ਭਾਜਪਾ ਦਾ ਗ੍ਰਾਫ਼ ਡਿੱਗਿਆ, ਕਾਂਗਰਸ ਨੂੰ ਦੁੱਗਣੀ ਤਰੱਕੀ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਮਹਾਂਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਰੁਝਾਨਾਂ ‘ਚ ਭਾਜਪਾ-ਸ਼ਿਵਸੈਨਾ ਗਠਜੋੜ 158 ਸੀਟਾਂ ‘ਤੇ ਵਾਧਾ ਬਣਾ ਕੇ ਸਪੱਸ਼ਟ ਬਹੁਮਤ ਵੱਲ ਹੈ ਜਦੋਂਕਿ ਹਰਿਆਣਾ ‘ਚ ਤ੍ਰਿਕੋਣੀ ਵਿਧਾਨ ਸਭਾ ਬਣੀ ਹੈ ਭਾਜਪਾ ਨੇ 40, ਕਾਂਗਰਸ 31, ਜੇਜੇਪੀ 10 ਤੇ ਹੋਰ 9 ‘ਤੇ ਜਿੱਤ ਪ੍ਰਾਪਤ ਕੀਤੀ ਹੈ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਅਭੈ ਸਿੰਘ ਚੌਟਾਲਾ ਇੱਕੋ-ਇੱਕ ਸੀਟ ਐਲਨਾਬਾਦ ਤੋਂ ਚੋਣ ਜਿੱਤੇ ਹਨ।
ਕੁਲ-ਮਿਲਾ ਕੇ ਇਸ ਸਮੇਂ ਤਿਕੋਣੀ ਸਥਿਤੀ ਬਣੀ ਨਜ਼ਰ ਆ ਰਹੀ ਹੈ ਤੇ ਸੂਬੇ ‘ਚ ਸਰਕਾਰ ਬਣਾਉਣ ‘ਚ ਸੱਤਾ ਦੀ ਚਾਬੀ ਜਜਪਾ ਤੇ ਅਜ਼ਾਦ ਉਮੀਦਵਾਰਾਂ ਦੇ ਹੱਥਾਂ ‘ਚ ਹੈ ਹਰਿਆਣਾ ‘ਚ ਭਾਜਪਾ ਵੱਡੀ ਪਾਰਟੀ ਵਜੋਂ ਉੱਭਰਨ ਦੇ ਬਾਵਜ਼ੂਦ ਆਪਣਾ ਪਿਛਲਾ ਪ੍ਰਦਰਸ਼ਨ ਨਹੀਂ ਦੁਹਰਾ ਸਕੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਉਸ ਨੂੰ 47 ਸੀਟਾਂ ਮਿਲੀਆਂ ਸਨ ਤੇ ਪਿਛਲੀਆਂ ਲੋਕ ਸਭਾ ਚੋਣਾਂ ‘ਚ ਸਾਰੀਆਂ ਦਸ ਸੀਟਾਂ ਜਿੱਤ ਕੇ ਪਾਰਟੀ ਦਾ ਝੰਡਾ ਲਹਿਰਾਇਆ ਸੀ ਇਸ ਵਾਰ ਉਸ ਨੂੰ ਸਿਰਫ਼ 40 ਸੀਟਾਂ ‘ਤੇ ਸੰਤੋਸ਼ ਕਰਨਾ ਪਿਆ ਹੈ ਸਰਕਾਰ ਬਣਾਉਣ ਲਈ ਉਸ ਨੂੰ ਅਜ਼ਾਦ ਉਮੀਦਵਾਰਾਂ ਜਾਂ ਜਨਨਾਇਕ ਜਨਤਾ ਪਾਰਟੀ ਦਾ ਸਹਿਯੋਗ ਲੈਣਾ ਪਵੇਗਾ।
ਮਹਾਂ. ‘ਚ ਭਾਜਪਾ-ਸ਼ਿਵ ਸੈਨਾ ਫਿਰ ਬਣਾਉਣਗੇ ਸਰਕਾਰ
ਮਹਾਂਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਰੁਝਾਨਾਂ ‘ਚ ਖਬਰ ਲਿਖੇ ਜਾਣ ਤੱਕ ਭਾਜਪਾ-ਸ਼ਿਵਸੈਨਾ ਗਠਜੋੜ 158 ਸੀਟਾਂ ‘ਤੇ ਵਾਧਾ ਬਣਾ ਕੇ ਸਪੱਸ਼ਟ ਬਹੁਮਤ ਵੱਲ ਹੈ ਮਹਾਂਰਾਸ਼ਟਰ ‘ਚ ਭਾਜਪਾ-ਸ਼ਿਵ ਸੈਨਾ ਗਠਜੋੜ ਨੇ ਲਗਾਤਾਰ ਦੂਜੀ ਵਾਰ ਆਪਣਾ ਕਬਜ਼ਾ ਕਾਇਮ ਰੱਖਿਆ ਹੈ ਮਹਾਂਰਾਸ਼ਟਰ ‘ਚ ਕਾਂਗਰਸ ਤੇ ਆਰਸੀਪੀ ਗਠਜੋੜ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਭਾਜਪਾ-ਸ਼ਿਵ ਸੈਨਾ ਦਾ ਬਹੁਮਤ ਦਾ ਅੰਕੜਾ ਘੱਟ ਗਿਆ ਹੈ ਮਹਾਂਰਾਸ਼ਟਰ ‘ਚ ਅਗਲੇ ਪੰਜ ਸਾਲਾਂ ਲਈ ਮੁੜ ਭਾਜਪਾ ਦੀ ਅਗਵਾਈ ‘ਚ ਸਰਕਾਰ ਬਣ ਰਹੀ ਹੈ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਪਾਰਟੀ ਦੇ ਅੰਕੜਿਆਂ ‘ਚ ਕਮੀ ਦਰਜ ਕੀਤੀ ਗਈ ਹੈ ਜਦੋਂਕਿ ਸ਼ਿਵ ਸੈਨਾ ਤੇ ਐਨਸੀਪੀ ਨੇ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।