ਦੁਬਈ ਤੋਂ ਪਰਤੇ ਨੌਜਵਾਨ ਕੋਲੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ 7.80 ਲੱਖ ਦਾ ਸੋਨਾ ਬਰਾਮਦ

gold

ਚੈਕਿੰਗ ਦੌਰਾਨ ਬੈਗ ’ਚ ਮਿਲਿਆ ਸੋਨਾ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਦੁਬਈ ਤੋਂ ਪਰਤੇ ਇਕ ਨੌਜਵਾਨ ਕੋਲੋਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਚੈਂਕਿੰਗ ਦੌਰਾਨ 7.80 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ। ਜਦੋਂ ਹਵਾਈ ਅੱਡੇ ’ਤੇ ਉਸ ਦੇ ਬੈੱਗ ਦੀ ਤਲਾਸ਼ੀ ਲਈ ਤਾਂ ਬੈੱਗ ’ਚ 150 ਗ੍ਰਾਮ ਸੋਨਾ ਮਿਲਿਆ ਅਤੇ ਪੁੱਛਣ ’ਤੇ ਉਕਤ ਨੌਜਵਾਨ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਉਸ ਤੋਂ ਸੋਨੇ ਦੀ ਖਰੀਦ ਸਬੰਧੀ ਦਸਤਾਵੇਜ਼ ਮੰਗੇ ਤਾਂ ਨੌਜਵਾਨ ਨੇ ਉਹ ਵੀ ਨਹੀਂ ਵਿਖਾ ਸਕਿਆ।

ਇਸ ਤੋਂ ਬਾਅਦ ਸੋਨਾ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ’ਤੇ ਦੁਬਈ ਤੋਂ ਪਰਤੇ ਸੁਖਦੇਵ ਸਿੰਘ ਕੋਲੋਂ ਕਸਟਮ ਵਿਭਾਗ ਨੇ 150 ਗ੍ਰਾਮ ਸੋਨਾ ਬਰਾਮਦ ਕੀਤਾ। ਕਸਟਮ ਵਿਭਾਗ ਨੇ ਡਿਟੇਨ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ’ਚ ਸੋਨਾ ਦੇ ਕੀਮਤ ਲੱਗਭਗ 7.80 ਲੱਖ ਰੁਪਏ ਬਣਦੀ ਹੈ।
ਕਸਟਮ ਵਿਭਾਗ ਦਾ ਕਹਿਣਾ ਹੈ ਕੋਈ ਮੁਸਾਫ਼ਰ ਜੇਕਰ ਬਾਹਰੋਂ ਸੋਨਾ ਲੈ ਕੇ ਆਉਂਦਾ ਹੈ ਤਾਂ ਉਸ ਕੋਲੋਂ ਵਿੱਕਰੀ ਸਮੇਤ ਟੈਕਸ ਬਿੱਲ ਦਿਖਾਉਣ ਲਈ ਕਿਹਾ ਜਾਂਦਾ ਹੈ ਜੇਕਰ ਉਸ ਕੋਲ ਬਿੱਲ ਹੁੰਦਾ ਹੈ ਤਾਂ ਉਸ ਨੂੰ ਜਾਣ ਦਿੱਤਾ ਜਾਂਦਾ ਹੈ ਨਹੀਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ