ਜੀਡੀਪੀ ਦਰ 8.2 ਫੀਸਦੀ ‘ਤੇ ਪੁੱਜੀ

GDP, Rises, 8.2 Percent

ਪਹਿਲੀ ਤਿਮਾਹੀ ‘ਚ ਉਮੀਦ ਤੋਂ ਜ਼ਿਆਦਾ ਰਹੀ ਗ੍ਰੋਥ

  • ਖੇਤੀ, ਨਿਰਮਾਣ ‘ਚ ਤੇਜ਼ੀ ਨਾਲ ਵਧੀ ਜੀਡੀਪੀ
  • ਆਰਬੀਆਈ ਨੇ ਦਿੱਤਾ ਸੀ 7.4 ਫੀਸਦੀ ਦਰ ਦਾ ਅਨੁਮਾਨ

ਨਵੀਂ ਦਿੱਲੀ, (ਏਜੰਸੀ)। ਖੇਤੀ, ਉਸਾਰੀ ਵਰਗੇ ਖੇਤਰਾਂ ‘ਚ ਆਈ ਤੇਜ਼ੀ ਦੇ ਜ਼ੋਰ ‘ਤੇ ਜਾਰੀ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਾਧਾ ਦਰ ਵਧ ਕੇ 8.2 ਫੀਸਦੀ ‘ਤੇ ਪਹੁੰਚ ਗਈ ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸ ਮਿਆਦ ‘ਚ 5.6 ਫੀਸਦੀ ਰਹੀ ਸੀ। ਜੂਨ 2017 ‘ਚ ਸਮਾਪਤ ਪਹਿਲੀ ਤਿਮਾਹੀ ਤੋਂ ਬਾਅਦ ਅਰਥਵਿਵਸਥਾ ‘ਚ ਤੇਜ਼ੀ ਦਾ ਰੁਖ ਬਣਿਆ ਹੋਇਆ ਹੈ। ਸਾਲ 2017-18 ਦੀ ਦੂਜੀ ਤਿਮਾਹੀ ‘ਚ ਵਿਕਾਸ ਦਰ 6.3 ਫੀਸਦੀ, ਤੀਜੀ ਤਿਮਾਹੀ ‘ਚ ਵਿਕਾਸ ਦਰ ‘ਚ ਤੇਜ਼ੀ ਦਾ ਰੁਖ ਬਣਿਆ ਹੋਇਆ ਹੈ।

ਨੋਟਬੰਦੀ ਤੋਂ ਬਾਅਦ ਅਰਥਵਿਵਸਥਾ ‘ਚ ਸੁਸਤੀ ਆਈ ਸੀ ਤੇ ਇੱਕ ਜੁਲਾਈ 2017 ਨੂੰ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਕੀਤੇ ਜਾਣ ਤੋਂ ਬਾਅਦ ਨਿਰਮਾਣ ਗਤੀਵਿਧੀਆਂ ਸੁਸਤ ਪੈ ਗਈਆਂ ਸਨ। ਹੁਣ ਫਿਰ ਤੋਂ ਨਿਰਮਾਣ ਗਤੀਵਿਧੀਆਂ ਨਾਲ ਉਸਾਰੀ ਖੇਤਰ ‘ਚ ਵੀ ਤੇਜ਼ੀ ਆਉਣ ਲੱਗੀ ਹੈ ਤੇ ਇਸ ਦੇ ਜ਼ੋਰ ‘ਤੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਾਧਾ ਦਰ ‘ਚ ਵਾਧਾ ਹੋ ਰਿਹਾ ਹੈ। ਕੇਂਦਰੀ ਅੰਕੜੇ ਦਫ਼ਤਰ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਇਸ ਤਿਮਾਹੀ ‘ਚ ਨਿਰਮਾਣ ਗਤੀਵਿਧੀਆਂ ‘ਚ ਜਿੱਥੇ 13.5 ਫੀਸਦੀ ਦਾ ਵਾਧਾ ਹੋਇਆ ਹੈ ਉੱਥੇ ਖੇਤੀ ਖੇਤਰ ਦੀ ਵਾਧਾ ਦਰ ਵੀ 5.3 ਫੀਸਦੀ ‘ਤੇ ਪਹੁੰਚ ਗਈ ਹੈ। ਨਿਰਮਾਣ ਗਤੀਵਿਧੀਆਂ ‘ਚ  8.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਜੁਲਾਈ ‘ਚ ਕੋਰ ਉਤਪਾਦਨ ਦੀ ਵਾਧਾ ਦਰ 6.6 ਫੀਸਦੀ | GDP Rate

ਦੇਸ਼ ਦੇ ਉਦਯੋਗਿਕ ਵਿਕਾਸ ਨੂੰ ਮਾਪਣ ਵਾਲੇ ਕੋਰ ਉਤਪਾਦਨ ਦੀ ਵਾਧਾ ਦਰ ਮੌਜ਼ੂਦਾ ਸਾਲ ਦੇ ਜੁਲਾਈ ‘ਚ 6.6 ਫੀਸਦੀ ਦਰਜ ਕੀਤੀ ਗਈ ਹੈ ਜਦੋਂਕਿ ਇਸ ਤੋਂ ਪਿਛਲੇ ਸਾਲ ਦੀ ਮਿਆਦ ‘ਚ ਇਹ ਅੰਕੜਾ 4.8 ਫੀਸਦੀ ਰਿਹਾ ਸੀ। ਸਰਕਾਰ ਨੇ ਅੱਜ ਜਾਰੀ ਕੀਤੇ ਅੰਕੜਿਆਂ ਅਨੁਸਾਰ ਜਾਰੀ ਵਿੱਤੀ ਵਰ੍ਹੇ ‘ਚ ਹਾਲੇ ਤੱਕ ਕੋਰ ਉਤਪਾਦਨ ਦੀ ਵਾਧਾ ਦਰ 5.8 ਫੀਸਦੀ ਰਹੀ ਹੈ ਤੇ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੀ ਇਸ ਮਿਆਦ ‘ਚ ਇਹ ਦਰ 2.6 ਫੀਸਦੀ ਸੀ। ਕੋਰ ਉਤਪਾਦਨ ‘ਚ ਬੁਨਿਆਦੀ ਢਾਂਚਾ ਖੇਤਰ ਦੇ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ, ਗੈਸ, ਇਸਪਾਤ, ਸੀਮਿੰਟ ਤੇ ਬਿਜਲੀ ਸ਼ਾਮਲ ਹੁੰਦੇ ਹਨ। (GDP Rate)