ਸਰਕਾਰ ਨੇ ਪੰਜ ਸਾਲਾਂ ‘ਚ ਕਟਵਾਏ ਇੱਕ ਕਰੋੜ ਤੋਂ ਵੱਧ ਦਰੱਖ਼ਤ : ਸੂਰਜੇ ਵਾਲਾ
ਏਜੰਸੀ, ਨਵੀਂ ਦਿੱਲੀ
ਕਾਂਗਰਸ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਸਨੇ ਪੰਜ ਸਾਲ ‘ਚ ਇੱਕ ਕਰੋੜ ਤੋਂ ਵੱਧ ਦਰੱਖਤ ਕਟਵਾਉਣ ਦਾ ਹੁਕਮ ਦੇ ਕੇ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਅੱਜ ਟਵੀਟ ਕੀਤਾ ‘ਪੌਦੇ ਜੀਵਨ ਹਨ ਪੌਦੇ ਆਕਸੀਜ਼ਨ ਦਿੰਦੇ ਹਨ ਪੌਦੇ ਕਾਰਬਨ ਡਾਈਆਕਸਾਈਡ ਸੋਖਦੇ ਹਨ ਪੌਦੇ ਵਾਤਾਵਰਨ ਦੇ ਰੱਖਿਅਕ ਹਨ ਮੋਦੀ ਸਰਕਾਰ ਨੇ ਪੰਜ ਸਾਲਾਂ ‘ਚ 1,09,75,844 ਦਰੱਤਖ ਕੱਟ ਦਿੱਤੇ ਹਨ ਕੀ ਮੋਦੀ ਸਰਕਾਰ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ? ਉਨ੍ਹਾਂ ਲੋਕ ਸਭਾ ‘ਚ ਵਾਤਾਵਰਨ ਤੇ ਜੰਗਲਾਤ ਮੰਤਰੀ ਤੋਂ ਸ਼ੁੱਕਰਵਾਰ ਨੂੰ ਪੁੱਛੇ ਗਏ ਸਵਾਲਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਸਰਕਾਰ ਨੇ 2014-15 ‘ਚ 23 ਲੱਖ ਤੋਂ ਵੱਧ ਦਰੱਖਤ ਕੱਟਣ ਦੇ ਆਦੇਸ਼ ਦਿੱਤੇ ਜਦੋਂਕਿ 2017-18 ‘ਚ ਇਹ ਗਿਣਤੀ ਵਧ ਕੇ ਕਰੀਬ 26 ਲੱਖ ਤੇ 2018-19 ‘ਚ 27 ਲੱਖ ਤੋਂ ਵਧ ਪਹੁੰਚ ਗਈ ਇਸ ਤਰ੍ਹਾਂ ਪਿਤਛਲੇ ਪੰਜ ਸਾਲਾਂ ਦੌਰਾਨ ਸਰਕਾਰ ਨੇ ਵਿਕਾਸ ਦੇ ਨਾਂਅ ‘ਤੇ 1,09,75,844 ਦਰੱਖਤ ਕਟਵਾਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।