ਅਭੱਦਰ ਲੋਕਾਂ ਤੋਂ ਸਿੱਖੀ ਭੱਦਰਤਾ
ਇੱਕ ਹਕੀਮ ਆਪਣੀਆਂ ਦਵਾਈਆਂ ਦੇ ਨਾਲ-ਨਾਲ ਨਸੀਹਤਾਂ ਲਈ ਵੀ ਕਾਫ਼ੀ ਪ੍ਰਸਿੱਧ ਹੋਇਆ ਉਹ ਜਿੰਨਾ ਵਧੀਆ ਹਕੀਮ ਸੀ, ਓਨਾ ਹੀ ਨੇਕ-ਦਿਲ ਇਨਸਾਨ ਵੀ ਸੀ ਇੱਕ ਵਾਰ ਦੀ ਗੱਲ ਹੈ ਕਿ ਉਸ ਦੇ ਇੱਕ ਜਾਣਕਾਰ ਨੇ ਉਸ ਤੋਂ ਪੁੱਛਿਆ, ‘ਹਕੀਮ ਸਾਹਿਬ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇੰਨਾ ਸਲੀਕਾ, ਹਲੀਮੀ ਕਿੱਥੋਂ ਸਿੱਖੀ?’ ‘ਅਭੱਦਰ ਤੇ ਅਸੱਭਿਆ ਲੋਕਾਂ ਕੋਲੋਂ’ ਹਕੀਮ ਨੇ ਜਵਾਬ ਦਿੱਤਾ ਹਕੀਮ ਦਾ ਜਵਾਬ ਕੁਝ ਵੱਧ ਹੀ ਡੁੰਘਾ ਸੀ ਜਾਣਕਾਰ ਵਿਅਕਤੀ ਉਸ ਨੂੰ ਕੁਝ ਸਮਝ ਨਾ ਸਕਿਆ ਇਸ ਲਈ ਉਹ ਬੋਲਿਆ, ‘ਇਹ ਕਿਵੇਂ ਹੋ ਸਕਦਾ ਹੈ? ਅਭੱਦਰ ਲੋਕ ਭਲਾ ਦੂਜਿਆਂ ਨੂੰ ਕੀ ਸਿਖਾ ਸਕਦੇ ਹਨ?’
ਹਕੀਮ ਨੇ ਕਿਹਾ , ”ਸੱਚ ਪੁੱਛੋ ਤਾਂ ਇਹ ਤੁਹਾਡੀ ਨਾਸਮਝੀ ਹੈ ਮੈਂ ਤਾਂ ਅਸੱਭਿਆ ਤੇ ਅਭੱਦਰ ਲੋਕਾਂ ਤੋਂ ਹੀ ਇਹ ਸਿੱਖਿਆ ਪ੍ਰਾਪਤ ਕੀਤੀ ਹੈ ਉਨ੍ਹਾਂ ਦੀਆਂ ਜੋ ਗੱਲਾਂ ਮੈਨੂੰ ਬੁਰੀਆਂ ਲੱਗੀਆਂ, ਉਨ੍ਹਾਂ ਨੂੰ ਮੈਂ ਤੁਰੰਤ ਤਿਆਗ ਦਿੱਤਾ ਸੋਚਿਆ, ਜੋ ਗੱਲ ਮੈਨੂੰ ਬੁਰੀ ਲੱਗੀ ਹੈ, ਉਹ ਹੋਰਾਂ ਨੂੰ ਵੀ ਬੁਰੀ ਲੱਗ ਸਕਦੀ ਹੈ
ਬਿਹਤਰ ਇਹੀ ਹੋਵੇਗਾ ਕਿ ਜਿਹੋ-ਜਿਹਾ ਵਿਹਾਰ ਤੁਸੀਂ ਦੂਜਿਆਂ ਤੋਂ ਆਪਣੇ ਲਈ ਚਾਹੁੰਦੇ ਹੋ, ਉਹੋ-ਜਿਹਾ ਹੀ ਵਿਹਾਰ ਤੁਸੀਂ ਦੂਜਿਆਂ ਨਾਲ ਕਰੋ’ਜਾਣਦੇ ਹੋ, ਇਹ ਹਕੀਮ ਕੋਈ ਹੋਰ ਨਹੀਂ, ਸਗੋਂ ਪ੍ਰਸਿੱਧ ਹਕੀਮ ਲੁਕਮਾਨ ਸੀ, ਜਿਸ ਨਾਲ ਸਬੰਧਤ ਇੱਕ ਕਹਾਵਤ ਵੀ ਪ੍ਰਚੱਲਿਤ ਹੈ ਕਿ ‘ਸ਼ੱਕ ਦਾ ਇਲਾਜ ਤਾਂ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.