ਹਰਦਿਆਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਾਨਵਤਾ ਦੇ ਲੇਖੇ

ਵੱਡੀ ਗਿਣਤੀ ’ਚ ਪੁੱਜੇ ਪਿੰਡ ਵਾਸੀ, ਪੰਚਾਇਤ ਅਤੇ ਸਾਧ-ਸੰਗਤ ਨੇ ਮਿ੍ਰਤਕ ਦੇਹ ਨੂੰ ਸੇਜਲ ਅੱਖਾਂ ਨਾਲ ਕੀਤਾ ਰਵਾਨਾ (Body Donation)

(ਜਸਵੰਤ ਰਾਏ) ਮਾਣੂੰਕੇ। ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਨਵੀਂ ਸੇਧ ਦੇ ਰਿਹਾ ਹੈ ਉਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਦਰਸਾਏ ਜਾਂਦੇ ਮਾਰਗ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਹਲਕਾ ਜਗਰਾਓਂ ਦੇ ਅਤੇ ਬਲਾਕ ਮਾਣੂੰਕੇ ’ਚ ਪੈਂਦੇ ਪਿੰਡ ਹਠੂਰ ਦੇ ਡੇਰਾ ਸ਼ਰਧਾਲੂ ਹਰਦਿਆਲ ਸਿੰਘ ਇੰਸਾਂ (68) ਪੁੱਤਰ ਕਰਤਾਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ (Body Donation) ਕਰ ਦਿੱਤੀ ਗਈ।

ਪਿੰਡ ’ਚੋਂ 6ਵੇਂ ਅਤੇ ਬਲਾਕ ਮਾਣੂੰਕੇ ਦੇ 31ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ()

ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੱਵਿਤਰ ਸਿੱਖਿਆ ’ਤੇ ਚੱਲਦਿਆਂ ਹਰਦਿਆਲ ਸਿੰਘ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਇਸੇ ਤਹਿਤ ਉਨ੍ਹਾਂ ਦੀ ਪਤਨੀ ਗੁਰਚਰਨ ਕੌਰ ਇੰਸਾਂ, ਪੁੱਤਰਾਂ ਗੁਰਜੰਟ ਇੰਸਾਂ, ਤਰਸੇਮ ਇੰਸਾਂ ਤੇ ਲਖਵੀਰ ਇੰਸਾਂ ਸਮੇਤ ਪਰਿਵਾਰਕ ਮੈਂਬਰਾਂ ਵੱਲੋਂ ਮਿ੍ਰਤਕ ਦਾ ਸਰੀਰ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਹਾਪੁੜ (ਯੂ.ਪੀ.) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਦੱਸਣਯੋਗ ਹੈ ਕਿ ਸਰੀਰਦਾਨੀ ਹਰਦਿਆਲ ਸਿੰਘ ਇੰਸਾਂ ਨੇ ਪਿੰਡ ਹਠੂਰ ’ਚੋਂ 6ਵੇਂ ਅਤੇ ਬਲਾਕ ਮਾਣੁੰਕੇ ’ਚੋਂ 31ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ।

ਉਨ੍ਹਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਨੂੰਹਾਂ ਸੁਖਜਿੰਦਰ ਕੌਰ, ਸੁਖਪਾਲ ਕੌਰ, ਕੁਲਵੀਰ ਕੌਰ ਪੋਤਰੀਆਂ ਲਵਪ੍ਰੀਤ ਕੌਰ, ਅਵਨੀਤ ਕੌਰ ਅਤੇ ਅੰਸ਼ਪ੍ਰੀਤ ਕੌਰ ਨੇ ਮੋਢਾ ਦੇ ਕੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਇਸ ਮੌਕੇ ਬਲਾਕ ਭੰਗੀਦਾਸ ਬਲਵੀਰ ਇੰਸਾਂ, ਪੰਚਾਇਤ ਮੈਂਬਰ ਰਣਜੋਧ ਸਿੰਘ, 15 ਮੈਂਬਰਾਂ ਪ੍ਰੀਤਮ ਇੰਸਾਂ, ਕਪੂਰ ਇੰਸਾਂ, ਰਾਮਦੀਪ ਇੰਸਾਂ ਬਰਨਾਲਾ, ਭੰਗੀਦਾਸ ਸੁਰਜੀਤ ਇੰਸਾਂ, ਜੱਸੀ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਗੁਰਦੀਪ ਕੌਰ ਇੰਸਾਂ, ਸੁਜਾਨ ਚਰਨਜੀਤ ਕੌਰ ਇੰਸਾਂ, ਛਿੰਦਰਪਾਲ ਕੌਰ ਇੰਸਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਪਿੰਡਾਂ ਦੇ ਭੰਗੀਦਾਸਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਜਲ ਅੱਖਾਂ ਨਾਲ ਸਰੀਰਦਾਨੀ ਹਰਦਿਆਲ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਪਿੰਡ ਦੀ ਪਰਿਕਰਮਾ ਕਰਦਿਆਂ ਗੱਡੀ ’ਚ ਮਿ੍ਰਤਕ ਦੇਹ ਨੂੰ ਰਵਾਨਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ