‘ਆਨਲਾਈਨ’ ਭੋਜਨ ਖਰਾਬ ਕਰਨਗੇ ਮਲਵੱਈਆਂ ਦੇ ‘ਹਾਜ਼ਮੇ’

Garlic, Spoil, Online, Food

ਮਾਹਿਰਾਂ ਵੱਲੋਂ ਸਾਦਾ ਭੋਜਨ ਖਾਣ ਦੀ ਸਲਾਹ

ਬਠਿੰਡਾ(ਅਸ਼ੋਕ ਵਰਮਾ) | ਆਨਲਾਈਨ ਬੁਕਿੰਗ ਤਹਿਤ ਹੋਮ ਡਲਿਵਰੀ ਰਾਹੀਂ ਪਰੋਸਿਆ ਜਾ ਰਿਹਾ ਭੋਜਨ ਪੰਜਾਬੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਸਪਤਾਲਾਂ ‘ਚ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਮਰੀਜਾਂ ਦੀ ਵਧੀ ਗਿਣਤੀ ਇਸ ਤਰਫ ਇਸ਼ਾਰਾ ਕਰਦੀ ਹੈ ਤਕਰੀਬਨ ਤਿੰਨ ਦਹਾਕੇ ਪਹਿਲਾਂ ਤੱਕ ਘਰਾਂ ‘ਚ ਸੁਆਣੀਆਂ ਆਪਣੇ ਹੱਥੀਂ ਭੋਜਨ ਤਿਆਰ ਕਰਨ ਨੂੰ ਤਰਜੀਹ ਦਿੰਦੀਆਂ ਸਨ ਇਸ ਭੋਜਨ ਦੀ ਪੌਸ਼ਟਿਕਤਾ ਅਤੇ ਕੁਆਲਿਟੀ ਕਾਰਨ ਮਨੁੱਖਾਂ ‘ਚ ਬਿਮਾਰੀਆਂ ਵੀ ਘੱਟ ਸਨ ਕਿਉਂਕਿ ਖਾਣਾ ਪਕਾਉਣ ਵੇਲੇ ਘਰ ਦੇ ਘਿਓ, ਤੇਲ ਅਤੇ ਚੰਗੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਸ਼ਹਿਰੀ ਖੇਤਰਾਂ ‘ਚ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਹੋਏ ਪਸਾਰੇ ਨੇ ਪਰਿਵਾਰਾਂ ‘ਚ ਬਾਹਰ ਦਾ ਖਾਣਾ ਖਾਣ ਰੁਝਾਨ ਸ਼ੁਰੂ ਹੋ ਗਿਆ ਜਿਸ ਨੇ ਘਰੇਲੂ ਖਾਣੇ ਨੂੰ ਵੱਡੀ ਪੱਧਰ ਤੇ ਤਾਂ ਸੱਟ ਨਹੀਂ ਮਾਰੀ ਫਿਰ ਵੀ ਲੋਕ ਆਪਣੇ ਸਮਾਗਮਾਂ ਜਾਂ ਮਹਿਮਾਨਾਂ ਦੀ ਆਮਦ ‘ਤੇ ਹੋਟਲਾਂ ਦੇ ਭੋਜਨ ਨੂੰ ਪਹਿਲ ਦੇਣ ਲੱਗ ਪਏ ਸਨ ਜਿਆਦਾ ਤਬਦੀਲੀ ਉਦੋਂ ਦੇਖਣ ਨੂੰ ਮਿਲੀ ਜਦੋਂ ਕੁਝ ਸਮਾਂ ਪਹਿਲਾਂ ਮਾਲਵੇ ‘ਚ ਪ੍ਰਾਈਵੇਟ ਕੰਪਨੀਆਂ ਨੇ  ਖਾਣੇ ਦੀ ਹੋਮ ਡਲਿਵਰੀ ਸ਼ੁਰੂ ਕੀਤੀ ਜਿਸ ਨੂੰ ਸਿਹਤ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ ਇਕੱਲੇ ਬਠਿੰਡਾ ‘ਚ ਦੋ ਕੰਪਨੀਆਂ ਹਨ ਜਿਨ੍ਹਾਂ ਕੋਲ 800 ਦੇ ਕਰੀਬ ਲੜਕੇ ਭੋਜਨ ਸਪਲਾਈ ਦੇ ਕੰਮ ‘ਚ ਲੱਗੇ ਹੋਏ ਹਨ ਜਾਣਕਾਰੀ ਅਨੁਸਾਰ ਐਪ ਦੇ ਮਾਧਿਅਮ ਰਾਹੀਂ ਇਨ੍ਹਾਂ ਕੋਲ ਤਕਰੀਬਨ 15 ਹਜ਼ਾਰ ਕਾਲਾਂ ਰੋਜ਼ਾਨਾ ਆ ਰਹੀਆਂ ਹਨ ਸ਼ਹਿਰ ਦੇ ਵੱਡੀ ਗਿਣਤੀ ਹੋਟਲ, ਰੈਸਟੋਰੈਂਟ, ਮਠਿਆਈ ਵਿਕ੍ਰੇਤਾ ਅਤੇ ਹੋਰ ਵੀ ਖਾਣ ਪੀਣ ਵਾਲਾ ਸਮਾਨ ਵੇਚਣ ਵਾਲੇ ਅਦਾਰੇ ਇਨ੍ਹਾਂ ਨਿੱਜੀ ਕੰਪਨੀਆਂ ਨਾਲ ਜੁੜੇ ਹੋਏ ਹਨ ਵਿਸ਼ੇਸ਼ ਪਹਿਲੂ ਇਹ ਹੈ ਕਿ ਨਵਾਂ ਪੋਚ ਤਾਂ ਇਸ ਨਵੇਂ ਰੁਝਾਨ ਪ੍ਰਤੀ ਪਾਗਲ ਹੋਇਆ ਪਿਆ ਹੈ ਅਤੇ ਮਹਿਲਾਵਾਂ ਨੇ ਵੀ ਹੱਥੀਂ ਖਾਣਾ ਬਣਾਉਣ ਦੀ ਥਾਂ ਸਸਤੇ ਆਨਲਾਈਨ ਭੋਜਨ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਜਾ ਸਥਿਤੀ ਇਹ ਹੈ ਕਿ ਇਹ ਲੜਕੇ ਸ਼ਹਿਰ ‘ਚ ਸਵੇਰ ਤੋਂ ਦੇਰ ਸ਼ਾਮ ਤੱਕ ਖਾਣਾ ਸਪਲਾਈ ਕਰਦੇ ਦਿਖਾਈ ਦਿੰਦੇ ਹਨ ਓਧਰ ਸਿਹਤ ਮਾਹਿਰਾਂ ਨੇ ਇਸ ਵਰਤਾਰੇ ਪ੍ਰਤੀ ਚਿੰਤਾ ਜਤਾਈ ਅਤੇ ਆਮ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਅਜਿਹੇ ਖਾਣਿਆਂ ਨੂੰ ਤਿਆਰ ਕਰਨ ਵੇਲੇ ਗੈਰਮਿਆਰੀ ਤੇਲ ਤੇ ਘਿਓ ਆਦਿ ਦੀ ਵਰਤੋਂ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਆਖਿਆ ਕਿ ਲੋਕ ਇਹ ਨਹੀਂ ਜਾਣਦੇ ਕਿ ਉਹ ਸਸਤੇ ਦੇ ਲਾਲਚ ਤੇ ਅਣਜਾਣਪੁਣੇ  ਵਿਚ ਆਪਣੀ ਸਿਹਤ ਲਈ ਕਿੱਡਾ ਵੱਡਾ ਖਤਰਾ ਸਹੇੜ ਰਹੇ ਹਨ ਬਠਿੰਡਾ ਦੇ ਇੱਕ ਡਾਈਟੀਸ਼ੀਅਨ (ਭੋਜਨ ਮਾਹਰ) ਦਾ ਪ੍ਰਤੀਕਰਮ ਹੈ ਕਿ ਜੰਕ ਫੂਡ ਨੇ ਤਾਂ ਸਿਹਤ ਦਾ ਤਾਂ ਪਹਿਲਾਂ ਹੀ ਭੱਠਾ ਬਿਠਾ ਰੱਖਿਆ ਹੈ ਉੱਪਰੋਂ ਇਸ ਨਵੀਂ ਭੋਜਨ ਵਿਵਸਥਾ ਸਿਹਤ ਨੂੰ ਖੋਰਾ ਲਾਉਣ ਵਾਲੀ ਸਾਬਤ ਹੋ ਸਕਦੀ ਹੈ ਉਨ੍ਹਾਂ ਦੱਸਿਆ ਕਿ ਮਾੜੇ ਤੇਲ ਪਦਾਰਥਾਂ, ਘਟੀਆ ਮਸਾਲਿਆਂ ਅਤੇ ਹੋਰ ਸਮੱਗਰੀ ਨਾਲ ਪੱਕਿਆ ਭੋਜਨ ਪੇਟ ਦੇ ਰੋਗਾਂ ਦਾ ਕਾਰਨ ਬਣਦਾ ਹੈ ਅਤੇ ਕੈਂਸਰ ਤੱਕ ਦਾ ਖਤਰਾ ਵਧ ਜਾਂਦਾ ਹੈ
ਮਾਹਿਰਾਂ ਦੇ ਇਸ ਕਥਨ ਦੀ ਪੁਸ਼ਟੀ ਸਿਵਲ ਹਸਪਤਾਲ ‘ਚ ਰੋਜ਼ਾਨਾ ਔਸਤਨ ਦੋ ਤਿੰਨ ਮਰੀਜ ਆਉਣ ਤੋਂ ਹੁੰਦੀ ਹੈ ਪ੍ਰਾਈਵੇਟ ਹਸਪਤਾਲਾਂ ਕੋਲ ਆਉਣ ਵਾਲਿਆਂ ਦੀ ਗਿਣਤੀ ਵੱਖਰੀ ਹੈ ਵੇਰਵਿਆਂ ਅਨੁਸਾਰ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਦੋ ਤਿੰਨ ਦਿਨ ਅਜਿਹਾ ਖਾਣਾ ਖਾਣ ਕਰਕੇ ਇੱਕ ਪਰਿਵਾਰ ਨੂੰ ਪੇਟ ਦੀ ਗੰਭੀਰ ਸਮੱਸਿਆ ਦਾ ਇਲਾਜ ਕਰਵਾਉਣਾ ਪਿਆ ਡਾਕਟਰ ਨੇ ਹੁਣ ਉਨ੍ਹਾਂ ਨੂੰ ਅਜਿਹਾ ਭੋਜਨ ਖਾਣ ਦੀ ਮਨਾਹੀਂ ਕੀਤੀ ਹੈ ਕਮਲਾ ਨਹਿਰੂ ਕਲੋਨੀ ‘ਚ ਇੱਕ ਮਹਿਲਾ ਵੱਲੋਂ ਮੰਗਵਾਏ ਆਨਲਾਈਨ ਨੂਡਲਜ਼ ‘ਤੇ ਬਰਗਰ ਨਾਲ  ਬੱਚੇ ਬਿਮਾਰ ਹੋ ਗਏ ਇੱਕ ਬੱਚੇ ਨੂੰ ਤਾਂ ਗੁਲੂਕੋਜ਼ ਵੀ ਚੜ੍ਹਾਉਣਾ ਪਿਆ ਸੀ ਅਜੀਤ ਰੋਡ ‘ਤੇ ਪੀਜੀ ‘ਚ ਰਹਿੰਦੇ ਦੋ ਲੜਕਿਆਂ ਨੂੰ ਵੀ ਆਨਲਾਈਨ ਭੋਜਨ ਹਜਮ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਦਸ ਦਿਨ ਦਵਾਈ ਖਾਣੀ ਪਈ ਹੈ ਇਹ ਕੁਝ ਮਿਸਾਲਾਂ ਹਨ ਕਾਫੀ ਮਾਮਲੇ ਅਜਿਹੇ ਹਨ ਜੋ ਸਾਹਮਣੇ ਹੀ ਨਹੀ ਆਉਂਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।