ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ‘ਚ ਹੋਵੇ ਵਾਧਾ

Growth, Developing, Countries

ਦੱਖਣੀ ਅਫ਼ਰੀਕਾ ਨੇ ਰੱਖੀ ਮੰਗ

ਕੇਪ ਟਾਊਨ (ਏਜੰਸੀ)। ਦੱਖਣੀ ਅਫ਼ਰੀਕਾ ਨੇ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ‘ਚ ਵਾਧਾ ਕਰਨ ਦੀ ਅਪੀਲ ਕੀਤੀ ਹੈ। ਦੱਖਣੀ ਅਫ਼ਰੀਕਾ ਦੀ ਵਾਤਾਵਰਣ ਮੰਤਰੀ ਨੋਮਵੁਲਾ ਮੋਕੋਂਆਨੋ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੰਧੀ ਦੇ ਤਹਿਤ ਕਾਨਫਰੰਸ ਆਫ਼ ਪਾਰਟੀਜ਼ ਦੀ 24ਵੀਂ ਬੈਠਕ (ਸੀਓਪੀ-24) ‘ਚ ਇਹ ਅਪੀਲ ਕੀਤੀ। ਉਨ੍ਹਾਂ ਕਿਹਾਕਿ ਕੇਟੋਵਾਈਸ ਸੰਮੇਲਨ ‘ਚ ਪੈਰਿਸ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਕੀਤੇ ਗਏ ਕੰਮ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਇਸ ਗੱਲ ਦਾ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਪੈਰਿਸ ਸਮਝੌਤੇ ਦੇ ਰਾਜਨੀਤਿਕ ਸੰਤੁਲਨ ਨੂੰ ਬਰਕਰਾਰ ਰੱਖਿਆ ਜਾਵੇਗਾ। ਵਾਸਸ਼ੀਲ ਦੇਸ਼ਾਂ ਦੇ ਸਾਰੇ ਮਹੱਤਵਪੂਰਨ ਮੁੱਦਿਆਂ ਦਾ ਨਿਯਮ ਪੁਸਤਕ ‘ਚ ਹੱਲ ਕੀਤਾ ਜਾਵੇਗਾ। (Countries) 

ਉਨ੍ਹਾਂ ਕਿਹਾ ਕਿ ਸੀਓਪੀ 24 ਨੂੰ ਅਪਣਾ ਧਿਆਨ ਇਸ ਵਿਸ਼ੇ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਸਾਲ 2020 ਤੱਕ ਵਿਕਾਸਸ਼ੀਲ ਦੇਸ਼ਾਂ ਨੂੰ 100 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਹਰ ਸਾਲ ਜਲਵਾਯੂ ਬਦਲਾਅ ਲਈ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਲਵਾਯੂ ਬਦਲਾਅ ‘ਤੇ ਪੋਲੈਂਡ ਦੇ ਕੋਟੋਵਿਸ਼ ‘ਚ ਸੀਓਪੀ 24 ਦਾ ਸੰਮੇਲਨ ਐਤਵਾਰ ਨੂੰ ਸ਼ੁਰੂ ਹੋਇਆ ਹੈ ਅਤੇ ਇਸ ਦੀ ਸਮਾਪਤੀ ਪੋਲੈਂਡ ਦੇ ਰਾਸ਼ਟਰਪਤੀ ਦੇ ਭਾਸ਼ਨ ਨਾਲ 14 ਦਸੰਬਰ ਨੂੰ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।