TieCon Startup ਪ੍ਰੋਗਰਾਮ : ਨਵੇਂ ideas ਰਾਹੀਂ ਵਪਾਰ ਕਰਨ ਵਾਲੇ ਨੌਜਵਾਨਾਂ ਨੂੰ ਮੁੱਖ ਮੰਤਰੀ ਨੇ ਕੀਤਾ ਸੰਬੋਧਨ

Punjab News

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਟਾਈਕੌਨ ਸਟਾਰਟ ਅਪ ਪ੍ਰੋਗਰਾਮ ਵਿਖੇ ਚੰਡੀਗੜ੍ਹ ਪਹੁੰਚੇ। ਮੁੱਖ ਮੰਤਰੀ ਨੇ ਨਵੇਂ ਆਈਡੇ ਨਾਲ ਵਪਾਰ ਕਰਨ ਵਾਲੇ ਨੌਜਾਵਾਨਾਂ ਨਾਲ ਆਪਣੀ ਗੱਲ ਸਾਂਝੀ ਕੀਤੀ। ਮਾਨ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਪੁਰਾਣੀਆਂ ਅਸਫਲਤਾਵਾਂ ਨੂੰ ਤੁਸੀਂ ਦਿਲ ਅਤੇ ਦਿਮਾਗ ਚੋਂ ਕੱਢ ਕੇ ਆਪਣੇ ਕੰਮ ‘ਤੇ ਧਿਆਨ ਦਿਓ। ਕਾਮਯਾਬੀ ਤੁਹਾਡੇ ਕਦਮ ਚੁੰਮੇਗੀ। ਤੁਸੀਂ ਜਿਸ ਮਰਜ਼ੀ ਦਫ਼ਤਰ ਅਤੇ ਕੁਰਸੀ ‘ਤੇ ਬੈਠੋ ਜਾਓ ਪਰ ਆਪਣੀ ਅਹਿਮੀਅਤ ਹਮੇਸ਼ਾ ਬਰਕਰਾਰ ਰੱਖੋ. ਤੁਸੀਂ ਆਪਣੇ ਕੰਮ ਦੀ ਬਦੌਲਤ ਹੀ ਦੁਨੀਆ ‘ਚ ਜਾਣੇ ਜਾਂਦੋ ਹੋ। Punjab News

ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ : ਮਾਨ

ਉਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ‘ਚ ‘ਬਿਜ਼ਨਸ ਬਲਾਸਟਰ’ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਬੱਚਿਆਂ ਨੂੰ ਆਪਣਾ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ। ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਮਾਪੇ ਆਪਣੇ ਬੱਚਿਆਂ ਲਈ ਵੱਡੇ-ਵੱਡੇ ਬੈਂਕ ਬੈਲੇਂਸ, ਪ੍ਰਾਪਰਟੀਆਂ ਛੱਡਣ ਦੀ ਬਜਾਏ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਤਾਂ ਕਿ ਉਹ ਕਿਸੇ ‘ਤੇ ਨਿਰਭਰ ਨਾ ਰਹਿਣ ਸਗੋਂ ਉਹ ਖ਼ੁਦ ਕੰਮ ਕਰਨਾ ਸਿੱਖਣ। ਜਹਾਜ਼ ਵਿੱਚ ਬਹੁਤ ਤਾਕਤ ਹੁੰਦੀ ਹੈ, ਪਰ ਉਹ ਆਪਣੇ ਆਪ ਨਹੀਂ ਉੱਡ ਸਕਦਾ। ਇੱਕ ਛੋਟਾ ਜਿਹਾ ਟਰੈਕਟਰ ਉਸ ਨੂੰ ਖਿੱਚ ਕੇ ਰਨਵੇ ‘ਤੇ ਲੈ ਜਾਂਦਾ ਹੈ, ਫ਼ਿਰ ਉੱਡਦਾ ਹੈ। ਸਾਡੇ ਬੱਚਿਆਂ ਵਿੱਚ ਵੀ ਟੈਲੇਂਟ ਦੀ ਕੋਈ ਕਮੀ ਨਹੀਂ, ਉਹ ਬਹੁਤ ਵੱਡੇ ਜਹਾਜ਼ ਬਣ ਸਕਦੇ ਹਨ। ਅਸੀਂ ਇਹਨਾਂ ਨੂੰ ਚੰਗਾ ਮਹੌਲ ਦੇਣ ਲਈ ਵਚਨਬੱਧ ਹਾਂ। Punjab News

ਉਨਾਂ ਅੱਗੇ ਕਿਹਾ ਕਿ ਜੋ ਵੀ ਬਿਜੈਨਸ ਕਰਨਾ ਚਾਹੁੰਦੇ ਹਨ ਉਹ ਪੰਜਾਬ ‘ਚ ਆਉਣ, ਨਿਵੇਸ਼ ਕਰਨ। ਮੈਂ ਯਕੀਨ ਦਿਵਾਉਂਦਾ ਹਾਂ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲੀ ਪੰਜਾਬ ਦੀ ਧਰਤੀ ਬਰਕਤਾਂ ਵਾਲੀ ਹੈ, ਇੱਥੇ ਕੋਈ ਭੁੱਖਾ ਨਹੀਂ ਮਰਦਾ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ‘ਚ ਪਿਛਲੇ ਕਰੀਬ ਦੋ ਸਾਲਾਂ ਦੌਰਾਨ ਨਾਮੀ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਹੁਣ ਤੱਕ 70, 000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ‘ਚ ਆ ਚੁੱਕਿਆ ਹੈ। ਵਪਾਰ ਦੇ ਨਾਲ-ਨਾਲ ਅਸੀਂ ਰੁਜ਼ਗਾਰ ਨੂੰ ਵੀ ਅਹਿਮੀਅਤ ਦੇ ਰਹੇ ਹਾਂ। Punjab News

ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਕੀਤਾ ਸਿਆਸਤ ਛੱਡਣ ਦਾ ਐਲਾਨ

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਾਡੀ ਸਰਕਾਰ ਵੱਲੋਂ ਵੱਖ-ਵੱਖ ਕੰਮਾਂ ਲਈ ਕਲਰ ਕੋਡਿੰਗ ਸਟੈਂਪ ਪੇਪਰ ਜਾਰੀ ਕੀਤੇ ਗਏ ਹਨ, ਜਿਸ ਨਾਲ ਹੁਣ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਹੁਣ ਸਾਰੀਆਂ ਖੱਜਲ-ਖ਼ੁਆਰੀਆਂ ਖਤਮ ਕਰ ਦਿੱਤੀਆਂ ਹਨ। ਅਸੀਂ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ 1 ਅਪ੍ਰੈਲ ਤੋਂ 31 ਜੁਲਾਈ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਲਿਆ ਸੀ, ਜਿਸ ਨਾਲ 55 ਮੈਗਾਵਾਟ ਬਿਜਲੀ ਦੀ ਬੱਚਤ ਹੋਈ। ਲੋਕਾਂ ਦੇ ਕੰਮ ਸਮੇਂ ਸਿਰ ਹੋਏ ਅਤੇ ਖੱਜਲ-ਖੁਆਰੀਆਂ ਘਟੀਆਂ ਤੇ ਲੋਕ ਬਹੁਤ ਖੁਸ਼ ਹਨ।