ਗੁਰਪ੍ਰੀਤ ਸਿੰਘ ਸਚਦੇਵਾ ਨੇ ਡਿਪਟੀ ਕੰਟਰੋਲਰ ਵਜੋਂ ਅਹੁਦਾ ਸੰਭਾਲਿਆ

Faridkot News
ਗੁਰਪ੍ਰੀਤ ਸਿੰਘ ਸਚਦੇਵਾ ਨੇ ਡਿਪਟੀ ਕੰਟਰੋਲਰ ਵਜੋਂ ਅਹੁਦਾ ਸੰਭਾਲਿਆ

ਫਰੀਦਕੋਟ (ਗੁਰਪ੍ਰੀਤ ਪੱਕਾ)। ਗੁਰਪ੍ਰੀਤ ਸਿੰਘ ਸਚਦੇਵਾ ਨੇ ਦਫਤਰ-ਅੰਦਰੂਨੀ ਪੜਤਾਲ ਸੰਸਥਾ (ਮਾਲ) ਵਿੱਤ ਵਿਭਾਗ ਪੰਜਾਬ ਫਰੀਦਕੋਟ ਵਿਖੇ ਬਤੌਰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਪਦਉਨਤ ਹੋਣ ਉਪਰੰਤ ਆਪਣਾ ਅਹੁਦਾ ਸੰਭਾਲ ਲਿਆ। ਸ੍ਰੀ ਗੁਰਪ੍ਰੀਤ ਸਿੰਘ ਸਚਦੇਵਾ ਪਹਿਲਾਂ ਪੰਜਾਬ ਰੋਡਵੇਜ਼, ਮੋਗਾ ਵਿਖੇ ਬਤੌਰ ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਆਪਣੀ ਸੇਵਾਵਾ ਨਿਭਾ ਰਹੇ ਸਨ।

ਜ਼ਿਕਰਯੋਗ ਹੈ ਕਿ ਸ੍ਰੀ ਗੁਰਪ੍ਰੀਤ ਸਿੰਘ ਸਚਦੇਵਾ 2010 ਬੈਚ ਦੇ ਐਸ.ਏ.ਐਸ. ਅਧਿਕਾਰੀ ਹਨ ਅਤੇ ਮਿਤੀ- 18/07/2024 ਨੂੰ ਬਤੌਰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਪਦ ਉਨਤ ਹੋਏ ਹਨ। ਇਹ ਪਦਉਨਤੀ ਉਨ੍ਹਾਂ ਦੇ ਸ਼ਾਨਦਾਰ ਸੇਵਾ ਰਿਕਾਰਡ ਦੇ ਸਨਮੁੱਖ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਆਟੋ-ਰਿਕਸ਼ਾ/ਈ-ਰਿਕਸ਼ਾ ਡਰਾਈਵਰਾਂ ਲਈ ਅਹਿਮ ਖ਼ਬਰ, ਨਵੇਂ ਆਦੇਸ਼ ਜਾਰੀ

ਇਸੇ ਮੌਕੇ ਓਮ ਪ੍ਰਕਾਸ਼ ਚੌਧਰੀ ਰਿਟਾ. ਜੇ.ਸੀ.ਐਫ.ਏ. ਸ੍ਰੀ ਕ੍ਰਿਸ਼ਨ ਕੁਮਾਰ ਹਾਂਡਾ ਰਿਟਾ. ਡੀ.ਸੀ.ਐਫ.ਏ.. ਸ੍ਰੀ ਕੇਹਰ ਸਿੰਘ ਰਿਟਾ. ਡੀ.ਸੀ.ਐਫ.ਏ.. ਸ੍ਰੀਮਤੀ ਕਸ਼ਮੀਰ ਕੌਰ ਰਿਟਾ. ਜ਼ਿਲ੍ਹਾ ਖਜ਼ਾਨਾ ਅਫਸਰ ਫਰੀਦਕੋਟ, ਕੁਲਜੀਤ ਸਿੰਘ, ਏ.ਸੀ ਐਫ.ਏ.. ਸੁਮੀਤ ਕੁਮਾਰ ਸ਼ਰਮਾ, ਏ.ਸੀ.ਐਫ.ਏ. ਗੁਰਪ੍ਰਤਾਪ ਸਿੰਘ, ਸੈਕਸ਼ਨ ਅਫਸਰ ਵਿਕਾਸ ਕੁਮਾਰ ਸੈਕਸ਼ਨ ਅਫਸਰ, ਸੁਭਾਸ ਗੁਪਤਾ ਰਿਟਾ. ਏ.ਸੀ.ਐਫ.ਏ. ਅਤੇ ਵਿਪਨ ਗਰਗ ਆਡੀਟਰ, ਸ੍ਰੀਮਤੀ ਰਮਨਦੀਪ ਕੌਰ ਸਟੈਨੋ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜ਼ਰ ਸਨ ਤੇ ਉਨ੍ਹਾਂ ਵੱਲੋਂ ਸਚਦੇਵਾ ਨੂੰ ਜੀ ਆਂਇਆਂ ਆਖਿਆ ਗਿਆ।

LEAVE A REPLY

Please enter your comment!
Please enter your name here