ਗੁਰੂਗ੍ਰਾਮ ਸਫਾਈ ਮਹਾਂ ਅਭਿਆਨ : ਘਰ ਦੀ ਰੋਟੀ, ਘਰ ਦੀ ਦਾਲ, ਸਵੱਛਤਾ ’ਚ ਅਸੀਂ ਬੇਮਿਸਾਲ

RAJ-2

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ Gurugram Safai Maha Abhiyan ’ਚ ਦਿਖੇ ਅਨੋਖੇ ਨਜ਼ਾਰੇ

  • ਹਰ ਕੋਈ ਕਰ ਰਿਹਾ ਸੀ ਸੇਵਾਦਾਰਾਂ ਦੇ ਜ਼ਜ਼ਬੇ ਦੀ ਸ਼ਲਾਘਾ

(ਲਖਜੀਤ ਇੰਸਾਂ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਅਭਿਆਨ ਤਹਿਤ ਕਈ ਅਨੋਖੇ ਨਜ਼ਾਰੇ ਦੇਖਣ ਨੂੰ ਮਿਲੇ। ਸਫਾਈ ਮਹਾਂ ਅਭਿਆਨ ’ਚ ਹਿੱਸਾ ਲੈਣ ਪਹੁੰਚੇ ਸੇਵਾਦਾਰ ਨੇ ਸਿਰਫ ਆਪਣੇ ਖਰਚੇ ’ਤੇ ਗੁਰੂਗ੍ਰਾਮ ਪਹੁੰਚੇ ਸਗੋਂ ਆਪਣੇ ਖਾਣ-ਪੀਣ ਦਾ ਸਮਾਨ ਵੀ ਘਰੋਂ ਲੈ ਕੇ ਗਏ। ਸੇਵਾਦਾਰਾਂ ਨੇ ਘਰ ਦੀ ਦਾਲ, ਘਰ ਦੀ ਰੋਟੀ ਤੇ ਘਰੋਂ ਲਿਆਂਦੇ ਗਏ ਰਾਸ਼ਨ ਰਾਹੀਂ ਬਣਾਈ ਚਾਹ ਪੀਣ ਤੋਂ ਬਾਅਦ ਸਫਾਈ ਮਹਾਂ ਅਭਿਆਨ ਦੇ ਇਸ ਯੱਗ ’ਚ ਆਹੂਤੀ ਪਾਈ।

RAJ-3

RAJ-1

  • ਹਰ ਕੋਈ ਕਰ ਰਿਹਾ ਸੀ ਸੇਵਾਦਾਰਾਂ ਦੇ ਜ਼ਜ਼ਬੇ ਦੀ ਸ਼ਲਾਘਾ

ਸੇਵਾਦਾਰਾਂ ਦੇ ਇਸ ਜ਼ਜਬੇ ਨੂੰ ਵੇਖ ਕੇ ਹਰ ਕੋਈ ਹੈਰਾ ਸੀ ਤੇ ਉਨਾਂ ਦੇ ਸੇਵਾ ਕਾਰਜ ਨੂੰ ਸਲਾਮ ਕਰ ਰਿਹਾ ਸੀ। ਗੁਰੂਗ੍ਰਾਮ ਤੋਂ ਹਸਨਪੁਰ ਤੇ ਦਰਬਾਰੀਪੁਰ ਪਿੰਡ ’ਚ ਸ੍ਰੀਗੰਗਾਨਗਰ ਜ਼ਿਲ੍ਹਾ ਤੋਂ ਆਏ ਸੇਵਾਦਾਰਾਂ ਦੀਆਂ ਕਈ ਬੱਸਾਂ ਜਦੋਂ ਸਕੂਲ ਆਂਗਣ ਤੋਂ ਬਾਹਰ ਪਿੰਡ ਦੀ ਮੁੱਖ ਗਲੀ ’ਚ ਰੁਕੀ। ਪਿੰਡ ਵਾਸੀ ਇਸ ਤੋਂ ਪਹਿਲਾਂ ਕੁਝ ਸਮਝ ਪਾਉਂਦੇ ਉਸ ਤੋਂ ਪਹਿਲਾਂ ਹੀ ਬੱਸਾਂ ਤੋਂ ਉਤਰ ਰਹੇ ਸੇਵਾਦਾਰ ਝਾੜੂ, ਬੱਠਲ ਤੇ ਕਹੀਆਂ ਆਦਿ ਹੱਥਾਂ ’ਚ ਫੜੇ ਸਕੂਲ ਦੇ ਸਾਹਮਣੇ ਇਕੱਠੇ ਹੋਣ ਲੱਗੇ। ਇੰਨਾ ਹੀ ਨਹੀਂ ਇਨਾਂ ਦੇ ਹੱਥਾਂ ’ਚ ਖਾਣ-ਪੀਣ ਦਾ ਸਮਾਨ ਵੀ ਸੀ। ਕੋਈ ਸਿਲੰਡਰ ਲਈ ਆ ਰਿਹਾ ਸੀ ਤਾਂ ਕੋਈ ਚਾਹ ਦੀ ਪਤੀਲਾ ਤਾਂ ਕਿਸੇ ਦੇ ਹੱਥ ’ਚ ਅੱਗ ਮਚਾਉਣ ਵਾਲੀ ਭੱਠੀ ਸੀ। ਸੇਵਾਦਾਰ ਸਕੂਲ ਆਂਗਣ ’ਚ ਦਾਖਲ ਹੋਏ ਤਾਂ ਸਾਰੇ ਸਮੂਹ ’ਚ ਬੈਠ ਕੇ ਆਪਣੇ ਘਰੋਂ ਲਿਆਂਦਾ ਭੋਜਨ ਤੋ ਹੋਰ ਖਾਣ-ਪੀਣ ਦੀਆਂ ਵਸਤੂਆਂ ਖਾਣ ਲੱਗੇ।

ਤਰੋਤਾਜ਼ਾ ਹੋਣ ਤੋਂ ਬਾਅਦ ਜਦੋਂ ਸੇਵਾ ਕਾਰਜ ਸ਼ੁਰੂ ਹੋਇਆ ਤਾਂ ਸੇਵਾਦਾਰਾਂ ਦੀ ਤੇਜ਼ੀ ਨੂੰ ਵੇਖ ਕੇ ਪਿੰਡ ਵਾਲੇ ਹੈਰਾਨ ਸਨ ਤੇ ਸ਼ਲਾਘਾ ਵੀ ਕਰ ਰਹੇ ਸਨ। ਇਹ ਨਜ਼ਾਰਾ ਸਿਰਫ ਹਸਨਪੁਰ ਦਾ ਦਰਬਾਰੀਪੁਰ ’ਚ ਹੀ ਨਹੀਂ ਸਗੋਂ ਸ਼ਹਿਰ ਦੇ ਹਰ ਉਸ ਕੋਨੇ ’ਚ ਸੀ, ਜਿਸ ’ਚ ਸਫਾਈ ਮਹਾਂ ਅਭਿਆਨ ’ਚ ਸ਼ਾਮਲ ਹੋਣ ਆਏ ਸੇਵਾਦਾਰ ਇਕੱਠੇ ਹੋਏ ਸਨ. ਸੇਵਾਦਾਰ ਸਮੂਹ ’ਚ ਬੈਠ ਕੇ ਚਾਹ-ਨਾਸ਼ਤੇ ਦਾ ਮਜ਼ਾ ਲੈ ਰਹੇ ਸਨ। ਇਹ ਨਜ਼ਾਰਾ ਸਿਰਫ ਗੁਰੂਗ੍ਰਾਮ ’ਚ ਹੀ ਨਹੀਂ ਸਗੋਂ ਹਰ ਉਸ ਮਾਰਗ ’ਤੇ ਸੀ ਜੋ ਗੁਰੂਗ੍ਰਾਮ ਆ ਰਿਹਾ ਸੀ।

balbra

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਵੱਡੀ ਗਿਣਤੀ ’ਚ ਪਹੁੰਚੀ ਸੇਵਾਦਾਰ ਭੈਣਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ