ਜੀਐੱਸਟੀ : ਕੇਂਦਰ ਵੱਲੋਂ ਪੰਜਾਬ ਨੂੰ 2228 ਕਰੋੜ ਜਾਰੀ

GST, Released, Punjab , Center

 ਜੀਐਸਟੀ ਕੌਂਸਲ ਮੀਟਿੰਗ ਤੋਂ 2 ਦਿਨ ਪਹਿਲਾਂ ਜਾਰੀ ਕੀਤੀ ਰਕਮ

ਆਰਥਿਕ ਤੰਗੀ ‘ਚੋਂ ਲੰਘਦੇ ਪੰਜਾਬ ਨੂੰ ਆਇਆ ਸਾਹ

ਅਸ਼ਵਨੀ ਚਾਵਲਾ/ਚੰਡੀਗੜ੍ਹ। ਕੇਂਦਰ ਸਰਕਾਰ ਨੇ ਆਖ਼ਰਕਾਰ ਅੱਜ ਪੰਜਾਬ ਸਰਕਾਰ ਦੇ ਬਕਾਇਆ ਚਲ ਰਹੇ ਜੀਐਸਟੀ ਦੇ 2228 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਹਾਲਾਂਕਿ ਪੰਜਾਬ ਸਰਕਾਰ ਹੁਣ ਤੱਕ 4100 ਕਰੋੜ ਰੁਪਏ ਬਕਾਏ ਦੀ ਮੰਗ ਕਰ ਰਹੀ ਸੀ ਪਰ ਕੇਂਦਰ ਸਰਕਾਰ ਵੱਲੋਂ 14 ਫੀਸਦੀ ਵਾਧੇ ਵਾਲੀ ਹੀ ਰਕਮ ਜਾਰੀ ਕੀਤੀ ਗਈ ਹੈ, ਜਦੋਂਕਿ ਸਰਕਾਰ ਵੱਲੋਂ ਖਾਤੇ ਵਿੱਚ ਜਿਹੜਾ ਫ਼ਰਕ ਦੱਸਿਆ ਜਾ ਰਿਹਾ ਹੈ, ਉਸ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਫਿਰ ਵੀ 2228 ਕਰੋੜ ਜਾਰੀ ਹੋਣ ਨਾਲ ਪੰਜਾਬ ਸਰਕਾਰ ਨੂੰ ਇੱਕ ਵਾਰ ਸਾਹ ਜ਼ਰੂਰੀ ਆਇਆ ਹੈ  ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਕੇਂਦਰ ਸਰਕਾਰ ‘ਤੇ ਜੀਐਸਟੀ ਦੀ ਬਕਾਇਆ ਰਕਮ ਜਾਰੀ ਨਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਸੀ।

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਗਈ ਸੀ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤਿੰਨ ਵਾਰੀ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਾ ਕੇ ਹੋਏ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਮਿਲ ਕੇ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ੀਤੀ ਸੀ।  ਇਸ ਦੇ ਨਾਲ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸਣੇ 5 ਸੂਬੇ ਦੇ ਖਜਾਨਾ ਮੰਤਰੀਆਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਦੇ ਹੋਏ ਜੀਐਸਟੀ ਦੇ 14 ਫੀਸਦੀ ਵਾਧੇ ਵਾਲੀ ਰਕਮ ਜਾਰੀ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਲਗਾਤਾਰ ਪੰਜਾਬ ਅਤੇ ਕੇਂਦਰ ਵਿੱਚ ਸਿਆਸਤ ਭਖੀ ਹੋਈ ਸੀ।

ਜੀਐਸਟੀ ਕਾਉਂਸਿਲ ਦੀ ਮੀਟਿੰਗ

ਬੀਤੇ ਹਫ਼ਤੇ ਸੰਸਦ ਦੇ ਅੰਦਰ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਵੀ ਜੋਰ ਸ਼ੋਰ ਨਾਲ ਜੀਐਸਟੀ ਦਾ ਬਕਾਇਆ ਜਾਰੀ ਕਰਨ ਦੀ ਆਵਾਜ਼ ਚੁੱਕੀ ਗਈ ਸੀ ਤੇ ਹੁਣ ਇਸੇ ਹਫ਼ਤੇ ਨਿਰਮਲਾ ਸੀਤਾ ਰਮਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਗੱਲ ਪੰਜਾਬ ਦੇ 8 ਸੰਸਦ ਮੈਂਬਰਾਂ ਵੱਲੋਂ ਕਹੀ ਜਾ ਰਹੀਂ ਹੈ। ਇਥੇ ਹੀ 2 ਦਿਨਾਂ ਬਾਅਦ ਜੀਐਸਟੀ ਕਾਉਂਸਿਲ ਦੀ ਮੀਟਿੰਗ ਵੀ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਕਿ ਸੂਬੇ ਹੋਰ ਜਿਆਦਾ ਹੰਗਾਮਾ ਕਰਨ ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ ਜੀਐਸਟੀ ਦੇ ਬਕਾਏ ਨੂੰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਨੂੰ 2228 ਕਰੋੜ ਰੁਪਏ ਸੋਮਵਾਰ ਸ਼ਾਮ ਨੂੰ ਪ੍ਰਾਪਤ ਹੋਏ ਹਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।