ਸੇਵਾਦਾਰਾਂ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ

ਸੇਵਾਦਾਰਾਂ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਯੂਥ ਦੇ ਸੇਵਾਦਾਰਾਂ ਨੇ ਨਹਿਰ ਵਿਚ ਡਿੱਗੀ ਇੱਕ ਬੇਸਹਾਰਾ ਗਊ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਉਸ ਨੂੰ ਆਪਣੇ ਏਰੀਆ ਭੰਗੀਦਾਸ ਵਿੱਕੀ ਇੰਸਾਂ ਦਾ ਫੋਨ ਆਇਆ ਕਿ ਇੱਕ ਗਊ ਨਹਿਰ ਵਿਚ ਡਿੱਗੀ ਹੋਈ ਹੈ ਕੁਝ ਹੀ ਦੇਰ ਵਿਚ ਸੇਵਾਦਾਰ ਗਊ ਨੂੰ ਕੱਢਣ ਲਈ ਪਹੁੰਚ ਗਏ।

ਮੋਹਨ ਇੰਸਾਂ ਨੇ ਦੱਸਿਆ ਕਿ ਇਹ ਗਊ ਲਗਭਗ ਪਿਛਲੇ ਦੋ ਦਿਨਾਂ ਤੋਂ ਨਹਿਰ ਵਿਚ ਫਸੀ ਹੋਈ ਸੀ ਇਸ ਮੌਕੇ ਸੇਵਾਦਾਰ ਕਾਲਾ ਇੰਸਾਂ, ਕੋਮਲ ਇੰਸਾਂ, ਸੰਤੋਖ ਇੰਸਾਂ, ਗੁਰਤੇਜ ਇੰਸਾਂ, ਰਜਤ ਇੰਸਾਂ, ਪ੍ਰਭੂ ਇੰਸਾਂ, ਸ਼ੈਂਕੀ ਇੰਸਾਂ ਅਤੇ ਵਿੱਕੀ ਇੰਸਾਂ ਨੇ ਗਾਂ ਨੂੰ ਬਾਹਰ ਕੱਢਣ ’ਚ ਮੱਦਦ ਕੀਤੀ ਇਸ ਮੌਕੇ ਹਾਜ਼ਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ