ਇੰਟਰ ਸਕੂਲ ਐਥਲੈਟਿਕਸ ਮੀਟ ਵਿੱਚ ਛਾਇਆ ਗੋਲਡਨ ਏਰਾ ਸਕੂਲ

Golden Era School

ਭਾਦਸੋਂ (ਸੁਸ਼ੀਲ ਕੁਮਾਰ)- ਦਿੱਲੀ ਪਬਲਿਕ ਸਕੂਲ ਪਟਿਆਲਾ ਦੁਆਰਾ ਪਟਿਆਲਾ ਸਹੋਦਿਆ ਕੰਪਲੈਕਸ ਦੇ ਸਹਿਯੋਗ ਨਾਲ ਕਰਵਾਈ ਗਈ ਦੋ ਦਿਨਾਂ ਇੰਟਰ ਸਕੂਲ ਐਥਲੈਟਿਕਸ ਮੀਟ ਵਿੱਚ ਗੋਲਡਨ ਏਰਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਰਿਲੇਅ ਦੌੜ ਵਿੱਚ ਸਿਲਵਰ ਮੈਡਲ,ਜਸਨੂਰ ਸਿੰਘ ਨੇ ਸਾਰਟ ਪੁੱਟ ਵਿੱਚ ਸਿਲਵਰ ਮੈਡਲ,ਨੌਵੀਂ ਜਮਾਤ ਦੀ ਵਿਦਿਆਰਥਣ ਮੰਨਤਪ੍ਰੀਤ ਕੌਰ ਨੇ ਲੌਂਗ ਜੰਪ ਅਤੇ ਰਿਲੇਅ ਦੌੜ ਵਿੱਚ ਸਿਲਵਰ ਮੈਡਲ, ਨਵਜੋਤ ਕੌਰ ਨੇ 200 ਮੀਟਰ ਦੌੜ ਵਿੱਚ ਬਰੋਨਜ਼ ਮੈਡਲ,ਹਰਸੀਰਤ ਕੌਰ ਨੇ ਸਾਰਟ ਪੁੱਟ ਵਿੱਚ ਬਰੋਨਜ਼ ਮੈਡਲ ਅਤੇ ਰਿਲੇਅ ਦੌੜ ਵਿੱਚ ਸਿਲਵਰ ਮੈਡਲ, ਮਨਮੀਤ ਕੌਰ ਨੇ ਰਿਲੇਅ ਦੌੜ ਵਿੱਚ ਸਿਲਵਰ ਮੈਡਲ, (Golden Era School)

ਅੱਠਵੀ ਜਮਾਤ ਦੀ ਵਿਦਿਆਰਥਣ ਪੂਜਾ ਨੇ ਰਿਲੇਅ ਦੌੜ ਵਿੱਚ ਬਰੋਨਜ਼ ਮੈਡਲ,ਜਸਕਰਨ ਸਿੰਘ ਨੇ ਲੌਂਗ ਜੰਪ ਅਤੇ 100 ਮੀਟਰ ਦੌੜ ਵਿੱਚ ਗੋਲਡ ਮੈਡਲ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਨਵਰੀਤ ਕੌਰ ਨੇ ਰਿਲੇਅ ਦੌੜ ਵਿੱਚ ਬਰੋਨਜ਼ ਮੈਡਲ, ਸੁਮਰੀਤ ਬਾਵਾ ਨੇ ਰਿਲੇਅ ਦੌੜ ਵਿੱਚ ਬਰੋਨਜ਼ ਮੈਡਲ, ਮਹੀਪਾਲ ਨੇ 400 ਮੀਟਰ ਦੌੜ ਵਿੱਚ ਬਰੋਨਜ਼ ਮੈਡਲ ਪ੍ਰਾਪਤ ਕੀਤਾ।ਇਸ ਇੰਟਰ ਸਕੂਲ ਐਥਲੈਟਿਕਸ ਮੀਟ ਵਿੱਚ ਅੱਠਵੀ ਜਮਾਤ ਦਾ ਵਿਦਿਆਰਥੀ ਜਸਕਰਨ ਸਿੰਘ ਅੰਡਰ-14 ਦਾ ਬੈਸਟ ਐਥਲੀਟ ਚੁਣਿਆ ਗਿਆ।ਇਸ ਐਥਲੈਟਿਕ ਮੀਟ ਵਿੱਚ ਹਿੱਸਾ ਲੈਣ ਵਾਲੇ 16 ਸਕੂਲਾਂ ਵਿੱਚੋਂ ਗੋਲਡਨ ਏਰਾ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ।

ਪੰਜਾਬ ‘ਚ ਬਦਲਿਆ ਮੌਸਮ, ਪਟਿਆਲਾ ‘ਚ ਪੈ ਰਿਹੈ ਸਵੇਰ ਤੋਂ ਮੀਂਹ

ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਚਮਕੌਰ ਵਰਮਾ,ਪ੍ਰਿੰਸੀਪਲ ਸ਼੍ਰੀਮਤੀ ਸੁਮੀਰਾ ਸ਼ਰਮਾ,ਕੁਆਰਡੀਨੇਟਰ ਪਰਵਿੰਦਰ ਸ਼ਰਮਾ,ਡੀ.ਪੀ.ਈ. ਗੌਰਵ ਪਾਂਡੇ ਅਤੇ ਦਿਲਪ੍ਰੀਤ ਸਿੰਘ ਟਿਵਾਣਾ ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। (Golden Era School)