ਹਰਿਆਣਾ ਪੰਜਾਬ ਦਾ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਅੱਜ ਨਹੀਂ ਹੋਵੇਗਾ ਕੰਮ

Haryana, Courts, Chandigarh, Today

ਬਾਰ ਕਾਊਂਸਿਲ ਦੇ ਸੱਦੇ ‘ਤੇ ਆਪਣੀਆਂ ਮੰਗਾਂ ਦੇ ਸਮਰਥਨ ‘ਚ ਵਕੀਲ ਕਰਨਗੇ ਰੋਸ ਪ੍ਰਦਰਸ਼ਨ

ਚੰਡੀਗੜ੍ਹ | ਬਾਰ ਕਾਊਂਸਿਲ ਆਫ ਪੰਜਾਬ ਐਂਡ ਹਰਿਆਣਾ ਦੇ ਸੱਦੇ ‘ਤੇ ਅੱਜ ਹਰਿਆਣਾ ਪੰਜਾਬ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ‘ਚ ਵਕੀਲ ਕੰਮ ਨਹੀਂ ਕਰਨਗੇ ਹਰਿਆਣਾ ਪੰਜਾਬ ਦੇ ਲਗਭਗ ਇੱਕ ਲੱਖ ਦੇ ਲਗਭਗ ਵਕੀਲ ਕੱਲ੍ਹ ਕਿਸੇ ਵੀ ਅਦਾਲਤ ‘ਚ ਪੇਸ਼ ਨਹੀਂ ਹੋਣਗੇ ਉਹ ਬਾਰ ਕਾਊਂਸਿਲ ਦੇ ਸੱਦੇ ‘ਤੇ ਦਿੱਲੀ ‘ਚ ਜੰਤਰ ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ ਬਾਰ ਕਾਊਂਸਿਲ ਦੇ ਸੱਦੇ ‘ਤੇ ਹੀ ਸੋਮਵਾਰ ਨੂੰ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ‘ਚ ਤਜਵੀਜ਼ ਪਾਸ ਕੀਤੀ ਗਈ ਕਿ ਬਾਰ ਕਾਊਂਸਿਲ ਦੇ ਨਿਰਦੇਸ਼ ਅਨੁਸਾਰ ਅੱਜ ਹਾਈ ਕੋਰਟ ਬਾਰ ਦੇ ਵਕੀਲ ਕੰਮ ਤੋਂ ਦੂਰ ਰਹਿ ਕੇ 12 ਵਜੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਦੇਣਗੇ

ਬਾਰ ਕਾਊਂਸਿਲ ਆਫ ਪੰਜਾਬ ਹਰਿਆਣਾ ਦੇ ਚੇਅਰਮੈਨ ਡਾ.ਵਿਜੇਂਦਰ ਸਿੰਘ ਅਹਿਲਾਵਤ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਪੂਰੀ ਨਾ ਹੋਣ ਕਾਰਨ ਮਜ਼ਬੂਰੀ ‘ਚ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਉਨ੍ਹਾਂ ਨੇ ਦੱਸਿਆ ਕਿ ਬਾਰ ਕਾਊਂਸਿਲ ਨੇ ਆਪਣੀਆਂ ਮੰਗਾਂ ਦੇ ਸਮਰਥਨ ਨੇ ਡੀਸੀ ਅਤੇ ਐਸਡੀਐਮ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਪੱਤਰ ਦਿੱਤਾ ਹੈ ਅਤੇ ਰੋਸ ਪ੍ਰਦਰਸ਼ਨ ਮਾਰਚ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ

ਬਾਰ ਕਾਊਂਸਿਲ ਆਫ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਨੇ 22 ਜਨਵਰੀ 2019 ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਵਕੀਲਾਂ ਦੀ ਮੰਗ ਪੂਰੀ ਕਰਨ ਦੀ ਅਪੀਲ ਕੀਤੀ ਸੀ ਮਿਸ਼ਰਾ ਦੇ ਪੱਤਰ ‘ਤੇ ਕੋਈ ਪ੍ਰਤੀਕਿਰਿਆ ਤੱਕ ਨਹੀਂ ਆਈ ਜਿਸ ਤੋਂ ਬਾਅਦ ਬਾਰ ਕਾਊਂਸਿਲ ਆਫ ਇੰਡੀਆ, ਸਾਰੇ ਸਟੇਟ ਬਾਰ ਕਾਊਂਸਿਲ ਦੇ ਪ੍ਰਤੀਨਿਧ, ਸਾਰੀਆਂ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਦਿੱਲੀ ‘ਚ ਸੰਪੰਨ ਹੋਈ 2 ਫਰਵਰੀ ਨੂੰ ਹੋਈ ਇਸ ਮੀਟਿੰਗ ‘ਚ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਅੰਦੋਲਨ ਦਾ ਰਸਤਾ ਅਪਣਾਇਟਾ ਹੈ

ਉਨ੍ਹਾਂ ਨੇ ਦੱਸਿਆ ਕਿ 12 ਫਰਵਰੀ ਨੂੰ ਐਨਸੀਆਰ ਪੰਜਾਬ-ਹਰਿਆਣਾ ਦੀ ਬਾਰ ਐਸੋਸੀਏਸ਼ਨ, ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਸਮੇਤ ਹਜ਼ਾਰਾਂ ਵਕੀਲ ਦਿੱਲੀ ‘ਚ ਪਟਿਆਲਾ ਹਾਊਸ ਤੋਂ ਜੰਤਰ ਮੰਤਰ ਤੱਕ ਵਿਰੋਧ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਪੱਤਰ ਦੇਣਗੇ ਬਾਰ ਕਾਊਂਸਿਲ ਮੀਟਿੰਗ ‘ਚ ਬਾਰ ਕਾਊਂਸਿਲ ਆਫ ਇੰਡੀਆ ਦੇ ਚੇਅਰਮੈਨ ਨੂੰ ਪ੍ਰਧਾਨ ਮੰਤਰੀ ਮੰਤਰੀਆਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮਿਲਣ ਲਈ ਅਧਿਕਾਰਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਕੀਲਾਂ ਦਾ ਸਮਰਥਨ ਕਰਨਗੇ ਜੋ ਉਨ੍ਹਾਂ ਦੀਆਂ ਮੰਗਾਂ ਨੂੰ ਮੰਨੇਗੀ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਆਪਣੇ ਐਲਾਨ ਪੱਤਰ ‘ਚ ਸ਼ਾਮਲ ਕਰੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।