ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Punjab Sports...

    Punjab Sports News: ਕਬੱਡੀ ਸੁਧਾਰ ਲਹਿਰ ਦੇ ਗੁਰਜੀਤ ਸਿੰਘ ਬਣੇ ਪ੍ਰਧਾਨ, ਮੰਦਰ ਮਿਰਜ਼ੇ ਕੇ ਨੂੰ ਸਕੱਤਰ ਚੁਣਿਆ 

    Punjab Sports News
    ਫਰੀਦਕੋਟ : ਕਬੱਡੀ ਸੁਧਾਰ ਲਹਿਰ ਦੇ ਪ੍ਰਧਾਨ ਗੁਰਜੀਤ ਸਿੰਘ, ਸਕੱਤਰ ਮੰਦਰ ਮਿਰਜ਼ੇ ਕੇ, ਮੀਤ ਪ੍ਰਧਾਨ ਸ਼ਵਿੰਦਰ ਸਿੰਘ ਭਲੂਰ, ਦਲਜੀਤ ਸਿੰਘ ਟੁਟੇਜਾ ਨਾਲ ਨਵੇਂ ਚੁਣੇ ਅੁਹਦੇਦਾਰ ਤੇ ਖੇਡ ਪ੍ਰੇਮੀ।

    Punjab Sports News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਬੱਡੀ ਸੁਧਾਰ ਲਹਿਰ ਫ਼ਰੀਦਕੋਟ ਦੀ ਮੈਂਬਰਸ਼ਿਪ ਸਬੰਧੀ ਸਫਲ ਮੀਟਿੰਗ ਕਸਬਾ ਮੁੱਦਕੀ ਦੇ ਗੋਲਡਨ ਟੇਸਟ ਰੈਸਟੋਰੈਂਟ ਅੰਦਰ ਹੋਈ। ਇਸ ਮੌਕੇ ਕਬੱਡੀ ਸੁਧਾਰ ਲਹਿਰ ਦੇ ਗੁਰਜੀਤ ਸਿੰਘ ਸਾਥੀ ਪੰਜਾਬ ਪੁਲਿਸ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਮੀਤ ਪ੍ਰਧਾਨ ਵਜੋਂ ਸ਼ਵਿੰਦਰ ਸਿੰਘ ਭਲੂਰ ਏ.ਐਸ.ਆਈ ਨੂੰ, ਜਨਰਲ ਸੈਕਟਰੀ ਮੰਦਰ ਮਿਰਜ਼ੇ ਕੇ ਨੂੰ, ਬਿੰਦਰ ਮਿਸ਼ਰੀ ਵਾਲਾ ਨੂੰ ਖਜ਼ਾਨਚੀ, ਕੈਪਟਨ ਸੁਰਜੀਤ ਸਿੰਘ ਘੁਮਿਆਰਾ ਨੂੰ ਜੁਆਇੰਟ ਖਜ਼ਾਨਚੀ, ਜਸਪਾਲ ਸਿੰਘ ਪਾਲੀ ਸੱਪਾਂਵਾਲੀ, ਪ੍ਰਗਟ ਸਿੰਘ ਢਿਲਵਾਂ ਨੂੰ ਸਲਾਹਕਾਰ, ਸੀਪਾ ਕੋਚ ਆਲਮ ਵਾਲਾ, ਬੂਟਾ ਖਾਨ, ਆਲਮ ਵਾਲਾ, ਰਣਦੀਪ ਸਿੰਘ ਢੀਮਾਂਵਾਲੀ, ਕੁਲਦੀਪ ਸਿੰਘ ਮੁੱਦਕੀ, ਸਰਪੰਚ ਸਾਰਜ ਸਿੰਘ,ਜਗਦੇਵ ਸਿੰਘ ਕਾਲੀਏਵਾਲਾ ਨੂੰ ਮੀਡੀਆ ਸਲਾਹਕਾਰ, ਦਲਜੀਤ ਸਿੰਘ ਟੁਟੇਜਾ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਖੇਡ ਪ੍ਰੇਮੀ ਹਾਜ਼ਰ ਸਨ।

    ਇਹ ਵੀ ਪੜ੍ਹੋ: Cricket News Today: ਇਸ ਦਿਨ ਤੋਂ ਸ਼੍ਰੀਲੰਕਾ-ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ਼, ਐਂਜਲੋ ਮੈਥਿਊਜ਼ ਲਈ ਬਹੁਤ ਖਾਸ ਹੋਵੇਗਾ …