Gidderbaha By Election: ਗਿੱਦੜਬਾਹਾ ਜਿਮਨੀ ਚੋਣ ਅਮਨ-ਸ਼ਾਂਤੀ ਨਾਲ ਸੰਪੰਨ

Gidderbaha By Election
Gidderbaha By Election: ਗਿੱਦੜਬਾਹਾ ਜਿਮਨੀ ਚੋਣ ਅਮਨ-ਸ਼ਾਂਤੀ ਨਾਲ ਸੰਪੰਨ

Gidderbaha By Election: (ਰਾਜਵਿੰਦਰ ਬਰਾੜ) ਗਿੱਦੜਬਾਹਾ। ਗਿੱਦੜਬਾਹਾ ਹਲਕੇ ਵਿਚ ਅੱਜ ਹੋਈ ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ ਪੋਲਿੰਗ ਦਾ ਕੰਮ ਪੂਰਨ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਿਆ। ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਦੌਰਾਨ ਲੋਕਾਂ ਵਿਚ ਵੋਟਾਂ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਸਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਮੀਆ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ।

ਵਰਣਨਯੋਗ ਹੈ ਕਿ ਗਿੱਦੜਬਾਹਾ ਵਿਖੇ 7 ਵਜੇ ਸ਼ੁਰੂ ਹੋਏ ਪੋਲਿੰਗ ਦੌਰਾਨ ਸਵੇਰੇ 9 ਵਜੇ ਤੱਕ ਕਰੀਬ 15 ਫੀਸਦੀ, 11 ਵਜੇ ਤੱਕ 33 ਫੀਸਦੀ, 1 ਵਜੇ ਤੱਕ 49 ਫੀਸਦੀ, 3 ਵਜੇ ਤੱਕ 65 ਫੀਸਦੀ ਅਤੇ ਸ਼ਾਮ 5 ਵਜੇ ਤੱਕ 78 ਫੀਸਦੀ ਪੋਲਿੰਗ ਹੋ ਚੁੱਕੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਆਪਣੇ ਪਰਿਵਾਰ ਸਮੇਤ ਕਪਾਹ ਮੰਡੀ ਸਥਿਤ ਪੋਲਿੰਗ ਬੂਥ ਨੰ 151 ਤੇ ਆਪਣੀ ਵੋਟ ਪਾਈ।

ਇਹ ਵੀ ਪੜ੍ਹੋ: Rain: ਭਾਰੀ ਮੀਂਹ ਪੈਣ ਨਾਲ 5 ਜ਼ਿਲ੍ਹਿਆਂ ’ਚ ਸਕੂਲ ਬੰਦ

ਇਸ ਮੌਕੇ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਹ ਖੁਦ ਨੂੰ ਆਪਣੀ ਵੋਟ ਪਾ ਰਹੇ ਹਨ, ਜਦੋਂ ਕਿ ਉਨ੍ਹਾਂ ਦੇ ਦੋਵੇਂ ਪ੍ਰਮੁੱਖ ਵਿਰੋਧੀ ਉਮੀਦਵਾਰ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਦੀਆਂ ਵੋਟਾਂ ਗਿੱਦੜਬਾਹਾ ਹਲਕੇ ਤੋਂ ਬਾਹਰ ਹੋਣ ਕਾਰਨ ਉਹ ਆਪਣੇ-ਆਪ ਨੂੰ ਵੋਟ ਨਹੀਂ ਪਾ ਸਕਦੇ। ਤਿੰਨਾਂ ਪ੍ਰਮੁੱਖ ਉਮਦੀਵਾਰਾਂ ਨੇ ਕੀਤਾ ਆਪਣੀ ਆਪਣੀ ਜਿੱਤ ਦਾ ਦਾਅਵਾ-ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ, ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।

ਨਤੀਜੇ 23 ਨਵੰਬਰ ਨੂੰ | Gidderbaha By Election

ਗਿੱਦੜਬਾਹਾ ਜਿਮਨੀ ਚੋਣ ਦੇ ਨਤੀਜੇ 23 ਨਵੰਬਰ ਨੂੰ ਆਉਣਗੇ। ਅੱਜ ਹਲਕੇ ਦੇ ਵੋਟਰਾਂ ਵੱਲੋਂ 14 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨ ਵਿਚ ਬੰਦ ਕਰ ਦਿੱਤੀ ਹੈ ਅਤੇ 23 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਹਲਕੇ ਦੇ ਲੋਕ ਕਿਸ ਨੂੰ ਵਿਧਾਨ ਸਭਾ ਦਾ ਰਾਸਤਾ ਦਿਖਾਉਂਦੇ ਹਨ ਅਤੇ ਕਿਸ ਨੂੰ ਘਰ ਦਾ।

LEAVE A REPLY

Please enter your comment!
Please enter your name here