ਹੈਰੀਕਾਨ ਦਾ ਹੋਇਆ ਗੋਲਡਨ ਬੂਟ, ਮਾਡ੍ਰਿਕ ਦੇ ਨਾਂਅ ਸਭ ਤੋਂ ਖ਼ਾਸ ਅਵਾਰਡ

ਮਬਾਪੇ, ਬੈਲਜ਼ੀਅਮ ਦਾ ਗੋਲਕੀਪਰ ਤੇ ਸਪੇਨ ਨੂੰ ਵੀ ਮਿਲੇ ਅਵਾਰਡ | Sports News

ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ ‘ਚ ਐਤਵਾਰ ਨੂੰ ਫਰਾਂਸ ਨੇ ਇਤਿਹਾਸ ਦੁਹਰਾਉਂਦੇ ਹੋਏ ਫਿਰ ਇੱਕ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਕਰਾਰੀ ਮਾਤ ਦੇ ਕੇ ਟਰਾਫ਼ੀ ਜਿੱਤ ਲਈ ਰੂਸ ‘ਚ ਹੋਏ ਇਸ 21ਵੇਂ ਵਿਸ਼ਵ ਕੱਪ ‘ਚ ਫਰਾਂਸ ਤਾਂ ਚੈਂਪਿਅਨ ਬਣਿਆ ਹੀ, ਇਸ ਦੇ ਨਾਲ ਨਾਲ ਵੱਖ ਵੱਖ ਟੀਮਾਂ ਤੋਂ ਕਈ ਅਜਿਹੇ ਖਿਡਾਰੀ ਵੀ ਸਾਹਮਣੇ ਆਏ ਜਿੰਨ੍ਹਾਂ ਦਾ ਪ੍ਰਦਰਸ਼ਨ ਪੂਰੀ ਦੁਨੀਆਂ ਨੇ ਪਸੰਦ ਕੀਤਾ 2018 ਵਿਸ਼ਵ ਕੱਪ ‘ਚ ਖੇਡਣ ਵਾਲੇ ਇਹਨਾਂ ਚੁਨਿੰਦਾ ਬੇਮਿਸਾਲ ਖਿਡਾਰੀਆਂ ਨੂੰ ਵੱਖ ਵੱਖ ਅਵਾਰਡ ਦਿੱਤੇ ਗਏ। (Sports News)

ਮਬਾਪੇ ਯੰਗ ਪਲੇਅਰ ਆਫ਼ ਦ ਵਰਲਡ ਕੱਪ’ | Sports News

ਇਸ ਟੂਰਨਾਮੈਂਟ ‘ਚ ‘ਯੰਗ ਪਲੇਅਰ ਆਫ਼ ਦ ਵਰਲਡ ਕੱਪ’ ਭਾਵ ਸਭ ਤੋਂ ਸ਼ਾਨਦਾਰ ਨੌਜਵਾਨ ਖਿਡਾਰੀ ਦਾ ਅਵਾਰਡ ਫਰਾਂਸ ਦੇ ਅਮਬਾਪੇ ਦੇ ਨਾਂਅ ਰਿਹਾ 19 ਸਾਲ ਦੇ ਅਮਬਾਪੇ ਨੇ ਆਪਣੀ ਫਰਾਟਾ ਰਫ਼ਤਾਰ ਦਾ ਜਲਵਾ ਦਿਖਾਉਂਦੇ ਹੋਏ ਇਸ ਵਿਸ਼ਵ ਕੱਪ ‘ਚ 4 ਗੋਲ ਕੀਤੇ ਇਸ ਅਵਾਰਡ ਲਈ 21 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਦਾਅਵੇਦਾਰ ਹੁੰਦੇ ਹਨ 2014 ‘ਚ ਇਹ ਅਵਾਰਡ ਫਰਾਂਸ ਦੇ ਪਾਲ ਪੋਗਬਾ ਨੂੰ ਮਿਲਿਆ ਸੀ। (Sports News)

ਹੈਰੀਕੇਨ ਨੂੰ ‘ਗੋਲਡਨ ਬੂਟ’ | Sports News

ਸਭ ਤੋਂ ਜ਼ਿਆਦਾ ਗੋਲ ਦਾਗਣ ਲਈ ਵਿਸ਼ਵ ਕੱਪ ਦਾ ਦੂਸਰਾ ਵੱਡਾ ਅਵਾਰਡ ‘ਗੋਲਡਨ ਬੂਟ’  ਅਵਾਰਡ ਇੰਗਲੈਂਡ ਦੇ ਕਪਤਾਨ ਹੈਰੀਕੇਨ ਨੂੰ ਮਿਲਿਆ ਉਸਨੇ ਟੂਰਨਾਮੈਂਟ ‘ਚ ਕੁੱਲ 6 ਗੋਲ ਕੀਤੇ। (Sports News)

ਮੌਡ੍ਰਿਕ ਨੂੰ ‘ਗੋਲਡਨ ਬਾੱਲ ਅਵਾਰਡ’

ਕ੍ਰੋਏਸ਼ੀਆ ਦੀ ਟੀਮ ਭਾਵੇਂ ਆਪਣਾ ਪਹਿਲਾ ਵਿਸ਼ਵ ਕੱਪ ਨਹੀਂ ਜਿੱਤ ਸਕੀ ਪਰ ਪਹਿਲੀ ਵਾਰ ਫਾਈਨਲ ‘ਚ ਪਹੁੰਚਣ ਲਈ ਕਪਤਾਨ ਲੁਕਾ ਮੋਡ੍ਰਿਕ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਇਸ ਲਈ ਉਸਨੂੰ ਇਸ ਵਿਸ਼ਵ ਕੱਪ ਦਾ ‘ਗੋਲਡਨ ਬਾੱਲ ਅਵਾਰਡ’ ਦਿੱਤਾ ਗਿਆ, ਜੋ ਵਿਸ਼ਵ ਕੱਪ ਦੇ ਸਭ ਤੋਂ ਬਿਹਤਰੀਨ ਖਿਡਾਰੀ ਦੇ ਨਾਂਅ ਜਾਂਦਾ ਹੈ 2014 ‘ਚ ਇਹ ਅਵਾਰਡ ਅਰਜਨਟੀਨਾ ਦੇ ਲਿਓਨਲ ਮੈਸੀ ਨੂੰ ਮਿਲਿਆ ਸੀ।

ਬੈਲਜ਼ੀਅਮ ਦੇ ਗੋਲਕੀਪਰ ਨੂੰ ‘ਗੋਲਡਨ ਗਲਵ’

ਇਸ ਵਿਸ਼ਵ ਕੱਪ ‘ਚ ਤੀਸਰੇ ਸਥਾਨ ‘ਤੇ ਰਹੀ ਬੈਲਜ਼ੀਅਮ ਟੀਮ ਦੇ ਗੋਲਕੀਪਰ ਥਿਬਾੱਸ ਕੋਰਟਾਈਸ ਨੂੰ ਸਭ ਤੋਂ ਸ਼ਾਨਦਾਰ ਗੋਲਕੀਪਰ ਚੁਣਿਆ ਗਿਆ ਅਤੇ ਉਸਨੂੰ ਗੋਲਡਨ ਗਲਵ’ ਅਵਾਰਡ ਦਿੱਤਾ ਗਿਆ ਉਸਨੇ 7 ਮੈਚਾਂ ‘ਚ 27 ਗੋਲ ਰੋਕੇ।

ਸਪੇਨ ਨੇ ਜਿੱਤਿਆ ਫੇਅਰ ਪਲੇ ਅਵਾਰਡ

2010 ਦੀ ਚੈਂਪੀਅਨ ਅਤੇ ਕੁਆਰਟਰ ਫਾਈਨਲ ‘ਚ ਬਾਹਰ ਹੋਣ ਵਾਲੀ ਟੀਮ ਸਪੇਨ ਨੂੰ ਇਸ ਵਿਸ਼ਵ ਕੱਪ ‘ਚ ‘ਫੀਫਾ ਫੇਅਰ ਪਲੇ’ ਟਰਾਫ਼ੀ ਦਿੱਤੀ ਗਈ ਘੱਟ ਤੋਂ ਘੱਟ ਦੂਸਰੇ ਗੇੜ ਤੱਕ ਪਹੁੰਚਣ ਵਾਲੀ ਟੀਮ ਇਸ ਦੀ ਦਾਅਵੇਦਾਰ ਹੁੰਦੀ ਹੈ 2014 ‘ਚ ਇਹ ਕੋਲੰਬੀਆ ਨੂੰ ਮਿਲਿਆ ਸੀ।