂ ਤੇ ਹਰਪ੍ਰੀਤ ਕੌਰ ਇੰਸਾਂ ਨੇ ਕਿਹਾ ਕਿ ਉਨ੍ਹਾਂ ਇਸ ਗੇਮ ਦੀ ਏਬੀਸੀਡੀ ਤੋਂ ਹਰ ਬਾਰੀਕੀ ਪੂਜਨੀਕ ਗੁਰੂ ਜੀ ਨੇ ਖੁਦ ਸਿਖਾਈ ਹੈ ਤੇ ਅੱਜ ਉਨ੍ਹਾਂ ਦੇ ਹੀ ਅਸ਼ੀਰਵਾਦ ਦਾ ਕਮਾਲ ਹੈ ਕਿ ਉਹ ਇਸ ਐਵਾਰਡ ਨੂੰ ਜਿੱਤਣ ‘ਚ ਸਫ਼ਲ ਰਹੀਆਂ ਹੈਂਡਬਾਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭੀਮ ਐਵਾਰਡ ਜਿੱਤਣ ਵਾਲੀ ਗੁਰਮੇਲ ਕੌਰ ਇੰਸਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੜਕੀਆਂ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਸਨ ਪਰ ਪੂਜਨੀਕ ਗੁਰੂ ਜੀ ਤੋਂ ਪ੍ਰੇਰਨਾ ਲੈ ਕੇ ਹੀ ਉਨ੍ਹਾਂ ਵਰਗੀਆਂ ਹਜ਼ਾਰਾਂ ਲੜੀਆਂ ‘ਚ ਨਵਾਂ ਹੌਂਸਲਾ ਤੇ ਹਿੰਮਤ ਆਈ, ਜਿਸ ਨਾਲ ਉਹ ਖੇਡਾਂ ‘ਚ ਅੱਗੇ ਆਈਆਂ ਹਨ ਪ੍ਰਵੀਨ ਤੇ ਹਰਪ੍ਰੀਤ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਅੱਜ ਮਾਣ ਹੈ ਕਿ ਉਨ੍ਹਾਂ ਦੀਆਂ  ਬੇਟੀਆਂ ਹਨ ਇੱਕ ਸਵਾਲ ਦੇ ਜਵਾਬ ‘ਚ ਮਾਪਿਆਂ ਨੇ ਕਿਹਾ ਕਿ ਇਹ ਸਨਮਾਨ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੰਸਾਂ ਨੂੰ ਸਮਰਪਿਤ ਕਰਦੇ ਹਨ

ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਸੰਭਵ ਹੋ ਸਕਿਆ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਖਿਡਾਰੀਆਂ ਨੂੰ ਛੇਤੀ ਤੋਂ ਛੇਤੀ ਸਰਕਾਰੀ  ਨੌਕਰੀ ਵੀ ਦੇਣ ਤਾਂ ਕਿ ਇਹ ਬੱਚੇ ਆਪਣੇ ਪੈਰਾਂ ‘ਤੇ ਹੁਣ ਖੜ੍ਹੇ ਹੋ ਸਕਣ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਹੋਣਹਾਰ ਖਿਡਾਰੀ ਯਸ਼ਦੀਪ ਕੌਰ ਇੰਸਾਂ (ਰੋਲਰ ਸਕੇਟਿੰਗ) ਵੀ ਭੀਮ ਐਵਾਰਡ ਸਨਮਾਨ ਪ੍ਰਾਪਤ ਕਰ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ