ਗੜਿਆਂ ਤੇ ਭਾਰੀ ਮੀਂਹ ਨੇ ਛੇੜੀ ਕੰਬਣੀ, ਕਿਵੇਂ ਰਹੇਗਾ ਭਲਕ ਦਾ ਮੌਸਮ

Weather Update Punjab

ਲੁਧਿਆਣਾ ਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ ’ਚ ਪੂਰਾ ਦਿਨ ਛਾਈ ਰਹੀ ਬੱਦਲਵਾਈ | Weather Update Punjab

  • ਮੌਸਮ ਮਾਹਿਰਾਂ ਮੁਤਾਬਕ ਭਲਕੇ ਵੀ ਇਸ ਤਰ੍ਹਾਂ ਹੀ ਰਹਿਣਗੇ ਹਾਲਾਤ | Weather Update Punjab

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ੁੱਕਰਵਾਰ ਸਵੇਰ ਤੋਂ ਬਦਲੇ ਮੌਸਮ ਦੇ ਮਿਜ਼ਾਜ ਨੇ ਇੱਕ ਵਾਰ ਫ਼ਿਰ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਦੇਰ ਰਾਤ ਤੋਂ ਹੀ ਚੱਲ ਰਹੀਆਂ ਤੇਜ਼ ਹਵਾਵਾਂ ਤੇ ਹੋਈ ਹਲਕੀ ਬਾਰਿਸ਼ ਨੇ ਮੁੜ ਮੌਸਮ ’ਚ ਠੰਢਕ ਲਿਆ ਰੱਖੀ ਹੈ। ਜਿਸ ਕਾਰਨ ਠੰਡ ਤੋਂ ਅਵੇਸ਼ਲੇ ਹੋਏ ਲੋਕਾਂ ਨੂੰ ਮੁੜ ਗਰਮ ਕੱਪੜਿਆਂ ਦੀ ਵਰਤੋਂ ਕਰਨੀ ਪੈ ਗਈ ਹੈ। ਲੁਧਿਆਣਾ ਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ ’ਚ ਸ਼ਨਿੱਚਰਵਾਰ ਪੂਰਾ ਦਿਨ ਅਸਮਾਨ ’ਚ ਬੱਦਲਵਾਈ ਛਾਈ ਰਹੀ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸੂਬੇ ਭਰ ’ਚ ਅੱਜ 3 ਮਾਰਚ ਨੂੰ ਵੀ ਹਾਲਾਤ ਜਿਉਂ ਦੀ ਤਿਉਂ ਰਹਿਣ ਵਾਲੇ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਨਿੱਚਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ ਪੂਰਾ ਦਿਨ ਹੀ ਅਸਮਾਨ ’ਚ ਬੱਦਲਵਾਈ ਛਾਏ ਰਹਿਣ ਕਾਰਨ ਮੌਸਮ ਠੰਢਕ ਦਾ ਅਹਿਸਾਸ ਹੁੰਦਾ ਰਿਹਾ। (Weather Update Punjab)

ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ‘ਚ ਤਿੰਨ ਕਾਬੂ

ਜਿਸ ’ਚ ਤੇਜ਼ ਹਵਾਵਾਂ ਨੇ ਹੋਰ ਵਾਧਾ ਕੀਤਾ। ਤੇਜ਼ ਹਵਾਵਾਂ ਦਰਮਿਆਨ ਸੜਕ ’ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ’ਤੇ ਸਵਾਰ ਹੋ ਕੇ ਡਿਊਟੀਆਂ ਜਾਂ ਆਪਣੇ ਕੰਮਾਂ ’ਤੇ ਪਹੁੰਚਣ ਵਾਲਿਆਂ ਨੂੰ ਮੁੜ ਗਰਮ ਕੱਪੜੇ ਪਹਿਨਣ ਲਈ ਮਜ਼ਬੂਰ ਹੋਣਾ ਪਿਆ। ਪਿਛਲੇ ਦਿਨਾਂ ’ਚ ਦੁਪਹਿਰ ਦਾ 22 ਡਿਗਰੀ ਸੈਲਸੀਅਸ ਲਾਗੇ ਪੁੱਜਾ ਤਾਪਮਾਨ ਸ਼ੁੱਕਰਵਾਰ ਤੋਂ ਮੁੜ ਹੇਠਾਂ ਆ ਗਿਆ। ਕਿਉਂਕਿ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਸੂਰਜ ਦੇਵਤਾ ਗਾਇਬ ਰਿਹਾ ਤੇ ਪੂਰਾ ਦਿਨ ਰੁਕ-ਰੁਕ ਕੇ ਜ਼ਿਲ੍ਹੇ ਭਰ ’ਚ ਹਲਕੀ- ਹਲਕੀ ਕਿਣ-ਮਿਣ ਹੁੰਦੀ ਰਹੀ। ਪਿਛਲੇ ਕਈ ਦਿਨਾਂ ਤੋਂ ਟੀ ਸਰਟਾਂ ਜਾਂ ਸਿਰਫ਼ ਸਰਟਾਂ ’ਚ ਘੁੰਮਦੇ ਲੋਕ ਅੱਜ ਮੁੜ ਜੈਕਟਾਂ ਆਦਿ ਗਰਮ ਕੱਪੜੇ ਪਹਿਨੇ ਦਿਖਾਈ ਦਿੱਤੇ। ਮਿਲੀ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸ਼ਹਿਰ ਜਗਰਾਓਂ ਵਿਖੇ ਗੜ੍ਹੇਮਾਰੀ ਹੋਣ ਤੋਂ ਇਲਾਵਾ ਖੰਨਾ, ਰਾਏਕੋਟ, ਮੁੱਲਾਂਪੁਰ- ਦਾਖਾ ’ਚ ਵੀ ਮੀਂਹ ਪਿਆ ਹੈ।

ਇਸ ਤਰ੍ਹਾ ਰਹੇਗਾ ਐਤਵਾਰ ਦਾ ਮੌਸਮ | Weather Update Punjab

ਮਾਹਿਰਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਪੱਛਮੀ ਗੜਬੜੀ ਕਾਰਨ 3 ਮਾਰਚ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁੱਝ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅਗਲੇ 24 ਘੰਟਿਆਂ ਦੌਰਾਨ ਅਧਿਕਤਮ ਤਾਪਮਾਨ ਵਿੱਚ 2-4 ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਉਸਤੋਂ ਬਾਅਦ ਇਲਾਕੇ ਵਿੱਚ 2-4 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦਾ ਵੀ ਅਨੁਮਾਨ ਹੈ।