ਰੈਂਕਿੰਗ ਂਚ ਲੰਮੀ ਛਾਲ ਮਾਰ ਕੁਲਦੀਪ ਛੇਵੇਂ ਨੰਬਰ ‘ਤੇ,ਵਿਰਾਟ ਬਰਕਰਾਰ ਅੱਵਲ

Cricket - India v Australia - Second One Day International Match - Kolkata, India – September 21, 2017 – India's Kuldeep Yadav (L) celebrates with his team mates after dismissing Australia's Pat Cummins. REUTERS/Adnan Abidi

ਏਜੰਸੀ, ਦੁਬਈ, 18 ਜੁਲਾਈ

ਇੰਗਲੈਂਡ ‘ਚ ਟੈਸਟ ਲੜੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਕੁਲਦੀਪ ਯਾਦਵ ਲਈ ਦਿਨ ਦੂਹਰੀ ਖ਼ੁਸ਼ੀ ਦਾ ਰਿਹਾ ਟੈਸਟ ਟੀਮ ‘ਚ ਜਗ੍ਹਾ ਦੇ ਨਾਲ ਕੁਲਦੀਪ ਆਈ.ਸੀ.ਸੀ. ਇੱਕ ਰੋਜ਼ਾ ਰੈਂਕਿੰਗ ‘ਚ ਅੱਠ ਸਥਾਨ ਦੀ ਲੰਮੀ ਛਾਲ ਲਗਾ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ
ਕੁਲਦੀਪ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੇ ਮੈਚ ‘ਤੇ ਛੇ ਵਿਕਟਾਂ ਲੈਣ ਸਮੇਤ ਕੁੱਲ 9 ਵਿਕਟਾਂ ਹਾਸਲ ਕੀਤੀਆਂ ਅਤੇ 14ਵੇਂ ਤੋਂ ਛੇਵੇਂ ਸਥਾਨ ‘ਤੇ ਪਹੁੰਚ ਗਿਆ

 

ਆਖ਼ਰੀ ਮੈਚ ਂਚ ਵਿਕਟ ਨਾ ਮਿਲਣ ਦਾ ਹੋਇਆ ਨੁਕਸਾਨ

 

ਕੁਲਦੀਪ ਨੇ ਪਹਿਲੇ ਮੈਚ ‘ਚ ਛੇ ਵਿਕਟਾਂ ਲੈਣ ਤੋਂ ਬਾਅਦ ਆਪਣੀ ਸਰਵਸ੍ਰੇਸ਼ਠ 698 ਦੀ ਰੈਂਕਿੰਗ ਹਾਸਲ ਕਰ ਲਈ ਸੀ ਪਰ ਆਖ਼ਰੀ ਮੈਚ ‘ਚ ਕੋਈ ਵਿਕਟ ਨਾ ਮਿਲਣ ਕਾਰਨ ਉਸਦੀ ਰੇਟਿੰਗ ਹੁਣ 684 ਆ ਗਈ ਹੈ ਇੱਕ ਰੋਜ਼ਾ ਬੱਲੇਬਾਜ਼ੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਨੰਬਰ ਇੱਕ ‘ਤੇ ਬਣੇ ਹੋਏ ਹਨ ਬੁਮਰਾਹ ਹਾਲਾਂਕਿ ਉਂਗਲੀ ਦੀ ਸੱਟ ਕਾਰਨ ਇੱਕ ਰੋਜ਼ਾ ਲੜੀ ‘ਚ ਨਹੀਂ ਖੇਡ ਸਕਿਆ ਉਸਦੀ ਰੇਟਿੰਗ787 ਤੋਂ 775 ‘ਤੇ ਪਹੁੰਚੀ ਹੈ
ਵਿਰਾਟ ਨੂੰ ਵੀ ਬੱਲੇਬਾਜ਼ੀ ‘ਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਰੇਟਿੰਗ ‘ਚ ਦੋ ਅੰਕਾਂ ਦੇ ਤੌਰ ‘ਤੇ ਮਿਲਿਆ ਅਤੇ ਹੁਣ ਉਸਦੀ ਰੇਟਿੰਗ 911 ਹੋ ਗਈ ਹੈ ਉਹ ਹੁਣ ਆਲ ਟਾਈਮ ਰੇਟਿੰਗ ਦੇ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਨੂੰ ਪਿੱਛੇ ਛੱਡ ਕੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ

 

ਭਾਰਤ ਵਿਰੁੱਧ ਮੈਨ ਆਫ਼ ਦ ਸੀਰੀਜ਼ ਰੂਟ ਦੂਜੇ ਸਥਾਨ ਂਤੇ

ਆਖ਼ਰੀ ਮੈਚ ‘ਚ ਨਾਬਾਦ ਸੈਂਕੜਾ ਲਗਾ ਕੇ ਇੰਗਲੈਂਡ ਨੂੰ ਲੜੀ ‘ਚ 2-1 ਨਾਲ ਜਿੱਤ ਦਿਵਾਉਣ ਵਾਲੇ ਜੋ ਰੂਟ ਆਪਣੀ ਅੱਵਲ ਰੇਟਿੰਗ ਨਾਲ ਵਿਰਾਟ ਤੋਂ ਬਾਅਦ ਦੋ ਨੰਬਰ ਬੱਲੇਬਾਜ਼ ਬਣ ਗਏ ਹਨ ਪਾਕਿਸਤਾਨ ਦੇ ਬਾਬਰ ਆਜਮ ਦੂਸਰੇ ਤੋਂ ਤੀਸਰੇ ਅਤੇ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਤੀਸਰੇ ਤੋਂ ਪੰਜਵੇਂ ਸਥਾਨ ‘ਤੇ ਖ਼ਿਸਕ ਗਏ ਹਨ ਭਾਰਤ ਦੇ ਰੋਹਿਤ ਇੱਕ ਵਾਰ ਫਿਰ 800 ਦੀ ਰੈਕਿੰਗ ਪਾਰ ਕਰਕੇ  806 ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਇਮ ਹਨ ਓਪਨਰ ਸ਼ਿਖਰ ਧਵਨ ਅਤੇ ਵਿਕਟਕੀਪਰ ਧੋਨੀ 10ਵੇਂ ਅਤੇ 14ਵੇਂ ਸਥਾਨ ‘ਤੇ ਬਣੇ ਹੋਏ ਹਨ

ਗੇਂਦਬਾਜ਼ੀ ਂਚ ਬੁਮਰਾਹ ਅੱਵਲ ਕਾਇਮ

ਗੇਂਦਬਾਜ਼ੀ ‘ਚ ਬੁਮਰਾਹ ਪਹਿਲੇ, ਅਫ਼ਗਾਨਿਸਤਾਨ ਦਾ ਰਾਸ਼ਿਦ ਖਾਨ ਦੂਸਰੇ ਅਤੇ ਪਾਕਿਸਤਾਨ ਦਾ ਹਸਨ ਅਲੀ ਤੀਸਰੇ ਸਥਾਨ ‘ਤੇ ਬਣੇ ਹੋਏ ਹਨ ਆਖ਼ਰੀ ਮੈਚ ‘ਚ ਮੈਨ ਆਫ਼ ਦਾ ਮੈਚ ਆਦਿਲ ਰਾਸ਼ਿਦ ਦਾ ਅੱਠਵਾਂ ਸਥਾਨ ਬਰਕਰਾਰ ਹੈ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਦੋ ਸਥਾਨ ਡਿੱਗ ਕੇ 10ਵੇਂ, ਭੁਵਨੇਸ਼ਵਰ ਕੁਮਾਰ ਚਾਰ ਸਥਾਨ ਖ਼ਿਸਕ ਕੇ 30ਵੇਂ ਅਤੇ ਹਾਰਦਿਕ ਪਾਂਡਿਆ 8 ਸਥਾਨ ਖ਼ਿਸਕ ਕੇ 39ਵੇਂ ਸਥਾਨ ‘ਤੇ ਪਹੁੰਚ ਗਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।